ਕੌਲਪੁਰ ’ਚ ਪ੍ਰਭਜੋਤ ਕੌਰ ਨੂੰ ਅਵਾਰਾ ਕੁੱਤਿਆਂ ਨੇ ਬੁਰੀ ਤਰ੍ਹਾਂ ਨੋਚਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿੰਡ ਦੀ ਔਰਤ ਨੇ ਮੌਕੇ ’ਤੇ ਆ ਕੇ ਬਚਾਈ ਬੱਚੀ ਦੀ ਜਾਨ

Prabhjot Kaur was badly mauled by stray dogs in Kaulpur

ਮੁਕੇਰੀਆਂ : ਹੁਸ਼ਿਆਰਪੁਰ ਦੇ ਮੁਕੇਰੀਆਂ ਅਧੀਨ ਆਉਂਦੇ ਕੌਲਪੁਰ ਪਿੰਡ ਵਿੱਚ ਇੱਕ 10 ਸਾਲਾ ਬੱਚੀ ਨੂੰ ਅਵਾਰਾ ਕੁੱਤਿਆਂ ਨੇ ਬੁਰੀ ਤਰ੍ਹਾਂ ਨੋਚ ਦਿੱਤਾ । ਬੱਚੀ ਦੀਆਂ ਚੀਕਾਂ ਸੁਣ ਕੇ ਗਲੀ ਵਿੱਚ ਇੱਕ ਔਰਤ ਉਸ ਨੂੰ ਬਚਾਉਣ ਲਈ ਭੱਜੀ ਪਰ ਉਦੋਂ ਤੱਕ ਕੁੱਤਿਆਂ ਨੇ ਬੱਚੀ ਨੂੰ ਕਈ ਥਾਵਾਂ ਤੋਂ ਵੱਢ ਲਿਆ ਸੀ, ਜਿਸ ਨਾਲ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਸੀ। ਬੱਚੀ ਦੀ ਮਾਂ ਹਰਸ਼ਵਿੰਦਰ ਕੌਰ ਨੇ ਕਿਹਾ ਕਿ ਮੇਰੀ ਧੀ 10 ਸਾਲਾ ਪ੍ਰਭਜੋਤ ਕੌਰ ਕੁਝ ਕਰਿਆਨੇ ਦੀ ਦੁਕਾਨ ਤੋਂ ਕੋਈ ਸਮਾਨ ਖਰੀਦਣ ਲਈ ਗਈ ਸੀ । ਰਸਤੇ ਵਿੱਚ ਕੁਝ ਅਵਾਰਾ ਕੁੱਤਿਆਂ ਨੇ ਉਸ ਨੂੰ ਘੇਰ ਲਿਆ ਅਤੇ ਉਸ ਨੂੰ ਕੱਟਣਾ ਸ਼ੁਰੂ ਕਰ ਦਿੱਤਾ। ਕੁੱਤਿਆਂ ਨੇ ਉਸ ਦੀ ਕਮਰ, ਗੋਡੇ ਅਤੇ ਲੱਤ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਦਿੱਤਾ ਸੀ ਅਤੇ ਡਾਕਟਰਾਂ ਵੱਲੋਂ ਉਸ ਦੇ ਸਰੀਰ ’ਤੇ ਕਈ ਟਾਂਗੇ ਲਗਾਏ ਗਏ।