ਪੌਦੇ ਲਗਾ ਕੇ ਮਨਾਇਆ ਸ੍ਰੀ ਗੁਰੂ ਹਰਿ ਰਾਏ ਸਾਹਿਬ ਦਾ ਗੁਰਤਾਗੱਦੀ ਦਿਵਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਾਨਕਸ਼ਾਹੀ ਕਲੰਡਰ ਦੀ ਤਰੀਕ 21 ਚੇਤ ਭਾਵ 3 ਅਪ੍ਰੈਲ ਨੂੰ ਦੁਨੀਆ ਭਰ ’ਚ ਰਹਿੰਦੇ ਸਿੱਖਾਂ ਵੱਲੋਂ ਸ੍ਰੀ ਗੁਰੂ ਹਰਿ ਰਾਏ ਜੀ ਦਾ ਗੁਰਤਾਗੱਦੀ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ ਹੈ

Sikh environment day

ਅਨੰਦਪੁਰ ਸਾਹਿਬ: ਨਾਨਕਸ਼ਾਹੀ ਕਲੰਡਰ ਦੀ ਤਰੀਕ 21 ਚੇਤ ਭਾਵ 3 ਅਪ੍ਰੈਲ ਨੂੰ ਦੁਨੀਆ ਭਰ ’ਚ ਰਹਿੰਦੇ ਸਿੱਖਾਂ ਵੱਲੋਂ ਸ੍ਰੀ ਗੁਰੂ ਹਰਿ ਰਾਏ ਜੀ ਦਾ ਗੁਰਤਾਗੱਦੀ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ ਹੈ। ਇਸ ਮੌਕੇ ਸ੍ਰੀ ਆਨੰਦਪੁਰ ਸਾਹਿਬ ’ਚ ਵੀ ਵੱਖ-ਵੱਖ ਸਮਾਗਮ ਕਰਵਾਏ ਗਏ। ਗੁਰੂ ਸਾਹਿਬ ਨੂੰ ਹਰਿਆਲੀ ਪਸੰਦ ਸੀ ਭਾਵ ਉਹ ਕੁਦਰਤ ਨਾਲ ਬਹੁਤ ਨੇੜਤਾ ਰੱਖਦੇ ਸਨ ਇਸੇ ਕਰਕੇ ਇੱਥੋਂ ਦੇ ਖ਼ਾਲਸਾ ਕਾਲਜ ’ਚ ਐਨਐਸਐਸ ਵਿਭਾਗ ਵੱਲੋਂ ਪੌਦੇ ਲਗਾ ਕੇ ਇਸ ਦਿਹਾੜੇ ਨੂੰ ਮਨਾਇਆ ਗਿਆ।

ਇਸ ਮੌਕੇ ਉਹਨਾਂ ਵੱਲੋਂ ਕੀਰਤਪੁਰ ਸਾਹਿਬ ਪਹੁੰਚ ਕੇ ਇੱਥੇ ਸੁਸ਼ੋਭਿਤ ਗੁਰਦੁਆਰਾ ਨੌ ਲੱਖਾ ਬਾਗ ਵਿਖੇ ਵੀ ਪੌਦੇ ਲਗਾਏ ਗਏ। ਇਸ ਮੌਕੇ ਗੁਰਦੁਆਰਾ ਕੋਟ ਸਾਹਿਬ ਵਿਖੇ ਸ਼ਬਦ ਕੀਰਤਨ ਵੀ ਕਰਵਾਇਆ ਗਿਆ। ਇਸੇ ਪਵਿੱਤਰ ਅਸਥਾਨ ’ਤੇ ਗੁਰੂ ਹਰਿ ਰਾਏ ਸਾਹਿਬ ਜੀ ਨੂੰ ਗੁਰਤਾਗੱਦੀ ਸੌਂਪੀ ਗਈ ਸੀ, ਜਿੱਥੇ ਵੱਡੀ ਗਿਣਤੀ ’ਚ ਸੰਗਤਾਂ ਨੇ ਹਾਜ਼ਰੀ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। 

ਇਸ ਦਿਨ ਨੂੰ ਸਿੱਖ ਵਾਤਾਵਰਨ ਦਿਵਸ ਵਜੋਂ ਵੀ ਮਨਾਇਆ ਜਾਂਦਾ ਹੈ।