ਯੂਕਰੇਨ ਤੋਂ ਨਿਕਲੇ ਭਾਰਤੀਆਂ ਨੂੰ ਪੋਲੈਂਡ ਦੇ ਗੁਰਦਵਾਰੇ ਵਿਚ ਮਿਲਿਆ ਸਹਾਰਾ

ਏਜੰਸੀ

ਖ਼ਬਰਾਂ, ਪੰਜਾਬ

ਯੂਕਰੇਨ ਤੋਂ ਨਿਕਲੇ ਭਾਰਤੀਆਂ ਨੂੰ ਪੋਲੈਂਡ ਦੇ ਗੁਰਦਵਾਰੇ ਵਿਚ ਮਿਲਿਆ ਸਹਾਰਾ

image


ਰਾਜਧਾਨੀ ਵਾਰਸਾ ਦੇ ਗੁਰਦਵਾਰਾ ਸਿੰਘ ਸਭਾ ਵਿਚ ਭਾਰਤੀਆਂ ਲਈ ਲੰਗਰ ਅਤੇ ਰਿਹਾਇਸ਼ ਦਾ ਵੀ ਕੀਤਾ ਗਿਆ ਪ੍ਰਬੰਧ

ਨਵੀਂ ਦਿੱਲੀ, 2 ਮਾਰਚ : ਯੂਕਰੇਨ 'ਤੇ ਰੂਸ ਦੇ ਲਗਾਤਾਰ ਵਧਦੇ ਹਮਲਿਆਂ ਨਾਲ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ | ਇਸ ਦੌਰਾਨ ਵਿਦਿਆਰਥੀਆਂ ਸਮੇਤ ਸੈਂਕੜੇ ਭਾਰਤੀ ਮੂਲ ਦੇ ਨਾਗਰਿਕ ਯੂਕਰੇਨ ਦੇ ਗੁਆਂਢੀ ਦੇਸ਼ਾਂ ਪੋਲੈਂਡ, ਰੋਮਾਨੀਆ, ਹੰਗਰੀ ਅਤੇ ਮੋਲਡੋਵਾ ਤੋਂ ਭੱਜ ਰਹੇ ਹਨ | ਇਸ ਸੰਕਟ ਦੀ ਘੜੀ ਵਿਚ ਸਿੱਖ ਕੌਮ ਹਮੇਸ਼ਾ ਵਾਂਗ 'ਸਰਬੱਤ ਦੇ ਭਲੇ' ਦੇ ਮੂਲ ਮੰਤਰ ਨਾਲ ਮਨੁੱਖਤਾ ਦੀ ਭਲਾਈ ਲਈ ਅੱਗੇ ਆਈ ਹੈ |
ਅਪਣੀ ਜਾਨ ਬਚਾ ਕੇ ਪੋਲੈਂਡ ਪਹੁੰਚੇ ਸੈਂਕੜੇ ਭਾਰਤੀ ਨਾਗਰਿਕਾਂ ਨੂੰ  ਦੇਸ਼ ਦੀ ਰਾਜਧਾਨੀ ਵਾਰਸਾ ਦੇ ਗੁਰਦੁਆਰਾ ਸਿੰਘ ਸਭਾ ਵਿਚ ਨਾ ਸਿਰਫ਼ ਪਨਾਹ ਦਿਤੀ ਗਈ ਹੈ, ਸਗੋਂ ਉਨ੍ਹਾਂ ਲਈ ਲੰਗਰ ਅਤੇ ਰਿਹਾਇਸ਼ ਦਾ ਵੀ ਪ੍ਰਬੰਧ ਕੀਤਾ ਗਿਆ ਹੈ | ਵਾਰਸਾ ਗੁਰਦੁਆਰਾ ਸਿੰਘ ਸਭਾ ਦੀ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੈਂਬਰ ਜੇਜੇ ਸਿੰਘ ਨੇ ਦਸਿਆ ਕਿ ਯੂਕਰੇਨ ਉੱਤੇ ਰੂਸ ਦੇ ਹਮਲੇ ਤੋਂ ਬਾਅਦ ਹਰ ਰੋਜ਼ ਸੈਂਕੜੇ ਭਾਰਤੀ ਨਾਗਰਿਕ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਆ ਰਹੇ ਹਨ, ਜਿਨ੍ਹਾਂ ਵਿਚ ਨਾ ਸਿਰਫ਼ ਵਿਦਿਆਰਥੀ, ਬਲਕਿ ਯੂਕਰੇਨ ਵਿਚ ਡਰਾਈਵਰ, ਰੈਸਟੋਰੈਂਟਾਂ ਵਿਚ ਕੰਮ ਕਰਨ ਵਾਲੇ, ਅਤੇ ਹੋਰ ਬਹੁਤ ਸਾਰੇ ਕਾਰੋਬਾਰੀ ਲੋਕ | ਇਹ ਸਾਰੇ ਦਖਣੀ ਭਾਰਤ, ਆਸਾਮ, ਹਰਿਆਣਾ, ਪੰਜਾਬ, ਰਾਜਸਥਾਨ ਅਤੇ ਹੋਰ ਰਾਜਾਂ ਨਾਲ ਸਬੰਧਤ ਹਨ |
ਸਿੰਘ ਨੇ ਬੁਧਵਾਰ ਨੂੰ  ਫ਼ੋਨ 'ਤੇ ਗੱਲਬਾਤ ਦੌਰਾਨ ਦਸਿਆ ਕਿ ਇਸ ਸਮੇਂ ਗੁਰਦੁਆਰਾ ਸਾਹਿਬ 'ਚ 100 ਦੇ ਕਰੀਬ ਭਾਰਤੀ ਮੌਜੂਦ ਹਨ, ਜਿਨ੍ਹਾਂ ਦੀ ਸੇਵਾ ਕੀਤੀ ਜਾ ਰਹੀ ਹੈ |

ਲੰਗਰ ਦੇ ਨਾਲ-ਨਾਲ ਉਨ੍ਹਾਂ ਨੂੰ  ਇਥੇ ਮੁਫ਼ਤ ਰਿਹਾਇਸ਼ ਦਾ ਵੀ ਪ੍ਰਬੰਧ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਰੋਜ਼ਾਨਾ ਵਧ ਰਹੇ ਲੋਕਾਂ ਦੀ ਗਿਣਤੀ ਦੇ ਮੱਦੇਨਜ਼ਰ ਹਰ ਕਿਸੇ ਨੂੰ  ਸਿਰਫ਼ ਦੋ-ਤਿੰਨ ਦਿਨ ਇਥੇ ਰੁਕਣ ਲਈ ਕਿਹਾ ਜਾ ਰਿਹਾ ਹੈ | ਗੁਰਦੁਆਰਾ ਸਾਹਿਬ ਦੇ ਮੈਂਬਰ ਨੇ ਕਿਹਾ, Tਪੋਲੈਂਡ ਵਿਚ ਸਾਰੇ ਭਾਰਤੀ ਸੁਰੱਖਿਅਤ ਹਨ | ਉਨ੍ਹਾਂ ਨਾਲ ਇਥੇ ਕਿਸੇ ਵੀ ਤਰ੍ਹਾਂ ਦਾ ਦੁਰਵਿਵਹਾਰ ਨਹੀਂ ਕੀਤਾ ਜਾ ਰਿਹਾ ਹੈ | ਯੂਕਰੇਨ ਵਿਚ ਅਜਿਹਾ ਇਸ ਲਈ ਹੋ ਰਿਹਾ ਸੀ, ਕਿਉਂਕਿ ਭਾਰਤ ਨੇ ਰੂਸ-ਯੂਕਰੇਨ ਯੁੱਧ ਬਾਰੇ ਸੰਯੁਕਤ ਰਾਸ਼ਟਰ ਵਿਚ ਕੋਈ ਪੱਖ ਨਹੀਂ ਲਿਆ ਸੀ |
ਸਿੰਘ ਨੇ ਕਿਹਾ ਕਿ ਭਾਰਤੀ ਵਿਦਿਆਰਥੀ ਭਾਰਤ ਪਰਤ ਰਹੇ ਹਨ | ਸਰਕਾਰ ਉਨ੍ਹਾਂ ਨੂੰ  ਸੁਰੱਖਿਅਤ ਵਾਪਸ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਯੂਕਰੇਨ ਦੇ ਪੱਕੇ ਨਾਗਰਿਕ ਬਣ ਚੁੱਕੇ ਭਾਰਤੀਆਂ ਨੂੰ  ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ | ਉਸਦਾ ਭਵਿੱਖ ਖਤਰੇ ਵਿਚ ਹੈ |
ਜ਼ਿਕਰਯੋਗ ਹੈ ਕਿ ਕੇਂਦਰੀ ਮੰਤਰੀ ਜਨਰਲ (ਸੇਵਾਮੁਕਤ) ਵੀਕੇ ਸਿੰਘ ਪੋਲੈਂਡ ਵਿਚ ਫਸੇ ਭਾਰਤੀਆਂ ਨੂੰ  ਬਚਾਉਣ ਲਈ ਅਪਰੇਸ਼ਨ ਗੰਗਾ ਵਿਚ ਤਾਲਮੇਲ ਕਰਨ ਲਈ ਮੰਗਲਵਾਰ ਨੂੰ  ਪੋਲੈਂਡ ਦੇ ਇਸ ਗੁਰਦੁਆਰੇ ਵਿਚ ਪਹੁੰਚੇ ਸਨ | ਉਹ ਇਥੇ ਭਾਰਤੀ ਨਾਗਰਿਕਾਂ ਨੂੰ  ਮਿਲੇ ਅਤੇ ਉਨ੍ਹਾਂ ਦਾ ਹੌਸਲਾ ਵਧਾਇਆ | ਵੀਕੇ ਸਿੰਘ ਨੇ ਦਸਿਆ ਸੀ ਕਿ ਯੂਕਰੇਨ ਤੋਂ 500 ਦੇ ਕਰੀਬ ਭਾਰਤੀ ਵਿਦਿਆਰਥੀ ਯੂਕਰੇਨ ਤੋਂ ਪੋਲੈਂਡ ਆਏ ਹਨ |
ਵਾਰਸਾ ਗੁਰਦੁਆਰਾ ਸਿੰਘ ਸਭਾ ਦੀ ਪ੍ਰਬੰਧਕੀ ਕਮੇਟੀ ਦੇ ਮੈਂਬਰ ਸਿੰਘ ਨੇ ਇਸ ਬਾਰੇ ਕਿਹਾ, Tਮੈਨੂੰ ਬਹੁਤ ਖ਼ੁਸ਼ੀ ਮਹਿਸੂਸ ਹੋਈ ਕਿ ਜਨਰਲ ਵੀ ਕੇ ਸਿੰਘ ਗੁਰਦੁਆਰਾ ਸਾਹਿਬ ਆਏ ਅਤੇ ਵਿਦਿਆਰਥੀਆਂ ਸਮੇਤ ਸਾਰੇ ਭਾਰਤੀਆਂ ਨੂੰ  ਉਤਸ਼ਾਹਿਤ ਕੀਤਾ | ਹਵਾਈ ਅੱਡੇ 'ਤੇ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਵਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ | ਸਾਨੂੰ ਖ਼ੁਸ਼ੀ ਹੈ ਕਿ ਭਾਰਤ ਸਰਕਾਰ ਵਿਦਿਆਰਥੀਆਂ ਨੂੰ  ਇਥੋਂ ਬਾਹਰ ਕੱਢਣ ਲਈ ਤਨਦੇਹੀ ਨਾਲ ਕੰਮ ਕਰ ਰਹੀ ਹੈ | ''        (ਏਜੰਸੀ)