ਕੈਪਟਨ ਸਰਕਾਰ ਹੋਈ ਪੂਰੀ ਤਰ੍ਹਾਂ ਫ਼ੇਲ: ਸੰਜੇ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਮ ਆਦਮੀ ਪਾਰਟੀ ਦੇ ਸੀਨੀਅਰ ਕੌਮੀ ਨੇਤਾ ਅਤੇ ਬੁਲਾਰੇ ਸੰਜੇ ਸਿੰਘ ਨੇ ਦਾਅਵਾ ਕੀਤਾ ਕਿ ਪੰਜਾਬ ਅੰਦਰ ਕਾਂਗਰਸ ਸਰਕਾਰ ਸਾਰੇ ਫ਼ਰੰਟਾਂ 'ਤੇ ਬੁਰੀ ਤਰ੍ਹਾਂ ਫ਼ੇਲ ਹੋਈ ਹੈ ਅਤੇ

Sanjay Singh

 

ਲੁਧਿਆਣਾ, 26 ਜੁਲਾਈ (ਸਰਬਜੀਤ ਲੁਧਿਆਣਵੀ): ਆਮ ਆਦਮੀ ਪਾਰਟੀ ਦੇ ਸੀਨੀਅਰ ਕੌਮੀ ਨੇਤਾ ਅਤੇ ਬੁਲਾਰੇ ਸੰਜੇ ਸਿੰਘ ਨੇ ਦਾਅਵਾ ਕੀਤਾ ਕਿ ਪੰਜਾਬ ਅੰਦਰ ਕਾਂਗਰਸ ਸਰਕਾਰ ਸਾਰੇ ਫ਼ਰੰਟਾਂ 'ਤੇ ਬੁਰੀ ਤਰ੍ਹਾਂ ਫ਼ੇਲ ਹੋਈ ਹੈ ਅਤੇ  ਸੱਤਾ ਵਿਚ ਚਾਰ ਮਹੀਨੇ ਬੀਤਣ ਦੇ ਬਾਵਜੂਦ ਚੋਣਾਂ ਦੌਰਾਨ ਜਨਤਾ ਨਾਲ ਕੀਤਾ ਇਕ ਵੀ ਵਾਅਦਾ ਪੂਰਾ ਨਹੀਂ ਕਰ ਸਕੀ।
ਸੰਜੇ ਸਿੰਘ ਨੇ ਅੱਜ ਇਥੇ ਜ਼ਿਲ੍ਹਾ ਕਚਹਿਰੀ ਵਿਚ ਸਾਬਕਾ ਮੰਤਰੀ ਬਿਕਰਮ ਮਜੀਠੀਆ ਵਲੋਂ ਉਨ੍ਹਾਂ ਵਿਰੁਧ ਕੀਤੇ ਇਕ ਕੇਸ ਸਬੰਧੀ ਤਰੀਕ ਭੁਗਤਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਵਿਚ ਅਮਨ ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਚਰਮਰਾ ਚੁੱਕੀ  ਹੈ ਅਤੇ ਸਮਾਜ ਵਿਰੋਧੀ ਗੁੰਡਾ ਅਨਸਰ ਸ਼ਰੇਆਮ ਭਿਆਨਕ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ। ਉਨਾਂ ਕਿਹਾ ਕਿ ਪਿਛਲੇ ਦਿਨੀਂ ਲੁਧਿਆਣਾ ਵਿਚ ਇਕ ਚਰਚ ਦੇ ਪਾਦਰੀ ਦਾ ਸ਼ਰੇਆਮ ਕਤਲ ਕਰ ਕੇ ਦੋਸ਼ੀ ਫ਼ਰਾਰ ਹੋ ਗਏ ਅਤੇ ਸੀਸੀਟੀਵੀ ਕੈਮਰੇ ਤੇ ਵਾਰਦਾਤ ਦਿਸਣ ਦੇ ਬਾਵਜੂਦ ਦੋਸ਼ੀ ਪੁਲਿਸ ਦੀ ਗ੍ਰਿਫ਼ਤ 'ਚੋਂ ਬਾਹਰ ਹਨ, ਜਿਸ ਤੋਂ ਸਪੱਸ਼ਟ ਹੈ ਕ ਪੰਜਾਬ ਅੰਦਰ ਜੰਗਲ ਰਾਜ ਚੱਲ ਰਿਹਾ ਹੈ ।
ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਜਨਤਾ ਨਾਲ ਚੋਣਾਂ ਦੌਰਾਨ ਕੀਤੇ ਸਾਰੇ ਵਾਅਦਿਆਂ ਤੋਂ ਪੂਰੀ ਤਰ੍ਹਾਂ ਭੱਜ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਸਾਰੇ ਕਿਸਾਨੀ ਕਰਜ਼ੇ ਮੁਆਫ਼ ਕਰਨ ਦੇ ਵਾਅਦੇ ਤੋਂ ਸਰਕਾਰ ਦੇ ਮੁਕਰਨ ਕਾਰਨ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਵਿਚ ਭਾਰੀ ਵਾਧਾ ਹੋਇਆ ਹੈ ਅਤੇ ਚਾਰ ਮਹੀਨੇ ਵਿਚ ਡੇਢ ਸੌ ਕਿਸਾਨ ਆਤਮ ਹਤਿਆ ਕਰ ਚੱਕੇ ਨੇ। ਹਰ ਘਰ ਨੌਕਰੀ  ਦੇਣ, ਬੇਰੁਜ਼ਗਾਰ ਭੱਤਾ, ਬੁਢਾਪਾ ਅਤੇ ਬੇਸਹਾਰਾ ਪੈਨਸ਼ਨ 2500 ਰੁਪਏ ਮਹੀਨਾ ਕਰਨ, ਨਸ਼ਿਆਂ 'ਤੇ ਲਗਾਮ ਲਗਾਉਣ ਆਦਿ ਸਾਰੇ ਵਾਅਦਿਆਂ ਤੋਂ ਸਰਕਾਰ  (ਬਾਕੀ ਸਫ਼ਾ 11 'ਤੇ)
ਦੇ ਭੱਜਣ ਕਾਰਨ ਲੋਕਾਂ ਨੂੰ ਭਾਰੀ ਨਾਮੋਸ਼ੀ ਹੋਈ ਹੈ।
ਸੰਜੇ ਸਿੰਘ ਨੇ ਕਿਹਾ ਕਿ ਪੰਜਾਬ ਵਿਚ ਭ੍ਰਿਸ਼ਟਾਚਾਰ ਨੂੰ ਠੱਲ੍ਹ ਪਾਉਣ ਵਿਚ ਵੀ ਸਰਕਾਰ ਪੂਰੀ ਤਰ੍ਹਾਂ ਨਾਕਾਮ ਰਹੀ ਹੈ ਅਤੇ ਰੇਤਾ ਬਜਰੀ ਅਤੇ ਨਸ਼ਾ ਮਾਫੀਏ ਸ਼ਰੇਆਮ ਜਨਤਾ ਦੀ ਲੁੱਟ ਕਰ ਰਹੇ ਹਨ ।
ਇਸ ਸਮੇਂ ਵਿਰੋਧੀ ਧਿਰ ਦੀ ਉਪ ਨੇਤਾ ਸਰਵਜੀਤ ਕੌਰ ਮਾਣੂਕੇ, ਸੂਬਾ ਮੀਤ ਪ੍ਰਧਾਨ ਕਰਨਬੀਰ ਸਿੰਘ ਟਿਵਾਣਾ, ਹਰਜੋਤ ਸਿੰਘ ਬੈਂਸ, ਅਹਿਬਾਬ ਸਿੰਘ ਗਰੇਵਾਲ, ਦਰਸ਼ਨ ਸਿੰਘ ਸ਼ੰਕਰ, ਸੁਰੇਸ਼ ਗੋਇਲ, ਦਲਜੀਤ ਸਿੰਘ ਗਰੇਵਾਲ, ਅਮਨਦੀਪ ਮੋਹੀ, ਰਵਿੰਦਰਪਾਲ ਸਿੰਘ ਪਾਲੀ, ਰਜਿੰਦਰਪਾਲ ਕੌਰ, ਮਾਸਟਰ ਹਰੀ ਸਿੰਘ, ਬਲਦੇਵ ਸਿੰਘ ਵੀ ਹਾਜ਼ਰ ਸਨ।