ਪੰਜਾਬ ’ਚ ਕਾਂਗਰਸ ਦੇ ਮੁੱਖ ਮੰਤਰੀ ਚਿਹਰੇ ਲਈ ਫ਼ੋਨ ਰਾਹੀਂ ਸਰਵੇ ਹੋਇਆ ਸ਼ੁਰੂ
ਇਕ ਦੋ ਦਿਨ ’ਚ ਹੀ ਹੋ ਸਕਦੈ ਲੋਕ ਰਾਏ ’ਤੇ ਆਧਾਰਤ ਕੋਈ ਫ਼ੈਸਲਾ
Phone survey for Congress chief minister's face begins in Punjab
ਚੰਡੀਗੜ੍ਹ (ਭੁੱਲਰ): ਪੰਜਾਬ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੇ ਮੁੱਖ ਮੰਤਰੀ ਚਿਹਰੇ ਦੀ ਚੋਣ ਲਈ ਆਲ ਇੰਡੀਆ ਕਾਂਗਰਸ ਕਮੇਟੀ ਨੇ ਟੈਲੀਫ਼ੋਨ ਰਾਹੀਂ ਸਰਵੇ ਸ਼ੁਰੂ ਕਰ ਦਿਤਾ ਹੈ। ਪੰਜਾਬ ਦੇ ਲੋਕਾਂ ਨੂੰ ਕੱਲ੍ਹ ਫ਼ੋਨ ਆਉਣੇ ਸ਼ੁਰੂ ਹੋਏ ਹਨ ਜਿਨ੍ਹਾਂ ਵਿਚ ਮੁੱਖ ਮੰਤਰੀ ਚਿਹਰੇ ਲਈ ਦੋ ਨਾਵਾਂ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੱਧੂ ਵਿਚੋਂ ਪਸੰਦ ਪੁੱਛੀ ਜਾ ਰਹੀ ਹੈ। ਇਸ ਲਈ ਇਕ ਤੇ ਦੋ ਨੰਬਰ ਦਬਾਉਣ ਲਈ ਕਿਹਾ ਜਾ ਰਿਹਾ ਹੈ।
ਇਕ ਆਪਸ਼ਨ ਤੀਜਾ ਨੰਬਰ ਦਬਾਉਣ ਦੀ ਵੀ ਹੈ ਜਿਸ ਵਿਚ ਬਿਨਾਂ ਚਿਹਰੇ ਤੋਂ ਚੋਣ ਲੜਨ ਬਾਰੇ ਵੀ ਰਾਏ ਪੁੱਛੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਜਲੰਧਰ ਪਹੁੰਚਣ ਮੌਕੇ ਹੀ ਰਾਹੁਲ ਗਾਂਧੀ ਨੇ ਚੰਨੀ ’ਤੇ ਸਿੱਧੂ ਦੀ ਮੰਗ ਬਾਅਦ ਚਿਹਰੇ ਦੇ ਐਲਾਨ ਲਈ ਲੋਕ ਰਾਏ ਲੈਣ ਦੀ ਗੱਲ ਆਖੀ ਸੀ। ਇਸ ਤਰ੍ਹਾਂ ਕਾਂਗਰਸ ਅੱਜ ਭਲਕ ਹਰ ਚਿਹਰੇ ਬਾਰੇ ਕੋਈ ਫ਼ੈਸਲਾ ਰਾਏ ਦੇ ਆਧਾਰ ਤੇ ਲੈ ਸਕਦੀ ਹੈ।