ਬੱਸ 'ਚ ਸਫ਼ਰ ਕਰਨ ਵਾਲੀਆਂ ਔਰਤਾਂ ਲਈ ਕੈਪਟਨ ਸਰਕਾਰ ਦਾ ਵੱਡਾ ਐਲਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੀਆਂ ਔਰਤਾਂ ਲਈ ਵੱਡੀ ਖ਼ੁਸ਼ਖ਼ਬਰੀ ਹੈ, ਕੈਪਟਨ ਅਮਰਿੰਦਰ...

Captain Amrinder Singh

ਚੰਡੀਗੜ੍ਹ: ਪੰਜਾਬ ਦੀਆਂ ਔਰਤਾਂ ਲਈ ਵੱਡੀ ਖ਼ੁਸ਼ਖ਼ਬਰੀ ਹੈ, ਕੈਪਟਨ ਅਮਰਿੰਦਰ ਸਿੰਘ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਬੱਸ 'ਚ ਸਫ਼ਰ ਕਰਨ ਵਾਲੀਆਂ ਔਰਤਾਂ ਤੋਂ ਅੱਧਾ ਕਿਰਾਇਆ ਲਿਆ ਜਾਵੇਗਾ। ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਚੰਗੇ ਕੰਮਾਂ ਲਈ ਕੋਈ ਚੰਗਾ ਸਮਾਂ ਨਹੀਂ ਹੁੰਦਾ। ਕਿਸੇ ਖ਼ਾਸ ਯੋਜਨਾ ਨੂੰ ਧਿਆਨ ਵਿਚ ਰੱਖ ਕੇ ਨਹੀਂ ਸਗੋਂ ਔਰਤਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਕੇ ਇਹ ਯੋਜਨਾ ਸ਼ੁਰੂ ਕਰ ਰਹੇ ਹਾਂ। ਇਸਦੇ ਨਾਲ ਹੀ ਕੈਪਟਨ ਸਰਕਾਰ ਨੇ ਹੋਰ ਵੀ ਕਈਂ ਵੱਡੇ ਐਲਾਨ ਕੀਤੇ ਹਨ।

ਟਰਾਂਸਪੋਰਟ ਮਾਫ਼ੀਆ ਦਾ ਜਾਲ ਉਧੇੜਨ ਲਈ ਕੈਪਟਨ ਸਰਕਾਰ ਦੇ ਵੱਡੇ ਐਲਾਨ

ਨਿਯਮਾਂ ਦਾ ਉਲੰਘਣ ਕਰਨ ਵਾਲੇ 1042 ਪਰਮਿਟ ਕੀਤੇ ਗਏ ਰੱਦ

212 ਪਰਮਿਟ ਹੋਲਡਰਾਂ ਨੂੰ ਨੋਟਿਸ ਜਾਰੀ

2000 ਨਵੇਂ ਰੂਟ ਪਰਮਿਟ ਦਿੱਤੇ ਜਾਣਗੇ

ਔਰਤਾਂ ਦਾ ਬੱਸਾਂ 'ਚ ਲੱਗੇਗਾ ਅੱਧਾ ਕਿਰਾਇਆ

ਮਾਈਨਿੰਗ ਦੀ ਪਾਲਿਸੀ ਵੀ ਜਲਦੀ ਆਵੇਗੀ

ਸਫ਼ੇਦ ਪੇਪਰ ਤਿਆਰ, ਕੁਝ ਆਖ਼ਰੀ ਬਦਲਾਅ ਨਾਲ ਕਰਾਂਗੇ ਪੇਸ਼

40 ਸਾਲਾਂ ਦੇ ਤਜਰਬੇ 'ਚੋਂ ਇਸ ਵਾਰ ਪੇਸ਼ ਬਜਟ ਤੋਂ ਬੇਹੱਦ ਖੁਸ਼: ਕੈਪਟਨ

ਮਨਪ੍ਰੀਤ ਬਾਦਲ ਨੇ ਬਜਟ ਸਬੰਧੀ ਆਏ ਸੁਝਾਵਾਂ ਦਾ ਕੀਤਾ ਸਵਾਗਤ

ਪੰਜਾਬ ਅੱਗੇ ਲੰਘ ਚੁੱਕੇ ਹਰਿਆਣਾ ਦੇ ਬਰਾਬਰ ਆ ਖੜਾ ਹੋਇਆ

ਪੰਜਾਬੀ ਭਾਸ਼ਾ ਦੇ ਪ੍ਰਸਾਰ ਲਈ 5 ਕਰੋੜ ਰੱਖੇ

ਸ੍ਰੀ ਅਨੰਦਪੁਰ ਸਾਹਿਬ ਲਈ ਬਾਈਪਾਸ ਕੀਤਾ ਪਾਸ

ਪੇਅ ਕਮਿਸ਼ਨ ਲਈ 4000 ਕਰੋੜ 

1000 ਕਰੋੜ ਡੀ.ਏ. ਲਈ ਰੱਖਿਆ