ਪਤੀ ਨੇ ਪਤਨੀ ਅਤੇ ਬੱਚੇ ਨੂੰ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ

ਏਜੰਸੀ

ਖ਼ਬਰਾਂ, ਪੰਜਾਬ

ਪਤੀ ਨੇ ਪਤਨੀ ਅਤੇ ਬੱਚੇ ਨੂੰ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ

image

ਅੰਮ੍ਰਿਤਸਰ, 2 ਫ਼ਰਵਰੀ (ਅਮਨਦੀਪ ਸਿੰਘ ਕੱਕੜ): ਅੰਮ੍ਰਿਤਸਰ ਦੇ ਗੁਰੂ ਤੇਗ਼ ਬਹਾਦਰ ਨਗਰ ਵਿਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਫ਼ਾਈਨੈਂਸ ਦਾ ਕੰਮ ਕਰਨ ਵਾਲੇ ਬਿਕਰਮਜੀਤ ਸਿੰਘ ਵਲੋਂ ਅਪਣੇ ਹੀ ਪਰਵਾਰ ਦੇ ਦੋ ਜੀਆਂ ਨੂੰ ਗੋਲੀ ਮਾਰ ਕੇ ਆਪ ਵੀ ਖ਼ੁਦਕੁਸ਼ੀ ਕਰ ਲਈ। 
ਜਾਣਕਾਰੀ ਅਨੁਸਾਰ ਗੁਰੂ ਤੇਗ਼ ਬਹਾਦਰ ਨਗਰ ਦੇ ਨਿਵਾਸੀ ਬਿਕਰਮਜੀਤ ਸਿੰਘ ਜੋ ਕੁੱਝ ਦਿਨਾਂ ਤੋਂ ਪ੍ਰੇਸ਼ਾਨ ਸੀ। ਉਸ ਨੇ ਅਪਣੇ 5 ਸਾਲ ਦੇ ਬੱਚੇ ਅਤੇ ਅਪਣੀ ਪਤਨੀ ਨੂੰ ਗੋਲੀ ਮਾਰੀ। ਉਸ ਤੋਂ ਬਾਅਦ ਆਪ ਵੀ ਖ਼ੁਦਕੁਸ਼ੀ ਕਰ ਲਈ। 
ਪੁਲਿਸ ਨੇ ਤਿੰਨੇ ਲਾਸ਼ਾਂ ਕਬਜ਼ੇ ਵਿਚ ਕਰ ਕੇ ਪੋਸਟਮਾਰਟਰਮ ਲਈ ਭੇਜ ਦਿਤੀਆਂ ਹਨ। ਧਾਰਾ 174 ਅਧੀਨ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ।