ਡੇਂਗੂ ਅਤੇ ਚਿਕਨਗੁਨਿਆ ਰੋਕਣ ਲਈ ਮੁਲਾਜ਼ਮ ਜ਼ਿੰਮੇਵਾਰੀ ਨਾਲ ਕੰਮ ਕਰਨ : ਸਿਹਤ ਮੰਤਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬ੍ਰਹਮ ਮਹਿੰਦਰਾ ਨੇ ਡੇਂਗੂ ਨੂੰ ਰੋਕਣ ਲਈ ਰਾਜ ਪੱਧਰ 'ਤੇ ਬਣਾਈ ਗਈ ਸਟੇਟ ਟਾਸਕ ਫੋਰਸ ਦੀ ਮੀਟਿੰਗ ਦੀ ਅਗਵਾਈ ਕਰਦੇ ਹੋਏ....

Meeting

ਐਸ.ਏ.ਐਸ. ਨਗਰ, 24 ਜੁਲਾਈ (ਸੁਖਦੀਪ ਸਿੰਘ ਸੋਈ) : ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬ੍ਰਹਮ ਮਹਿੰਦਰਾ ਨੇ ਡੇਂਗੂ ਨੂੰ ਰੋਕਣ ਲਈ ਰਾਜ ਪੱਧਰ 'ਤੇ ਬਣਾਈ ਗਈ ਸਟੇਟ ਟਾਸਕ ਫੋਰਸ ਦੀ ਮੀਟਿੰਗ ਦੀ ਅਗਵਾਈ ਕਰਦੇ ਹੋਏ ਸਬੰਧਤ 11 ਵਿਭਾਗਾਂ ਨੂੰ ਇਕ ਹਫਤੇ ਦੌਰਾਨ ਐਕਸ਼ਨ ਟੇਕਨ ਰਿਪੋਰਟ ਪੇਸ਼ ਕਰਨ ਦੇ ਹੁਕਮ ਜਾਰੀ ਕੀਤੇ ਹਨ।
ਸਿਹਤ ਮੰਤਰੀ ਨੇ ਮੀਟਿੰਗ ਵਿਚ ਕਿਹਾ ਕਿ ਤਿੰਨ ਮਹੀਨੇ ਪਹਿਲਾਂ ਹੋਈ ਮੀਟੰਗ ਵਿਚ ਸਾਰਿਆਂ ਵਿਭਾਗਾਂ ਨੂੰ ਐਕਸ਼ਨ ਟੇਕਨ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ ਸੀ ਅਤੇ ਤਿੰਨ ਵਿਭਾਗਾਂ ਨੂੰ ਅਰਧ-ਸਰਕਾਰੀ ਪੱਤਰ ਵੀ ਭੇਜੇ ਗਏ ਪਰ ਇਸ ਦੇ ਬਾਵਜੂਦ ਵੀ ਵਿਭਾਗਾਂ ਵਲੋਂ ਕੋਈ ਕਾਰਗੁਜ਼ਾਰੀ ਰਿਪੋਰਟ ਨਹੀਂ ਭੇਜੀ ਗਈ। ਉਨ੍ਹਾਂ ਕਿਹਾ ਕਿ ਸਬੰਧਤ ਵਿਭਾਗਾਂ ਵਲੋਂ ਹਦਾਇਤਾਂ ਦੀ ਅਣਦੇਖੀ ਕੀਤੀ ਗਈ ਹੈ ਜੋ ਕਿ ਅਧਿਕਾਰੀਆਂ ਦੇ ਗੈਰ-ਜਿੰਮੇਵਾਰ ਰਵੱਈਆ ਨੂੰ ਦਰਸਾਉਂਦਾ ਹੈ।
ਬ੍ਰਹਮ  ਮਹਿੰਦਰਾ ਨੇ ਕਿਹਾ ਕਿ ਡਾਇਰੈਕਟਰ ਸਥਾਨਕ ਸਰਕਾਰਾਂ ਕੇ.ਕੇ. ਯਾਦਵ ਨੂੰ ਆਦੇਸ਼ ਦਿੰਦਿਆ ਕਿਹਾ ਕਿ  ਸਥਾਨਕ ਸਰਕਾਰਾਂ ਵਿਭਾਗ ਫੌਗਿੰਗ ਮਸ਼ੀਨਾਂ ਅਤੇ ਕੀਟਨਾਸ਼ਕ ਖਰੀਦਣ ਦੀ ਕਾਰਵਾਈ ਛੇਤੀ ਮੁਕੰਮਲ ਕਰ ਕੇ ਡੇਂਗੂ ਅਤੇ ਚਿਕਨਗੁਨਿਆ ਨੂੰ ਫੈਲਣ ਤੋਂ ਰੋਕਣ ਲਈ ਕਾਰਵਾਈ ਸ਼ੁਰੂ ਕਰੇ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਨੇ ਵੱਡੀ ਗਿਣਤੀ ਵਿਚ ਡੇਂਗੂ ਅਤੇ ਚਿਕਨਗੁਨਿਆ ਦੇ ਮੱਛਰਾਂ ਦੀ ਬਰੀਡਿੰਗ ਪਾਈ ਗਈ, ਜਿਸ ਵਿਚ ਮੁੱਖ ਤੌਰ 'ਤੇ ਲੁੱਧਿਆਣਾ 398, ਫੀਰਦਕੋਟ ਵਿਚ 213, ਫਾਜ਼ਿਲਕਾ ਵਿਚ 180 ਫਤਿਹਗੜ੍ਹ ਸਾਹਿਬ ਵਿਚ 153, ਬਠਿੰਡਾ ਵਿਚ 132 ਅੰਮ੍ਰਿਤਸਰ ਹਨ ਪਰ ਇਨ੍ਹਾਂ ਜਿਲ੍ਹਿਆਂ ਵਿਚ ਸਥਾਨਕ ਸਰਕਾਰਾਂ ਵਿਭਾਗ ਵਲੋਂ ਨਿਯਮਾਂ ਦੀ ਉਲੰਘਣਾ ਵਿਰੁਧ ਨਾਮਾਤਰ ਕਾਰਵਾਈ ਹੀ ਕੀਤੀ ਗਈ। ਸਿਹਤ ਮੰਤਰੀ ਨੇ ਸਕੂਲ ਸਿੱਖਿਆ ਡਾਇਰੈਕਟਰ ਪੀ.ਕੇ.ਗੋਇਲ ਨੂੰ ਵਿਭਾਗ ਦੇ ਹਦਾਇਤਾਂ ਦਿੰਦਿਆਂ ਕਿਹਾ ਕਿ ਪੰਜਾਬ ਰਾਜ ਦੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਨੂੰ ਪ੍ਰਾਥਨਾ ਸਭਾ ਦੌਰਾਨ ਡੇਂਗੂ ਤੇ ਮਲੇਰੀਆ ਤੋਂ ਬਚਣ ਸਬੰਧੀ ਜਾਗਰੂਕ ਕੀਤਾ ਜਾਵੇ।
ਮੀਟਿੰਗ ਦੌਰਾਨ ਸਟੇਟ ਏ.ਡੀ.ਐਮ ਟਰਾਂਸਪੋਰਟ ਵਿਭਾਗ ਪਰਮਵੀਰ ਸਿੰਘ ਨੇ ਦਸਿਆ ਕਿ ਸਰਵਿਸ ਸਟੇਸ਼ਨਾਂ ਵਿਚ ਜਿਆਦਾਤਰ ਕੰਡਮ ਹੋਏ ਕਬਾੜ ਅਤੇ ਪੁਰਾਣੇ ਟਾਇਰਾਂ ਨੂੰ ਨਿਲਾਮੀ ਕਰਕੇ ਵੇਚ ਦਿੱਤਾ ਗਿਆ ਹੈ ਜਦ ਕਿ ਬਾਕੀ ਸਮਾਨ ਨੂੰ ਜਲਦ ਵੇਚ ਕੇ ਮੱਛਰਾਂ ਦੇ ਪ੍ਰਜਨਨ  ਨੂੰ ਰੋਕਿਆ ਜਾਵੇਗਾ।