ਵਿਰੋਧ ਕਰਨ 'ਤੇ ਡਿਸਪੈਂਸਰੀਆਂ 'ਚ ਮੁੜ ਭੇਜੇ ਗਏ 3 ਡਾਕਟਰ, ਆਮ ਆਦਮੀ ਕਲੀਨਿਕ 'ਚ ਕਰ ਦਿੱਤੇ ਗਏ ਸਨ ਤਾਇਨਾਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿਹਤ ਵਿਭਾਗ ਨੇ ਪੇਂਡੂ ਖੇਤਰਾਂ ਵਿੱਚ ਚੱਲ ਰਹੀਆਂ ਡਿਸਪੈਂਸਰੀਆਂ ਨੂੰ ਬੰਦ ਕਰਕੇ ਉੱਥੋਂ ਦਾ ਸਟਾਫ਼ ਕਲੀਨਿਕਾਂ ਵਿੱਚ ਭੇਜ ਦਿੱਤਾ ਸੀ।

photo

 

ਚੰਡੀਗੜ੍ਹ:  ਪੰਜਾਬ ਭਰ ਦੇ ਪਿੰਡਾਂ ਦੀਆਂ ਡਿਸਪੈਂਸਰੀਆਂ ਜਿਨ੍ਹਾਂ ਦਾ ਸਟਾਫ਼ ਆਮ ਆਦਮੀ ਕਲੀਨਿਕਾਂ ਵਿੱਚ ਭੇਜਿਆ ਗਿਆ ਸੀ, ਨੂੰ ਵਾਪਸ ਭੇਜਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਦਰਅਸਲ ਜਿਨ੍ਹਾਂ ਪਿੰਡਾਂ ਵਿੱਚ ਪਹਿਲਾਂ ਤੋਂ ਚੱਲ ਰਹੀਆਂ ਡਿਸਪੈਂਸਰੀਆਂ ਬੰਦ ਪਈਆਂ ਸਨ, ਉਥੇ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। 
ਕਈ ਪੰਚਾਇਤਾਂ ਨੇ ਡਿਸਪੈਂਸਰੀਆਂ ਦੇ ਬਾਹਰ ਧਰਨੇ ਵੀ ਦਿੱਤੇ ਹਨ।

ਵੱਖ-ਵੱਖ ਜ਼ਿਲ੍ਹਿਆਂ ਦੀਆਂ ਪੇਂਡੂ ਡਿਸਪੈਂਸਰੀਆਂ ਵਿੱਚ 3 ਡਾਕਟਰਾਂ ਅਤੇ ਹੋਰ ਸਟਾਫ਼ ਨੂੰ ਮੁੜ ਤਾਇਨਾਤ ਕੀਤਾ ਗਿਆ ਹੈ।  ਸਿਹਤ ਵਿਭਾਗ ਨੇ ਪੇਂਡੂ ਖੇਤਰਾਂ ਵਿੱਚ ਚੱਲ ਰਹੀਆਂ ਡਿਸਪੈਂਸਰੀਆਂ ਨੂੰ ਬੰਦ ਕਰਕੇ ਉੱਥੋਂ ਦਾ ਸਟਾਫ਼ ਕਲੀਨਿਕਾਂ ਵਿੱਚ ਭੇਜ ਦਿੱਤਾ ਸੀ।

ਇਸ ਕਾਰਨ ਸਿਹਤ ਸੇਵਾਵਾਂ ਠੱਪ ਹੋ ਗਈਆਂ ਸਨ। ਮੁਹਾਲੀ ਨੇੜਲੇ ਪਿੰਡ ਛੱਤਬੀੜ ਵਿੱਚ 1 ਹਫ਼ਤੇ ਤੋਂ ਲੋਕ ਰੋਸ ਪ੍ਰਦਰਸ਼ਨ ਕਰ ਰਹੇ ਸਨ। ਅੰਤ ਵਿੱਚ ਡਾ.ਅੰਕੁਰ ਸੋਨੀ ਨੂੰ ਪਿੰਡ ਦੀ ਡਿਸਪੈਂਸਰੀ ਵਿੱਚ ਤੇ ਡਾ: ਅਕਾਸ਼ਦੀਪ ਨੂੰ ਪੀ.ਐਚ.ਸੀ ਖਿਜਰਗੜ੍ਹ ਭੇਜ ਦਿੱਤਾ ਗਿਆ।