1993 ਦੇ ਝੂਠੇ ਪੁਲਿਸ ਮੁਕਾਬਲੇ 'ਚ ਤਤਕਾਲੀ SHO ਸੀਤਾ ਰਾਮ ਸਣੇ 2 ਦੋਸ਼ੀ ਕਰਾਰ, 6 ਮਾਰਚ ਨੂੰ ਸੁਣਾਈ ਜਾਵੇਗੀ ਸਜ਼ਾ
2 ਨੌਜਵਾਨਾਂ ਨੂੰ ਚੁੱਕ ਕੇ ਕੀਤਾ ਸੀ ਕਤਲ, ਮੋਹਾਲੀ ਦੀ ਸੀਬੀਆਈ ਅਦਾਲਤ ਵਿਚ ਚੱਲ ਰਿਹਾ ਸੀ ਕੇਸ
2 accused including the then SHO Sita Ram In 1993 false police encounter News in punjabi
ਅੱਜ ਮੋਹਾਲੀ ਦੀ ਸੀਬੀਆਈ ਅਦਾਲਤ ਨੇ 1993 ਦੇ ਇਕ ਹੋਰ ਝੂਠੇ ਪੁਲਿਸ ਮੁਕਾਬਲੇ ਵਿਚ ਵੱਡਾ ਫ਼ੈਸਲਾ ਸੁਣਾਇਆ ਹੈ। ਜਿਸ ਵਿੱਚ ਬਾਹਮਣੀ ਵਾਲਾ ਤੇ ਗਲਾਲੀਪੁਰ ਦੇ 2 ਨੌਜਵਾਨਾਂ ਨੂੰ ਪੱਟੀ ਤੇ ਕੈਰੋਂ ਪੁਲਿਸ ਵਲੋਂ ਘਰੋਂ ਚੁੱਕ ਕੇ ਮਾਰ ਮੁਕਾਇਆ ਸੀ।
ਇਸ ਮਾਮਲੇ ਵਿਚ ਅਦਾਲਤ ਨੇ ਐਸਐਚਓ ਸੀਤਾ ਰਾਮ ਸਮੇਤ 2 ਜਣਿਆਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਦੋਸ਼ੀਆਂ ਨੂੰ 6 ਮਾਰਚ ਨੂੰ ਸਜ਼ਾ ਸੁਣਾਈ ਜਾਵੇਗੀ। ਇਸ ਮਾਮਲੇ ਵਿੱਚ 11 ਜਣਿਆਂ ਨੂੰ ਨਾਮਜ਼ਦ ਕੀਤਾ ਗਿਆ ਸੀ। ਅੱਜ ਸੀਬੀਆਈ ਕੋਰਟ ਵੱਲੋਂ ਦੋ ਜਣਿਆਂ ਨੂੰ ਦੋਸ਼ੀ ਕਰਾਰ ਦਿੱਤਾ ਅਤੇ ਪੰਜ ਮੁਲਾਜ਼ਮਾਂ ਨੂੰ ਕੇਸ ਵਿੱਚੋਂ ਬਰੀ ਕਰ ਦਿੱਤਾ ਗਿਆ। ਸੁਣਾਈ ਦੇ ਦਰਮਿਆਨ ਚਾਰ ਜਣਿਆਂ ਦੀ ਮੌਤ ਹੋ ਗਈ ਸੀ।