ਲਗਾਤਾਰ ਵਧ ਰਹੀਆਂ ਹਨ ਸੋਨੇ ਤੇ ਚਾਂਦੀ ਦੀਆਂ ਕੀਮਤਾਂ

ਏਜੰਸੀ

ਖ਼ਬਰਾਂ, ਪੰਜਾਬ

ਲਗਾਤਾਰ ਵਧ ਰਹੀਆਂ ਹਨ ਸੋਨੇ ਤੇ ਚਾਂਦੀ ਦੀਆਂ ਕੀਮਤਾਂ

image

ਡਾਲਰ ਦੇ ਮੁਕਾਬਲੇ ਰੁਪਿਆ 49 ਪੈਸੇ ਡਿਗਿਆ

ਨਵੀਂ ਦਿੱਲੀ, 2 ਮਾਰਚ : ਬੁਧਵਾਰ 2 ਮਾਰਚ ਨੂੰ ਸੋਨੇ-ਚਾਂਦੀ ਦੀਆਂ ਕੀਮਤਾਂ ’ਚ ਜ਼ਬਰਦਸਤ ਵਾਧਾ ਦਰਜ ਕੀਤਾ ਗਿਆ। ਆਈਬੀਜੇਏ ਦੀ ਵੈੱਬਸਾਈਟ ਮੁਤਾਬਕ ਅੱਜ ਸਵੇਰ ਦੇ ਕਾਰੋਬਾਰ ’ਚ 24 ਕੈਰਟ ਸੋਨਾ 871 ਰੁਪਏ ਚੜ੍ਹ ਕੇ 51567 ਰੁਪਏ ਪ੍ਰਤੀ ਦਸ ਗ੍ਰਾਮ ’ਤੇ ਪਹੁੰਚ ਗਿਆ। ਚਾਂਦੀ ਦੀ ਕੀਮਤ ਦੀ ਗੱਲ ਕਰੀਏ ਤਾਂ ਸਵੇਰ ਦੇ ਕਾਰੋਬਾਰ ’ਚ ਇਹ ਵੀ 1672 ਰੁਪਏ ਦੀ ਛਲਾਂਗ ਲਗਾ ਕੇ 67030 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਪਹੁੰਚ ਗਿਆ।
 ਸੋਮਵਾਰ ਸ਼ਾਮ ਨੂੰ ਸੋਨੇ ਦੀ ਕੀਮਤ ਵਧ ਗਈ ਸੀ। ਇਸ ਤੋਂ ਇਲਾਵਾ ਚਾਂਦੀ ’ਚ ਵੀ ਤੇਜ਼ੀ ਦਰਜ ਕੀਤੀ ਗਈ ਸੀ। ਇਸ ਵਾਧੇ ਕਾਰਨ ਪਛਮੀ ਦੇਸ਼ਾਂ ਵਲੋਂ ਯੂਕਰੇਨ ’ਤੇ ਹਮਲਾ ਕਰਨ ਲਈ ਰੂਸ ’ਤੇ ਪਾਬੰਦੀ ਲਗਾਉਣ ਤੋਂ ਬਾਅਦ ਮਹਿੰਗਾਈ ਦੀ ਚਿੰਤਾ ਹੈ। ਪਿਛਲੇ ਕਾਰੋਬਾਰ ’ਚ ਸੋਨਾ 50,148 ਰੁਪਏ ਪ੍ਰਤੀ 10 ਗ੍ਰਾਮ ’ਤੇ ਬੰਦ ਹੋਇਆ ਸੀ। ਚਾਂਦੀ ਵੀ 775 ਰੁਪਏ ਦੀ ਤੇਜ਼ੀ ਨਾਲ 65557 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਜੋ ਪਹਿਲਾਂ 64812 ਰੁਪਏ ਪ੍ਰਤੀ ਕਿਲੋਗ੍ਰਾਮ ਸੀ।
 ਰੂਸ ਤੇ ਯੂਕਰੇਨ ਵਿਚਾਲੇ ਵਧਦੇ ਤਣਾਅ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਵਧਣ ਕਾਰਨ ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ ’ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 49 ਪੈਸੇ ਡਿੱਗ ਕੇ 75.82 ’ਤੇ ਆ ਗਿਆ। ਅੰਤਰ ਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ’ਚ ਰੁਪਿਆ ਡਾਲਰ ਦੇ ਮੁਕਾਬਲੇ 75.78 ’ਤੇ ਖੁਲ੍ਹਿਆ। ਫਿਰ ਇਹ ਹੋਰ ਡਿੱਗ ਕੇ 75.82 ’ਤੇ ਆ ਗਿਆ ਜੋ ਪਿਛਲੀ ਬੰਦ ਕੀਮਤ ਦੇ ਮੁਕਾਬਲੇ 49 ਪੈਸੇ ਦੀ ਗਿਰਾਵਟ ਨੂੰ ਦਰਸਾਉਂਦਾ ਹੈ।
ਪਿਛਲੇ ਸੈਸ਼ਨ ’ਚ ਸੋਮਵਾਰ ਨੂੰ ਰੁਪਿਆ 75.33 ’ਤੇ ਬੰਦ ਹੋਇਆ ਸੀ। ਇਸ ਦੌਰਾਨ, ਡਾਲਰ ਸੂਚਕ ਅੰਕ, ਛੇ ਪ੍ਰਮੁੱਖ ਕਰੰਸੀਆਂ ਦੇ ਮੁਕਾਬਲੇ ਅਮਰੀਕੀ ਡਾਲਰ ਦੀ ਸਥਿਤੀ ਨੂੰ ਦਰਸਾਉਂਦਾ ਹੈ, 0.01 ਫ਼ੀ ਸਦੀ ਵੱਧ ਕੇ 97.41 ’ਤੇ ਰਿਹਾ। ਫ਼ਾਰੈਕਸ ਵਪਾਰੀਆਂ ਨੇ ਕਿਹਾ ਕਿ ਵਿਦੇਸ਼ੀ ਪੂੰਜੀ ਦਾ ਨਿਰੰਤਰ ਪ੍ਰਵਾਹ, ਘਰੇਲੂ ਸ਼ੇਅਰ ਬਾਜ਼ਾਰ ਵਿਚ ਕਮਜ਼ੋਰ ਰੁਝਾਨ ਅਤੇ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧਾ ਨਿਵੇਸ਼ਕਾਂ ਦੀਆਂ ਭਾਵਨਾਵਾਂ ’ਤੇ ਭਾਰੂ ਹੈ। (ਏਜੰਸੀ)