ਪਿੰਡ ਸਹਿਜੜਾ ਦੇ ਨੌਜਵਾਨ ਹਰਦੀਪ ਸਿੰਘ ਦੀ ਦੁਬਈ ’ਚ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

5 ਮਹੀਨੇ ਪਹਿਲਾਂ ਸ਼ਾਰਜਾਹ ਗਿਆ ਸੀ ਮ੍ਰਿਤਕ

Hardeep Singh, a youth from village Sehjra, died in Dubai.

ਬਰਨਾਲਾ : ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਸਹਿਜੜਾ ਦੇ ਇਕ ਮਜ਼ਦੂਰ ਪਰਵਾਰ ਦੇ 21 ਸਾਲਾ ਨੌਜਵਾਨ ਪੁੱਤਰ ਹਰਦੀਪ ਸਿੰਘ ਦੀ ਦੁਬਈ ਵਿਚ ਅਚਾਨਕ ਮੌਤ ਹੋ ਗਈ। ਮ੍ਰਿਤਕ ਦੇ ਪਿਤਾ ਹਰਬੰਸ ਸਿੰਘ ਅਤੇ ਮਾਤਾ ਕੁਲਵੰਤ ਕੌਰ ਨੇ ਦਸਿਆ ਕਿ ਉਨ੍ਹਾਂ ਦਾ ਪੁੱਤਰ ਪਰਵਾਰ ਦੀ ਮਾਲੀ ਹਾਲਤ ਸੁਧਾਰਨ ਲਈ ਕਰਜ਼ਾ ਚੁੱਕ ਕੇ ਕਰੀਬ ਪੰਜ ਮਹੀਨੇ ਪਹਿਲਾਂ ਦੁਬਈ ਦੇ ਸ਼ਾਰਜਾਹ ਸ਼ਹਿਰ ਵਿਚ ਮਜ਼ਦੂਰੀ ਕਰਨ ਗਿਆ ਸੀ। ਪਰਵਾਰ ਨੇ ਦਸਿਆ ਹਰਦੀਪ ਸਿੰਘ ਦੀ ਮੌਤ ਦੇ ਅਸਲ ਕਾਰਨਾਂ ਬਾਰੇ ਕੋਈ ਪੱਕੀ ਜਾਣਕਾਰੀ ਨਹੀਂ ਮਿਲੀ ਹੈ। ਪਰਵਾਰ ਨੇ ਦਸਿਆ ਕਿ ਪੋਸਟਮਾਰਟਮ ਅਤੇ ਹੋਰ ਕਾਗ਼ਜ਼ੀ ਕਾਰਵਾਈ ਵਿਦੇਸ਼ ਵਿਚ ਜਾਰੀ ਹੋਣ ਕਾਰਨ ਲਾਸ਼ ਭਾਰਤ ਲਿਆਂਦੇ ਜਾਣ ਵਿਚ ਹੋਰ ਦੇਰੀ ਹੋ ਰਹੀ ਹੈ। ਉਨ੍ਹਾਂ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਕੋਲ ਅਪੀਲ ਕੀਤੀ ਕਿ ਹਰਦੀਪ ਸਿੰਘ ਦੀ ਲਾਸ਼ ਨੂੰ ਦੁਬਈ ਤੋਂ ਪਿੰਡ ਸਹਿਜੜਾ ਵਿਖੇ ਲਿਆਂਦਾ ਜਾਵੇ।