ਸ਼ਿਵ ਸੈਨਾ ਪ੍ਰਧਾਨ ਨਿਸ਼ਾਂਤ ਸ਼ਰਮਾ ਸਮੇਤ 36 ਲੋਕਾਂ 'ਤੇ ਦੇਸ਼ਧ੍ਰੋਹ ਦਾ ਮਾਮਲਾ ਦਰਜ
ਨਿਹੰਗਾਂ ਖਿਲਾਫ ਵਰਤੀ ਸੀ ਭੱਦੀ ਸ਼ਵਦਾਵਲੀ
ਮੁਹਾਲੀ: ਬੀਤੇ ਕੁਝ ਦਿਨ ਪਹਿਲਾਂ ਸਿਵ ਸ਼ੈਨਾ ਹਿੰਦ ਦੇ ਪ੍ਰਧਾਨ ਨਿਸ਼ਾਂਤ ਸ਼ਰਮਾ ਨੇ ਨਿਹੰਗ ਸਿੰਘਾਂ ‘ਤੇ ਟਿੱਪਣੀ ਕੀਤੀ ਸੀ ਜਿਸ ਤੋਂ ਬਾਅਦ ਪੂਰੀ ਸਿੱਖ ਕੌਮ ‘ਚ ਰੋਸ ਪਾਇਆ ਜਾ ਰਿਹਾ ਸੀ। ਇਸ ਤਹਿਤ ਸ਼ਿਵ ਸੈਨਾ ਪ੍ਰਧਾਨ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਮੰਗ ਕਰਦਿਆਂ ਉਸ ਖਿਲਾਫ਼ ਮਾਮਲਾ ਦਰਜ ਕਰਵਾਇਆ ਗਿਆ ਸੀ। ਧਾਰਮਿਕ ਫਿਰਕੇ ਨੂੰ ਨਿਸ਼ਾਨਾ ਬਣਾਉਣ ਦੇ ਇਲਜ਼ਾਮ ਲੱਗੇ ਹਨ। ਖਰੜ ਅਦਾਲਤ 'ਚ ਅੱਜ ਨਿਸ਼ਾਂਤ ਸ਼ਰਮਾ ਤੇ ਅਰਵਿਦ ਗੌਤਮ ਪੇਸ਼ ਹੋਣਗੇ। ਪੁਲਿਸ ਵੱਲੋਂ ਦੇਸ਼ਧ੍ਰੋਹ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਨਿਸ਼ਾਂਤ ਨੇ ਰਾਤ ਖਰੜ ਪੁਲਿਸ ਕੋਲ ਸਰੰਡਰ ਕੀਤਾ ਸੀ। ਸ਼ਿਵ ਸੈਨਾ ਪ੍ਰਧਾਨ ਨਿਸ਼ਾਂਤ ਸ਼ਰਮਾ ਸਮਤੇ 36 ਲੋਕਾਂ 'ਤੇ ਦੇਸ਼ਧ੍ਰੋਹ ਦਾ ਮਾਮਲਾ ਦਰਜ ਕੀਤਾ ਗਿਆ ਹੈ।ਸਿਟੀ ਥਾਣਾ ਖਰੜ ਦੇ ਐਸਐਚਓ ਦਲਜੀਤ ਨੇ ਸ਼ਿਕਾਇਤ ਦਿੱਤੀ ਹੈ। ਪੁਲਿਸ ਨੇ ਨਿਸ਼ਾਂਤ ਸ਼ਰਮਾ ਤੇ ਅਰਵਿਦ ਗੌਤਮ ਨੂੰ ਗ੍ਰਿਫ਼ਤਾਰ ਕੀਤਾ ਹੈ।
ਦੱਸ ਦੇਈਏ ਕਿ ਇਹ ਗ੍ਰਿਫ਼ਤਾਰੀ ਨਿਸ਼ਾਂਤ ਸ਼ਰਮਾ ਦੀ ਇਕ ਵੀਡੀਓ ਵਾਇਰਲ ਹੋਣ 'ਤੇ ਹੋਈ ਹੈ। ਇਸ ਵੀਡੀਓ ਵਿਚ ਫਿਰਕੂ ਭਾਵਨਾ ਨਾਲ ਭੜਕਾਊ ਭਾਸ਼ਣ, ਫਿਰਕੂ ਦੰਗਿਆਂ ਨੂੰ ਸ਼ਹਿ ਦੇਣ ਦੀ ਨੀਯਤ ਨਾਲ ਦੇਸ਼ ਦੀ ਅਖੰਡਤਾ ਅਤੇ ਸਭਿਅਤਾ ਨੂੰ ਭੰਗ ਕਰਕੇ ਅਰਾਜਕਤਾ ਦਾ ਮਾਹੌਲ ਪੈਂਦਾ ਕਰਨ ਵਰਗੇ ਇਲਜਾਮ ਲੱਗੇ ਹਨ।ਕਿਸੇ ਖਾਸ ਵਰਗ ਖਿਲਾਫ ਭੱਦੀ ਸ਼ਬਦਾਵਲੀ ਵਰਤੀ ਗਈ ਹੈ।
ਮੁਹਾਲੀ ਵਿਖੇ ਆਈ.ਪੀ.ਸੀ ਦੀ ਕਈ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।