.ਸੋੋਨੇ ਦੀ ਕਹੀ ਨਾਲ ਰਾਕੇਸ਼ ਟਿਕੈਤ ਦਾ ਕੀਤਾ ਜਾਵੇਗਾ ਸਨਮਾਨ: ਬਲਵਿੰਦਰ ਸਿੰਘ ਬੈਂਸ

ਏਜੰਸੀ

ਖ਼ਬਰਾਂ, ਪੰਜਾਬ

.ਸੋੋਨੇ ਦੀ ਕਹੀ ਨਾਲ ਰਾਕੇਸ਼ ਟਿਕੈਤ ਦਾ ਕੀਤਾ ਜਾਵੇਗਾ ਸਨਮਾਨ: ਬਲਵਿੰਦਰ ਸਿੰਘ ਬੈਂਸ

image

ਅੰਮ੍ਰਿਤਸਰ, 2 ਫ਼ਰਵਰੀ (ਅਮਨਦੀਪ ਸਿੰਘ ਕੱਕੜ): 26 ਜਨਵਰੀ ਨੂੰ ਹੋਏ ਘਟਨਾਕ੍ਰਮ ਤੋਂ ਬਾਅਦ ਬਹੁਤ ਸਾਰੇ ਕਿਸਾਨ ਅਪਣੇ ਘਰਾਂ ਨੂੰ ਪਰਤ ਆਏ ਸਨ ਜਿਸ ਤੋਂ ਬਾਅਦ ਕਿਸਾਨ ਆਗੂ ਰਾਕੇਸ਼ ਟਿਕੈਤ ਵਲੋਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਉਹ ਕਿਸਾਨ ਅੰਦੋਲਨ ਵਿਚ ਦੁਬਾਰਾ ਵਾਪਸ ਆ ਜਾਣ। ਉਨ੍ਹਾਂ ਵਲੋਂ ਭਾਵੁਕ ਹੋਕੇ ਕੀਤੀ ਅਪੀਲ ਤੋਂ ਬਾਅਦ ਕਿਸਾਨ ਪਹਿਲਾਂ ਨਾਲੋਂ ਵੀ ਵੱਡੀ ਗਿਣਤੀ ਵਿਚ ਅੰਦੋਲਨ ਵਿਚ ਵਾਪਸ ਆਏ ਹਨ। ਉਕਤ ਵਿਚਾਰਾਂ ਦਾ ਪ੍ਰਗਟਾਵਾ ਲੋਕ ਇਨਸਾਫ਼ ਪਾਰਟੀ ਦੇ ਨੇਤਾ ਬਲਵਿੰਦਰ ਸਿੰਘ ਬੈਂਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਉਹ ਰਾਕੇਸ਼ ਟਿਕੈਤ ਦਾ ਸੋਨੇ ਦੀ ਕਹੀ ਨਾਲ ਸਨਮਾਨ ਕੀਤਾ ਜਾਵੇਗਾ ਕਿਉਂਕਿ ਟਿਕੈਤ ਦੇ ਅੱਥਰੂਆਂ ਨੇ ਅੰਦੋਲਨ ਵਿਚ ਸੰਜੀਵਨੀਂ ਬੂਟੀ ਦਾ ਕੰਮ ਕੀਤਾ ਹੈ। 
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਕਿਸਾਨ ਨੂੰ ਬਦਨਾਮ ਕਰ ਕੇ ਅੰਦੋਲਨ ਨੂੰ ਫ਼ੇਲ੍ਹ ਕਰਨ ਦੀ ਚਾਲ ਕਾਮਯਾਬ ਨਹੀਂ ਹੋਈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵਲੋਂ ਜੋ ਆਲ ਪਾਰਟੀ ਮੀਟਿੰਗ ਸੱਦੀ ਗਈ ਹੈ ਉਸ ਵਿਚ ਅਸੀ ਜ਼ਰੂਰ ਹਾਜ਼ਰ ਹੋਵਾਂਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਹਮੇਸ਼ਾਂ ਕਿਸਾਨਾਂ ਦੇ ਹੱਕ ਵਿਚ ਅਵਾਜ਼ ਚੁੱਕੀ ਜਾਂਦੀ ਰਹੀ ਹੈ ਅਤੇ ਹਮੇਸ਼ਾਂ ਚੁੱਕੀ ਜਾਂਦੀ ਰਹੇਗੀ। ਉਨ੍ਹਾਂ ਕਿਹਾ ਕਿ ਉਹ ਪਰਵਾਰ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣਗੇ ਅਤੇ ਕਿਸਾਨਾਂ ਦੀ ਜਿੱਤ ਲਈ ਅਰਦਾਸ ਕਰਨਗੇ, ਉਸ ਤੋਂ ਬਾਅਦ ਦਿੱਲੀ ਨੂੰ ਕੂਚ ਕਰਨਗੇ।

ਫ਼ੋਟੋ ਕੈਪਸ਼ਨ-ਲੋਕ ਇਨਸਾਫ਼ ਪਾਰਟੀ ਦੇ ਆਗੂ ਬਲਵਿੰਦਰ ਸਿੰਘ ਬੈਂਸ ਗੱਲਬਾਤ ਕਰਦੇ ਹੋਏ।
1mandeep Singh Kakkar-04-2 for pb