ਕਰਨਲ ਬਾਠ ਕੁੱਟਮਾਰ ਮਾਮਲਾ: ਅਦਾਲਤ ਨੇ ਚਾਰ ਪੁਲਿਸ ਮੁਲਾਜ਼ਮਾਂ ਦੇ ਪਾਸਪੋਰਟ ਆਪਣੇ ਕੋਲ ਰੱਖੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚਾਰਾਂ ਵਿੱਚੋਂ ਕੋਈ ਵੀ ਦੇਸ਼ ਤੋਂ ਨਹੀਂ ਜਾ ਸਕੇਗਾ ਬਾਹਰ

Colonel Bath assault case: Court keeps passports of four police personnel

ਮੋਹਾਲੀ: ਕਰਨਲ ਪੁਸ਼ਪਿੰਦਰ ਸਿੰਘ ਬਾਠ ਕੁੱਟਮਾਰ ਮਾਮਲੇ ਵਿੱਚ ਤਾਜ਼ਾ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਅੱਜ ਦੀ ਪੇਸ਼ੀ ਵਿੱਚ ਕੋਰਟ ਵੱਲੋਂ ਹੁਕਮ ਜਾਰੀ ਕਰ ਦਿੱਤੇ ਗਏ ਹਨ ਕਿ ਇਹਨਾਂ ਚਾਰ ਪੁਲਿਸ ਮੁਲਾਜ਼ਮਾਂ ਵਿੱਚੋਂ ਕੋਈ ਵੀ ਦੇਸ਼ ਤੋਂ ਬਾਹਰ ਨਹੀਂ ਜਾ ਸਕੇਗਾ, ਜਿਸ ਕਰ ਕੇ ਇਹਨਾਂ ਦੇ ਪਾਸਪੋਰਟ ਕੋਰਟ ਨੇ ਆਪਣੇ ਕੋਲ ਰਖਵਾ ਦਿੱਤੇ ਹਨ।

ਬਹੁਤ ਸਖਤ ਹਦਾਇਤਾਂ ਨਾਲ ਉਹਨਾਂ ਨੂੰ ਹੁਕਮ ਜਾਰੀ ਕੀਤੇ ਗਏ ਹਨ ਕਿ ਜਿੰਨੀਆਂ ਵੀ ਪੇਸ਼ੀਆਂ ਹੋਣਗੀਆਂ ਤੁਹਾਨੂੰ ਉਹਨਾਂ ਉੱਪਰ ਲਾਜ਼ਮੀ ਹਾਜ਼ਰ ਹੋਣਾ ਪਵੇਗਾ। ਅਗਰ ਤੁਸੀਂ ਹਾਜ਼ਰ ਨਹੀਂ ਹੁੰਦੇ, ਤਾਂ ਡੀਜੀਪੀ ਪੰਜਾਬ ਜਾਂ ਤੁਹਾਡੇ ਉੱਚ ਅਧਿਕਾਰੀਆਂ ਨੂੰ ਇਸ ਦਾ ਕਾਰਨ ਦੱਸੋ ਨੋਟਿਸ ਦੇਣਾ ਪਵੇਗਾ ਕਿ ਇਹਨਾਂ ਚਾਰ ਮੁਲਾਜ਼ਮਾਂ ਵਿੱਚੋਂ ਕੋਈ ਵੀ ਸਖਸ਼ ਹਾਜ਼ਰ ਕਿਉਂ ਨਹੀਂ ਹੋ ਸਕਿਆ। ਇਸ ਮਾਮਲੇ ਤਹਿਤ ਅਗਲੀ ਸੁਣਵਾਈ ਛੇ ਮਾਰਚ ਦੱਸੀ ਜਾ ਰਹੀ ਹੈ।