6 ਫ਼ਰਵਰੀ ਨੂੰ ਹੋਣ ਵਾਲੇ ਚੱਕਾ ਜਾਮ ਬਾਰੇ ਡਾ. ਦਰਸ਼ਨਪਾਲ ਨੇ ਦਸੀ ਪੂਰੀ ਰਣਨੀਤੀ

ਏਜੰਸੀ

ਖ਼ਬਰਾਂ, ਪੰਜਾਬ

6 ਫ਼ਰਵਰੀ ਨੂੰ ਹੋਣ ਵਾਲੇ ਚੱਕਾ ਜਾਮ ਬਾਰੇ ਡਾ. ਦਰਸ਼ਨਪਾਲ ਨੇ ਦਸੀ ਪੂਰੀ ਰਣਨੀਤੀ

image

ਸੱਦੇ ਤਹਿਤ ਦੇਸ਼ ਦੇ ਨੈਸ਼ਨਲ ਅਤੇ ਸਟੇਟ ਹਾਈਵੇਅ ਰੋਕੇ ਜਾਣਗੇ : ਕਿਸਾਨ ਆਗੂ 

ਨਵੀਂ ਦਿੱਲੀ, 2 ਫ਼ਰਵਰੀ (ਹਰਦੀਪ ਸਿੰਘ ਭੋਗਲ): ਬੀਤੇ ਦਿਨ ਹੋਈ ਬੈਠਕ ਦੌਰਾਨ ਸੰਯੁਕਤ ਕਿਸਾਨ ਮੋਰਚੇ ਨੇ ਵੱਡਾ ਫ਼ੈਸਲਾ ਲੈਂਦਿਆਂ 6 ਫ਼ਰਵਰੀ ਨੂੰ ਪੂਰੇ ਦੇਸ਼ ਵਿਚ ਚੱਕਾ ਜਾਮ ਦਾ ਐਲਾਨ ਕੀਤਾ। ਇਸ ਸਬੰਧੀ ਗੱਲ ਕਰਦਿਆਂ ਕਿਸਾਨ ਆਗੂ ਦਰਸ਼ਨਪਾਲ ਸਿੰਘ ਨੇ ਦਸਿਆ ਕਿ ਸਰਕਾਰ ਦੇ ਕੇਂਦਰੀ ਬਜਟ ਤੋਂ ਉਨ੍ਹਾਂ ਨੂੰ ਕੋਈ ਖ਼ਾਸ ਉਮੀਦ ਨਹੀਂ ਸੀ। ਇਸ ਤੋਂ ਇਲਾਵਾ 26 ਜਨਵਰੀ ਤੋਂ ਬਾਅਦ ਕਈ ਨੌਜਵਾਨ ਲਾਪਤਾ ਹਨ। ਧਰਨੇ ਵਾਲੀਆਂ ਥਾਵਾਂ ਨੂੰ ਘੇਰ ਕੇ ਕਿਸਾਨਾਂ ਨੂੰ ਪ੍ਰੇਸ਼ਾਨ ਵੀ ਕੀਤਾ ਜਾ ਰਿਹਾ ਹੈ। 
ਕਿਸਾਨ ਆਗੂ ਨੇ ਕਿਹਾ ਕਿ ਸਰਕਾਰ ਨੇ ਬਾਰਡਰਾਂ ’ਤੇ ਬਿਜਲੀ, ਪਾਣੀ ਤੋਂ ਇਲਾਵਾ ਇੰਟਰਨੈੱਟ ਸੇਵਾਵਾਂ ਬੰਦ ਕਰ ਦਿਤੀਆਂ ਹਨ। ਜਦੋਂ ਸਰਕਾਰ ਸਾਡੇ ਕੋਲੋਂ ਮਨੁੱਖੀ ਅਧਿਕਾਰ ਖੋਹ ਰਹੀ ਹਾਂ ਤਾਂ ਇਕੋ ਰਸਤਾ ਹੈ ਕਿ ਇਸ ਅੰਦੋਲਨ ਨੂੰ ਹੋਰ ਤੇਜ਼ ਕੀਤਾ ਜਾਵੇ। ਇਸ ਦੇ ਚਲਦਿਆਂ 6 ਫ਼ਰਵਰੀ ਨੂੰ 12 ਤੋਂ 3 (ਤਿੰਨ ਘੰਟੇ) ਦਾ ਚੱਕਾ ਜਾਮ ਦਾ ਸੱਦਾ ਦਿਤਾ ਗਿਆ ਹੈ। ਇਸ ਸੱਦੇ ਤਹਿਤ ਦੇਸ਼ ਦੇ ਨੈਸ਼ਨਲ ਅਤੇ ਸਟੇਟ ਹਾਈਵੇਅ ਰੋਕੇ ਜਾਣਗੇ। ਆਮ ਲੋਕਾਂ ਲਈ ਛੋਟੇ ਰਾਹ ਖੁੱਲ਼੍ਹੇ ਰਹਿਣਗੇ। ਦਰਸ਼ਨਪਾਲ ਸਿੰਘ ਨੇ ਕਿਹਾ ਕਿ ਖੇਤੀਬਾੜੀ ਬਜਟ ਦੀ ਰਾਸ਼ੀ ਵਿਚ ਕਟੌਤੀ ਕੀਤੀ ਗਈ ਹੈ। 
ਖੇਤੀ ਪਹਿਲਾਂ ਤੋਂ ਹੀ ਸੰਕਟ ਵਿਚ ਸੀ ਤੇ ਹੁਣ ਹੋਰ ਸੰਕਟ ਵਿਚ ਚਲੀ ਜਾਵੇਗੀ। ਕਿਸਾਨ ਆਗੂ ਦਾ ਕਹਿਣਾ ਹੈ ਕਿ 26 ਜਨਵਰੀ ਤੋਂ ਬਾਅਦ ਲਾਪਤਾ ਨੌਜਵਾਨਾਂ ਨੂੰ ਲੈ ਕੇ ਜਥੇਬੰਦੀਆਂ ਕਾਫ਼ੀ ਚਿੰਤਤ ਅਤੇ ਗੁੱਸੇ ਵਿਚ ਹਨ। ਕਿਸਾਨ ਜਥੇਬੰਦੀਆਂ ਵਲੋਂ ਬਣਾਈ ਗਈ ਕਮੇਟੀ ਦੀ ਸੂਚੀ ਮੁਤਾਬਕ ਕੁਲ 122 ਵਿਅਕਤੀ ਲਾਪਤਾ ਹਨ। ਸਰਕਾਰ ਨੇ ਵੀ ਅਪਣੀ ਵੈੱਬਸਾਈਟ ’ਤੇ ਗਿ੍ਰਫ਼ਤਾਰ ਵਿਅਕਤੀਆਂ ਦੀ ਸੂਚੀ ਅਪਲੋਡ ਕੀਤੀ ਹੈ। ਇਨ੍ਹਾਂ ਕਿਸਾਨਾਂ ਦੀ ਮਦਦ ਲਈ ਵੱਖ-ਵੱਖ ਰਾਜਾਂ ਦੀ ਸਾਂਝੀ ਕਮੇਟੀ ਬਣਾਈ ਗਈ ਹੈ।