Bathinda ’ਚ ਨਸ਼ਾ ਤਸਕਰਾਂ ਵਿਰੁਧ ਪੁਲਿਸ ਦਾ ਬੁਲਡੋਜ਼ਰ ਐਕਸ਼ਨ
Bathinda News : ਬੀੜ ਤਲਾਬ ਬਸਤੀ ’ਚ ਨਸ਼ਾ ਤਸਕਰਾਂ ਦੇ ਢਾਹੇ ਮਕਾਨ
Police bulldozer action against drug smugglers in Bathinda Latest News in Punjabi : ਪੰਜਾਬ ਸਰਕਾਰ ਵਲੋਂ ਨਸ਼ਿਆਂ ਵਿਰੁਧ ਛੇੜੀ ਜੰਗ ‘ਯੁੱਧ ਨਸ਼ਿਆਂ ਵਿਰੁਧ’ ਤਹਿਤ ਪੁਲਿਸ ਪ੍ਰਸ਼ਾਸਨ ਦੀਆਂ ਨਸ਼ਾ ਤਸਕਰਾਂ ਵਿਰੁਧ ਕਾਰਵਾਈਆਂ ਜੋਰਾਂ ’ਤੇ ਹਨ। ਇਸ ਦੇ ਤਹਿਤ ਅੱਜ ਬਠਿੰਡਾ ’ਚ ਬੀੜ ਤਲਾਬ ਬਸਤੀ ਵਿਖੇ ਨਸ਼ਾ ਤਸਕਰਾਂ ਵਿਰੁਧ ਕਾਰਵਾਈ ਕਰਦਿਆਂ ਬੁਲਡੋਜ਼ਰ ਐਕਸ਼ਨ ਕੀਤਾ ਗਿਆ।
ਜਾਣਕਾਰੀ ਅਨੁਸਾਰ ਬੀੜ ਤਲਾਬ ਬਸਤੀ ’ਚ ਅੱਜ ਉਸ ਸਮੇਂ ਖਲਬਲੀ ਮੱਚ ਗਈ ਜਦ ਪੁਲਿਸ ਪ੍ਰਸ਼ਾਸਨ ਬਠਿੰਡਾ ਦੀ ਬੀੜ ਤਲਾਬ ਬਸਤੀ ’ਚ ਬੁਲਡੋਜ਼ਰ ਲੈ ਕੇ ਪਹੁੰਚ ਗਏ। ਨਸ਼ਾ ਤਸਕਰਾਂ ਵਿਰੁਧ ਕਾਰਵਾਈ ਕਰਦੀਆਂ ਨਸ਼ਾ ਤਸਕਰਾਂ ਦੇ ਮਕਾਨ ਢਾਹੁਣੇ ਸ਼ੁਰੂ ਕਰ ਦਿਤੇ। ਜਾਣਕਾਰੀ ਅਨੁਸਾਰ ਇਹ ਮਕਾਨ ਉਸਾਰੀ ਅਧੀਨ ਸਨ।
ਪੁਲਿਸ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਨਸ਼ਾ ਤਸਕਰਾਂ ਵਲੋਂ ਇਹ ਮਕਾਨ ਕਾਲੀ ਕਮਾਈ ਨਾਲ ਬਣਾਏ ਜਾ ਰਹੇ ਸਨ। ਅਧਿਕਾਰੀਆਂ ਨੇ ਕਿਹਾ ਕਿ ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ।