ਪੰਜਾਬ ਸਰਕਾਰ ਨੇ ਬਦਲਿਆ DPI ਦਾ ਨਾਂ, ਹੁਣ ਡਾਇਰੈਕਟੋਰੇਟ ਆਫ ਸਕੂਲ ਐਜੂਕੇਸ਼ਨ ਨਾਲ ਹੋਵੇਗੀ ਪਛਾਣ 

ਏਜੰਸੀ

ਖ਼ਬਰਾਂ, ਪੰਜਾਬ

21 ਫਰਵਰੀ ਨੂੰ ਸਰਕਾਰ ਨੇ ਦਿੱਤੀ ਸੀ ਮਨਜ਼ੂਰੀ 

Bhagwant Mann

ਚੰਡੀਗੜ੍ਹ - ਪੰਜਾਬ ਸਰਕਾਰ ਨੇ ਡਾਇਰੈਕਟਰ ਪਬਲਿਕ ਇੰਸਟ੍ਰਕਸ਼ਨ ਡੀ.ਪੀ.ਆਈ. (ਸੈਕੰਡਰੀ ਐਜੂਕੇਸ਼ਨ) ਦਾ ਨਾਂ ਬਦਲ ਦਿੱਤਾ ਹੈ। ਹੁਣ ਡਾਇਰੈਕਟਰ ਪਬਲਿਕ ਇੰਸਟ੍ਰਕਸ਼ਨ (ਡੀਪੀਆਈ) ਦੀ ਪਛਾਣ ਡਾਇਰੈਕਟੋਰੇਟ ਆਫ ਸਕੂਲ ਐਜੂਕੇਸ਼ਨ (ਸੈਕੰਡਰੀ) ਨਾਲ ਕੀਤੀ ਜਾਵੇਗੀ। ਇਸ ਤੋਂ ਇਲਾਵਾ ਡੀ.ਪੀ.ਆਈ. (ਐਲੀਮੈਂਟਰੀ ਸਿੱਖਿਆ) ਦੀ ਪਛਾਣ ਡਾਇਰੈਕਟੋਰੇਟ ਆਫ਼ ਸਕੂਲ ਐਜੂਕੇਸ਼ਨ (ਐਲੀਮੈਂਟਰੀ) ਨਾਲ ਵੀ ਕੀਤੀ ਜਾਵੇਗੀ। ਮੰਤਰੀ ਮੰਡਲ ਨੇ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।

 

ਪੰਜਾਬ ਸਰਕਾਰ ਦੇ ਇਸ ਹੁਕਮ ਅਨੁਸਾਰ ਹੁਣ ਸਿੱਖਿਆ ਵਿਭਾਗ ਦੀਆਂ ਉੱਚ ਅਸਾਮੀਆਂ ਦੇ ਨਾਂ ਵੀ ਬਦਲ ਦਿੱਤੇ ਗਏ ਹਨ। ਡਾਇਰੈਕਟਰ ਡੀਪੀਆਈ ਨੂੰ ਹੁਣ ਡਾਇਰੈਕਟਰ ਸਕੂਲ ਸਿੱਖਿਆ (ਸੈਕੰਡਰੀ) ਅਤੇ (ਐਲੀਮੈਂਟਰੀ) ਵਜੋਂ ਸੰਬੋਧਿਤ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਪੰਜਾਬ ਮੰਤਰੀ ਮੰਡਲ ਨੇ 21 ਫਰਵਰੀ, 2023 ਨੂੰ ਹੋਈ ਮੀਟਿੰਗ ਵਿੱਚ ਇਸ ਸਬੰਧੀ ਪ੍ਰਵਾਨਗੀ ਦਿੱਤੀ ਸੀ।