ਗੁਰਦੁਆਰਾ ਸਾਹਿਬ ਤੋਂ ਹੋਈ ਅਨਾਊਸਮੈਂਨ ਨੇ ਸਭ ਦੀਆਂ ਅੱਖਾਂ ਖੋਲ੍ਹ ਦਿੱਤੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਰੋਨਾ ਵਾਇਰਸ ਦੇ ਪ੍ਰਭਾਵ ਤੋਂ ਬਚਣ ਲਈ ਜਿਥੇ ਪ੍ਰਸ਼ਾਸ਼ਨ ਆਪਣੇ ਪੱਧਰ ਤੇ ਲੋਕਾਂ ਨੂੰ ਘਰਾਂ ਵਿਚ ਰਹਿਣ ਦੀ ਅਪੀਲ ਕਰ ਰਿਹਾ ਹੈ

coronavirus

ਕਰੋਨਾ ਵਾਇਰਸ ਦੇ ਪ੍ਰਭਾਵ ਤੋਂ ਬਚਣ ਲਈ ਜਿਥੇ ਪ੍ਰਸ਼ਾਸ਼ਨ ਆਪਣੇ ਪੱਧਰ ਤੇ ਲੋਕਾਂ ਨੂੰ ਘਰਾਂ ਵਿਚ ਰਹਿਣ ਦੀ ਅਪੀਲ ਕਰ ਰਿਹਾ ਹੈ ਉਥੇ ਹੀ ਅੱਜ ਇਕ ਪਿੰਡ ਦੇ  ਗੁਰਦੁਆਰੇ ਵਿਚ ਵੀ ਲੋਕਾਂ ਨੂੰ ਕਰੋਨਾ ਤੋਂ ਬਚਣ ਲਈ ਸਖਤ ਹਦਾਇਤਾਂ ਕਰਨ ਲਈ  ਅਨਾਊਂਸਮੈਂਟ ਕੀਤੀ ਗਈ ਜਿਸ ਵਿਚ ਕਿਹਾ ਕਿ ਜੇਕਰ ਪ੍ਰਸ਼ਾਸਨ ਸਾਡੇ ਤੇ ਸਖਤੀ ਕਰ ਰਿਹਾ ਹੈ ਤਾਂ ਉਹ ਸਾਡੇ ਭਲੇ ਲਈ ਹੀ ਕਰ ਰਿਹਾ ਹੈ।

ਕਿਉਕਿ ਜੇਕਰ ਤੁਸੀਂ ਪੁਲਿਸ ਦੇ ਡੰਡਿਆਂ ਦੇ ਡਰ ਨਾਲ ਨਾ ਮੰਨੇ ਅਤੇ ਆਪਣੇ ਘਰਾਂ ਵਿਚ ਨਾਂ ਬੈਠੇ ਤਾ ਤੁਹਾਨੂੰ ਆਪਣੀ ਜਾਨ ਤੋਂ ਵੀ ਹੱਥ ਧੋਣਾ ਹੈ ਸਕਦਾ ਹੈ। ਇਸ ਤੋਂ ਇਲਾਵਾ ਭਾਈ ਜੀ ਨੇ ਪਿੰਡ ਦੇ ਬਜੁਰਗ ਲੋਕਾਂ ਨੂੰ ਪੁਰਾਣਾ 1984 ਅਤੇ 1993 ਦੇ ਕਰਫਿਊ ਬਾਰੇ ਯਾਦ ਕਰਵਾਉਂਦਿਆਂ ਕਿਹਾ ਕਿ ਉਸ ਸਮੇਂ ਵੀ ਅਸੀਂ ਕਰਫਿਊ ਦੌਰਾਨ ਘਰਾਂ ਅੰਦਰ ਹੀ ਰਹਿੰਦੇ ਸੀ ਕਿਉਕਿ ਸਮੇਂ ਦੇ ਡਰ ਕਾਰਨ ਹੀ ਸਾਨੂੰ ਉਸ ਸਮੇਂ ਘਰ ਅੰਦਰ ਰਹਿਣਾ ਪੈਂਦਾ ਸੀ।

ਪਰ ਹੁਣ ਅਸੀ ਇੰਟਰਨੈਂਟ ਉਪਰ ਇਸ ਭਿਆਨਕ ਵਾਇਰਸ ਦੇ ਸਿੱਟੇ ਦੇਖਣ ਦੇ ਬਾਵਜੂਦ ਵੀ ਇਸ ਨੂੰ ਹਲਕੇ ਵਿਚ ਲੈ ਰਹੇ ਹਾਂ। ਇਸ ਤੋਂ ਇਲਾਵਾ ਇਨ੍ਹਾਂ ਬੇਨਤੀਆਂ ਤੋਂ ਇਲਾਵਾ ਭਾਈ ਜੀ ਨੇ ਉਨ੍ਹਾਂ ਲੋਕਾਂ ਤੇ ਵੀ ਝਾੜ ਪਾਈ ਹੈ ਜਿਹੜੇ ਲੋਕ ਵੱਖ-ਵੱਖ ਸੰਸਥਾਵਾਂ ਵੱਲ਼ੋਂ ਦਿੱਤੇ ਜਾਂਦੇ ਰਾਸ਼ਨ ਨੂੰ ਬਾਰ-ਬਾਰ ਆਪਣੇ ਘਰ ਵਿਚ ਜਮ੍ਹਾਂ ਕਰਨ ਵਿਚ ਲੱਗੇ ਹੋਏ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।