19ਵੇਂ ਦਿਨ ਭਾਰਤੀ ਕਿਸਾਨ ਅੰਦੋਲਨ ਦੀ ਅਮਰੀਕੀ ਕਿਸਾਨਾਂ ਨੇ ਵ੍ਹਾਈਟ ਹਾਊਸ ਸਾਹਮਣੇ ਖੁਲ੍ਹ ਕੇ ਕੀਤੀ ਹ
19ਵੇਂ ਦਿਨ ਭਾਰਤੀ ਕਿਸਾਨ ਅੰਦੋਲਨ ਦੀ ਅਮਰੀਕੀ ਕਿਸਾਨਾਂ ਨੇ ਵ੍ਹਾਈਟ ਹਾਊਸ ਸਾਹਮਣੇ ਖੁਲ੍ਹ ਕੇ ਕੀਤੀ ਹਮਾਇਤ
ਬਲਵਿੰਦਰ ਸਿੰਘ ਮੁਲਤਾਨੀ ਨੇ 19ਵੇਂ ਜਥੇ ਦੀ ਕੀਤੀ ਅਗਵਾਈ
ਵਾਸ਼ਿੰਗਟਨ ਡੀ.ਸੀ., 2 ਅਪ੍ਰੈਲ (ਸੁਰਿੰਦਰ ਗਿੱਲ): ਭਾਰਤੀ ਕਿਸਾਨਾਂ ਦੀ ਹਮਾਇਤ ਵਿਚ ਵ੍ਹਾਈਟ ਹਾਊਸ ਅੰਦੋਲਨ 19ਵੇਂ ਦਿਨ ਪੂਰਾ ਕਰ ਚੁੱਕਿਆ ਹੈ ਜਿਸ ਦੀ ਅਗਵਾਈ ਬਲਵਿੰਦਰ ਸਿੰਘ ਮੁਲਤਾਨੀ ਨੇ ਕੀਤੀ ਹੈ। ਉਸ ਨੇ ਸੰਖੇਪ ਮਿਲਣੀ ਦੌਰਾਨ ਦਸਿਆ ਕਿ ਅੱਜ ਅਮਰੀਕਾ ਦੀਆਂ ਕਿਸਾਨ ਜਥੇਬੰਦੀਆਂ ਨੇ ਇਕ ਅਲੋਕਿਕ ਸ਼ੋਅ ਕੀਤਾ ਜਿਸ ਰਾਹੀਂ ਭਾਰਤੀ ਕਿਸਾਨਾਂ ਨੂੰ ਦਸਿਆ ਕਿ ਮੋਦੀ ਸਰਕਾਰ ਕਾਨੂੰਨ ਵਾਪਸ ਕਰੇਗੀ। ਅਜਿਹਾ ਨਾ ਕਰਨ ਕਰ ਕੇ ਲੋਕ ਸਰਕਾਰ ਨਾਲੋਂ ਟੁੱਟ ਰਹੇ ਹਨ। ਸਰਕਾਰ ਅਤੇ ਭਾਜਪਾ ਦਾ ਗ੍ਰਾਫ਼ ਡਿੱਗ ਰਿਹਾ ਹੈ ਜਿਸ ਕਰ ਕੇ ਸਾਰੇ ਚਿਤੰਤ ਹਨ। ਉਨ੍ਹਾਂ ਦਾ ਕਹਿਣਾ ਹੈ, ਭਾਜਪਾ ਸਰਕਾਰ ਸੱਭ ਕੁੱਝ ਵੇਚ ਰਹੀ ਹੈ।
ਦੇਸ਼ ਦੀ ਹਾਲਤ ਬਦਤਰ ਹੋ ਰਹੀ ਹੈ। ਗੁਵਾਂਢੀ ਮੁਲਕਾ ਦੇ ਮੁਕਾਬਲੇ ਭਾਰਤ ਬਹੁਤ ਹੀ ਹੇਠਾਂ ਆਰਥਕ ਤੌਰ ਉਤੇ ਚਲਾ ਗਿਆ ਹੈ। ਮੋਦੀ ਨੂੰ ਹਿਟਲਰ ਦਾ ਖਿਤਾਬ ਦਿਤਾ ਗਿਆ ਹੈ। ਅਮਰੀਕੀਆਂ ਵਲੋਂ ਭਾਰਤ ਵਿਚ ਹਿਊਮਨ ਰਾਈਟਸ ਦੀ ਉਲੰਘਣਾ ਦਾ ਦਿ੍ਰਸ਼ ਪੇਸ਼ ਕੀਤਾ ਜਿਸ ਨੂੰ ਵੇਖਣ ਵਾਲਿਆਂ ਦਾ ਮੇਲਾ ਲੱਗ ਗਿਆ। ਉਨ੍ਹਾਂ ਕਿਹਾ ਕਿ ਕਿਸਾਨ ਦੇਸ਼ ਦਾ ਸ਼ਰਮਾਇਆ ਹਨ। ਉਨ੍ਹਾਂ ਦੀਆਂ ਜ਼ਮੀਨਾਂ ਖੋਹਣਾ, ਫ਼ਸਲਾਂ ਦਾ ਵਾਜਬ ਮੁੱਲ ਨਾ ਦੇਣਾ ਸਰਕਾਰ ਦੀ ਤਾਨਾਸ਼ਾਹੀ ਰਵੱਈਆਂ ਹੈ ਜਿਸ ਨੂੰ ਕਦੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਸਰਕਾਰ ਤੁਰਤ ਤਿੰਨੇ ਕਿਸਾਨ ਵਿਰੌਧੀ ਕਾਨੂੰਨ ਵਾਪਸ ਲਵੇ ਅਤੇ ਕਿਸਾਨਾਂ ਨੂੰ ਖ਼ੁਸ਼ੀ-ਖ਼ੁਸ਼ੀ ਘਰ ਭੇਜੇ। ਇਸੇ ਵਿਚ ਹੀ ਬੇਹਤਰੀ ਹੈ। ਪ੍ਰਧਾਨ ਮੰਤਰੀ ਕਿਸੇ ਇਕ ਪਾਰਟੀ ਦਾ ਨਹੀਂ ਹੈ। ਉਸ ਨੂੰ ਕਿਸਾਨਾਂ ਨੂੰ ਮਿਲ ਕੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਏ ਅਤੇ ਵਾਹ-ਵਾਹ ਖੱਟੇ। ਕਿਸਾਨ ਕਦੇ ਵੀ ਅਪਣੀ ਧਰਤੀ ਮਾਂ ਨਾਲ ਖਿਲਵਾੜ ਨਹੀਂ ਹੋਣ ਦੇਵੇਗਾ। ਇਹ ਅੰਦੋਲਨ 20ਵੇਂ ਦਿਨ ਵਿਚ ਪਹੁੰਚ ਗਿਆ ਹੈ ਜਿਸ ਨੂੰ ਹਰ ਕੁਮਿਨਟੀ ਦੀ ਮਦਦ ਮਿਲ ਰਹੀ ਹੈ। ਆਸ ਹੈ ਕਿ ਅਪ੍ਰੈਲ ਮਹੀਨੇ ਵਿਚ ਇਸ ਅੰਦੋਲਨ ਨੂੰ ਨਵਾਂ ਰੂਪ ਦੇਣ ਲਈ ਇਕ ਹੰਗਾਮੀ ਮੀਟਿੰਗ ਬੁਲਾਈ ਜਾ ਰਹੀ ਹੈ ਜਿਸ ਵਿਚ ਅਗਲਾ ਅੰਦੋਲਨ ਪੜਾ ਉਲਿਕਿਆ ਜਾਵੇਗਾ।