ਜਦੋਂ ਟਰੈਕਟਰਾਂ 'ਤੇ ਖ਼ਾਲਸਾਈਅਤੇਕਿਸਾਨੀ ਝੰਡੇ ਲਗਾ ਕੇ ਐਨ.ਆਰ.ਆਈ.ਲਾੜਾ ਬਰਾਤ ਲੈ ਕੇ ਸਹੁਰੇ ਘਰਪੁੱਜਾ

ਏਜੰਸੀ

ਖ਼ਬਰਾਂ, ਪੰਜਾਬ

ਜਦੋਂ ਟਰੈਕਟਰਾਂ 'ਤੇ ਖ਼ਾਲਸਾਈ ਅਤੇ ਕਿਸਾਨੀ ਝੰਡੇ ਲਗਾ ਕੇ ਐਨ.ਆਰ.ਆਈ. ਲਾੜਾ ਬਰਾਤ ਲੈ ਕੇ ਸਹੁਰੇ ਘਰ ਪੁੱਜਾ

image


ਬਠਿੰਡਾ (ਦਿਹਾਤੀ), 2 ਫ਼ਰਵਰੀ (ਲੁਭਾਸ਼ ਸਿੰਗਲਾ/ਰਾਜਿੰਦਰ ਮਰਾਹੜ): ਬਲਾਕ ਭਗਤਾ ਭਾਈ ਦੇ ਪਿੰਡ ਕੋਇਰ ਸਿੰਘ ਵਾਲਾ ਦੇ ਐਨ.ਆਰ.ਆਈ ਗੁਰਸਿੱਖ ਨੌਜਵਾਨ ਗੁਰਮੇਲ ਸਿੰਘ ਪੁੱਤਰ ਵਜੀਰ ਸਿੰਘ ਖਾਲਸਾ ਵਲੋਂ ਬਿਨਾਂ ਕਿਸੇ ਦਾਜ-ਦਹੇਜ, ਗੁਰਮਿਤ ਮਰਿਯਾਦਾ ਅਨੁਸਾਰ ਟਰੈਕਟਰ 'ਤੇ ਖਾਲਸਾਈ ਅਤੇ ਕਿਸਾਨੀ ਝੰਡਾ ਲਗਾ ਕੇ ਬਰਾਤ ਲਿਜਾਣ ਦੀ ਇਲਾਕੇ ਭਰ ਵਿਚ ਖ਼ੂਬ ਪ੍ਰਸੰਸਾ ਹੋ ਰਹੀ ਹੈ | ਪ੍ਰਾਪਤ ਜਾਣਕਾਰੀ ਲਾੜਾ ਖ਼ੁਦ ਟਰੈਕਟਰ ਚਲਾ ਕੇ ਬਰਾਤ ਨਾਲ ਅਪਣੇ ਸਹੁਰੇ ਪਿੰਡ ਰੌਤਾ ਵਿਖੇ ਪੁੱਜਾ | ਉਕਤ ਨੌਜਵਾਨ ਦਾ ਵਿਆਹ ਗੁਰਪ੍ਰੀਤ ਕੌਰ ਪੁੱਤਰੀ ਮੱਖਣ ਸਿੰਘ ਵਾਸੀ ਰੌਤਾ ਨਾਲ ਹੋਇਆ | 
ਜ਼ਿਕਰਯੋਗ ਹੈ ਕਿ ਜਦ ਸਾਰੀ ਬਰਾਤ ਪਿੰਡ ਕੋਇਰ ਸਿੰਘ ਵਾਲਾ ਤੋਂ ਰੌਤਾ ਲਈ ਟਰੈਕਟਰਾਂ ਉਪਰ ਕਿਸਾਨੀ ਅਤੇ ਖਾਲਸਾਈ ਝੰਡੇ ਲਗਾਕੇ ਰਵਾਨਾ ਹੋਈ ਤਾਂ ਸਾਰੇ ਰਸਤੇ ਵਿਚ ਖਿੱਚ ਦਾ ਕੇਂਦਰ ਬਣੀ ਰਹੀ | ਇਸ ਮੌਕੇ ਲੜਕੇ ਗੁਰਮੇਲ ਸਿੰਘ ਅਤੇ ਉਸ ਦੇ ਪਿਤਾ ਵਜੀਰ ਸਿੰਘ ਖਾਲਸਾ ਨੇ ਕਿਹਾ ਕਿ ਸਾਨੂੰ ਅਪਣੀ ਹੋਂਦ ਨੂੰ ਬਣਾਉਣ ਲਈ ਖਾਲਸਾਈ ਅਤੇ ਕਿਸਾਨੀ ਝੰਡਾ ਉਤਸ਼ਾਹ ਨਾਲ ਲਗਾਉਣ ਚਾਹੀਦਾ ਹੈ | ਉਨ੍ਹਾਂ ਕਿਹਾ ਮੌਜੂਦਾ ਸਮੇਂ ਕਿਸਾਨੀ ਸੰਘਰਸ ਸਿਖ਼ਰਾਂ ਉਤੇ ਹੈ ਅਤੇ ਕਿਸਾਨ ਅੰਦੋਲਨ ਨੂੰ ਮਜਬੂਤ ਕਰਨ ਲਈ ਸਾਨੂੰ ਇਸ ਵਿਚ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੀਦਾ ਹੈ | 
ਵਿਆਹ ਸਮਾਗਮ ਵਿਚ ਵਿਸ਼ੇਸ਼ ਤੌਰ ਉਤੇ ਪੁੱਜੇ ਆਮ ਆਦਮੀ ਪਾਰਟੀ ਦੇ ਬਰਨਾਲਾ ਤੋਂ ਵਿਧਾਇਕ ਮੀਤ ਹੇਅਰ ਅਤੇ ਸੀਨੀਅਰ ਆਗੂ ਮਨਜੀਤ ਸਿੰਘ ਬਿੱਟੀ ਨੇ ਕਿਹਾ ਕਿ ਸਮੇਂ ਦੀ ਲੋੜ ਮੁਤਾਬਕ ਸਾਦੇ ਤੇ ਗੁਰਮਤਿ ਵਿਚਾਰਧਾਰਾ ਦੀ ਸੇਧ ਨਾਲ ਬਿਨਾਂ ਦਾਜ ਦਹੇਜ ਤੋਂ ਹੋਇਆ | ਇਹ ਵਿਆਹ ਵਿਲੱਖਣ ਮਿਸਾਲ ਪੇਸ਼ ਕਰ ਰਿਹਾ | ਇਸ ਮੌਕੇ ਪ੍ਰਚਾਰਕ ਸਤਨਾਮ ਸਿੰਘ ਚੰਦੜ, ਹਰਪ੍ਰੀਤ ਸਿੰਘ ਜਗਰਾਉਾ, ਪਰਗਟ ਸਿੰਘ ਮੁੱਦਕੀ, ਗੁਰਜੀਤ ਸਿੰਘ, ਸੁਖਜਿੰਦਰ ਸਿੰਘ ਬਿੱਟਾ ਭਗਤਾ, ਗੁਰਪ੍ਰੀਤ ਸਿੰਘ ਗੋਪੀ ਭਗਤਾ, ਡਾ. ਨਿਰਭੈ ਸਿੰਘ ਭਗਤਾ, ਜਸਪ੍ਰੀਤ ਸਿੰਘ ਬੂਟਾ, ਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ |
2-1ਏ