ਮੋਹਾਲੀ ਦੇ ਵੱਡੇ ਠੱਗ ਟਰੈਵਲ ਏਜੰਟ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਰਨਵੀਰ ਸਿੰਘ ਖ਼ਿਲਾਫ਼ ਧੋਖਾਧੜੀ ਦਾ ਇਕ ਹੋਰ ਮਾਮਲਾ ਦਰਜ

Mohali's biggest thug travel agent out of police custody

ਮੋਹਾਲੀ : ਮੋਹਾਲੀ ਦੇ ਇੱਕ ਮਾਲ ਵਿੱਚ ਕੰਮ ਕਰਨ ਵਾਲੀ ਇੱਕ ਇਮੀਗ੍ਰੇਸ਼ਨ ਕੰਪਨੀ 'ਤੇ ਕਰੋੜਾਂ ਰੁਪਏ ਦੀ ਠੱਗੀ ਮਾਰਨ ਦਾ ਦੋਸ਼ ਹੈ । ਇੱਕ ਸ਼ਿਕਾਇਤ ਤੋਂ ਬਾਅਦ ਫੇਜ਼ 11 ਪੁਲਿਸ ਨੇ ਦੋਸ਼ੀ ਕਰਨਵੀਰ ਸਿੰਘ ਵਿਰੁੱਧ ਧੋਖਾਧੜੀ ਅਤੇ ਇਮੀਗ੍ਰੇਸ਼ਨ ਧੋਖਾਧੜੀ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ। ਇਸ ਤੋਂ ਬਾਅਦ, ਆਰੋਪੀ ਫਰਾਰ ਰਿਹਾ।

ਪੁਲਿਸ ਆਰੋਪੀ ਨੂੰ ਗ੍ਰਿਫ਼ਤਾਰ ਨਹੀਂ ਕਰ ਸਕਦੀ। ਇਸੇ ਦੌਰਾਨ ਆਰੋਪੀ ਨੇ ਅਦਾਲਤ ਤੋਂ ਜ਼ਮਾਨਤ ਲੈ ਲਈ । ਰਫ਼ਤਾਰ ਸਿੰਘ ਦਾ ਕਹਿਣਾ ਹੈ ਕਿ ਇਮੀਗ੍ਰੇਸ਼ਨ ਕੰਪਨੀ ਦੇ ਮਾਲਕ ਕਰਨਵੀਰ ਸਿੰਘ ਉਸ ਦੇ ਸਾਥੀ, ਸਤਬੀਰ ਸਿੰਘ ਅਤੇ ਹੋਰਾਂ ਨੇ ਪਹਿਲਾਂ ਫੇਜ਼ 3 ਬੀ 2 ਵਿੱਚ ਰਿਚਮੰਡ ਇਮੀਗ੍ਰੇਸ਼ਨ ਦੇ ਨਾਮ ਨਾਲ ਦਫ਼ਤਰ ਖੋਲ੍ਹਿਆ ਸੀ। ਉਨ੍ਹਾਂ ਨੇ ਉੱਥੋਂ ਲਗਭਗ ਦੋ ਤੋਂ ਤਿੰਨ ਕਰੋੜ ਰੁਪਏ ਦੀ ਠੱਗੀ ਮਾਰੀ ਅਤੇ ਦਫ਼ਤਰ ਬੰਦ ਕਰ ਦਿੱਤਾ। ਇਸ ਤੋਂ ਬਾਅਦ ਇਨ੍ਹਾਂ ਨੇ ਸ਼ਾਈਨ ਵੀਜ਼ਾ ਦੇ ਨਾਮ ’ਤੇ ਮੌਲ ਦੀ 7ਵੀਂ ਮੰਜ਼ਿਲ ’ਤੇ ਨਵਾਂ ਫ਼ਤਰ ਖੋਲ੍ਹਿਆ ਅਤੇ ਉਥੇ ਹੀ ਲੋਕਾਂ ਤੋਂ ਕਰੋੜਾਂ ਰੁਪਏ ਦੀ ਠੱਗੀ ਕਰਕੇ ਇਹ ਦਫ਼ਤਰ ਬੰਦ ਕਰਕੇ ਫਰਾਰ ਹੋ ਗਏ।  ਹੁਣ ਫਿਰ ਤੋਂ ਮੁਲਜ਼ਮਾਂ ਨੇ ਮੌਲ ਦੀ 9ਵੀਂ ਮੰਜ਼ਿਲ ’ਤੇ ਅਲਵੇਜ਼ ਵੀਜ਼ਾ ਦੇ ਨਾਮ ਨਾਲ ਨਵਾਂ ਦਫ਼ਤਰ ਖੋਲ੍ਹਿਆ ਹੋਇਆ ਹੈ।

ਮੁਲਜ਼ਮ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ: ਐਸਐਚਓ
11 ਫੇਜ਼ ਦੇ ਥਾਣਾ ਐਸ.ਐਚ.ਓ ਅਮਨ ਵੈਦਵਾਨ ਨੇ ਕਿਹਾ ਕਿ ਮੁਲਜ਼ਮ ਕਰਨਵੀਰ ਸਿੰਘ 'ਤੇ ਇਮੀਗ੍ਰੇਸ਼ਨ ਧੋਖਾਧੜੀ ਦਾ ਮਾਮਲਾ ਦਰਜ ਹੋਇਆ ਸੀ। ਲਗਭਗ ਇਕ ਹਫ਼ਤਾ ਪਹਿਲਾਂ ਦੁਬਾਰਾ ਤੋਂ ਉਸ ਦੇ ਖ਼ਿਲਾਫ਼ ਇਕ ਹੋਰ ਮਾਮਲਾ ਦਰਜ ਕੀਤਾ ਗਿਆ ਹੈ। ਆਰੋਪੀ ਦੀ ਗ੍ਰਿਫ਼ਤਾਰੀ ਦੇ ਲਈ ਯਤਨ ਕੀਤੇ ਜਾ ਰਹੇ ਹਨ। ਉਸ ਦੇ ਨਾਮ ਦੇ ਨੋਟਿਸ ਵੀ ਜਾਰੀ ਕੀਤੇ ਗਏ ਹਨ ਅਤੇ ਜਲਦੀ ਹੀ ਆਰੋਪੀ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਮੌਲ ਵਿੱਚ ਚੱਲ ਰਿਹਾ ਸ਼ਾਈਨ ਵੀਜ਼ਾ ਦਫ਼ਤਰ ਵੀ ਬੰਦ ਕਰਵਾ ਦਿੱਤਾ ਗਿਆ ਸੀ। ਹੁਣ ਜੇਕਰ ਉਸਨੇ ਕਿਸੇ ਹੋਰ ਨਾਮ ਹੇਠ ਕੰਪਨੀ ਖੋਲ੍ਹੀ ਹੈ ਤਾਂ ਛਾਪੇਮਾਰੀ ਕਰਕੇ ਉਸ ਨੂੰ ਚੈਕ ਕਰਵਾਇਆ ਜਾਵੇਗਾ।