ਭਾਰਤ 'ਚ ਅਪ੍ਰੈਲ ਦੇ ਮੱਧ ਤਕ ਸਿਖਰ 'ਤੇ ਹੋਵੇਗੀ ਕੋਰੋਨਾ ਦੀ ਦੂਜੀ ਲਹਿਰ

ਏਜੰਸੀ

ਖ਼ਬਰਾਂ, ਪੰਜਾਬ

ਭਾਰਤ 'ਚ ਅਪ੍ਰੈਲ ਦੇ ਮੱਧ ਤਕ ਸਿਖਰ 'ਤੇ ਹੋਵੇਗੀ ਕੋਰੋਨਾ ਦੀ ਦੂਜੀ ਲਹਿਰ

image

image

image

ਪੰਜਾਬ ਬਣ ਸਕਦੈ ਪਹਿਲਾ ਅਜਿਹਾ ਸੂਬਾ ਜਿਥੇ ਕੁੱਝ ਦਿਨਾਂ 'ਚ ਕੋਰੋਨਾ ਸਿਖਰ 'ਤੇ ਹੋਵੇਗਾ


ਵਿਗਿਆਨੀਆਂ ਦਾ ਅਨੁਮਾਨ ਹੈ ਕਿ ਮੌਜੂਦਾ ਲਹਿਰ 'ਚ ਪਹਿਲਾ ਸੂਬਾ ਜਿਥੇ ਕੁੱਝ ਦਿਨਾਂ 'ਚ ਮਾਮਲੇ ਸਿਖਰ 'ਤੇ ਪਹੁੰਚਣਗੇ, ਉਹ ਪੰਜਾਬ ਹੋ ਸਕਦਾ ਹੈ ਅਤੇ ਉਸ ਤੋਂ ਬਾਅਦ ਮਹਾਰਾਸ਼ਟਰ | ਹਾਲਾਂਕਿ, ਆਈ.ਆਈ.ਟੀ. ਕਾਨਪੁਰ ਦੇ ਪ੍ਰੋਫ਼ੈਸਰ ਨੇ ਕਿਹਾ ਕਿ ਨਵੇਂ ਸਿਖਰ ਨੂੰ  ਲੈ ਕੇ ਮਾਡਲ ਦਾ ਅਨੁਮਾਨ ਲਾਗ ਦੇ ਰੋਜ਼ਾਨਾ ਦੇ ਮਾਮਲਿਆਂ ਦੇ ਡਾਟਾ ਦੇ ਪ੍ਰਤੀ ਸੰਵੇਦਨਸ਼ੀਲ ਹੈ | ਹਰਿਆਣਾ ਦੀ ਅਸ਼ੋਕਾ ਯੂਨੀਵਰਸਿਟੀ ਦੇ ਗੌਤਮ ਮੇਨਨ ਸਮੇਤ ਹੋਰ ਵਿਗਿਆਨੀਆਂ ਦੀ ਵਿਅਕਤੀਗਤ ਗਿਣਤੀ 'ਚ ਵੀ ਲਾਗ ਦੇ ਸਿਖਰ 'ਤੇ ਪਹੁੰਚਣ ਦਾ ਅਨੁਮਾਨ ਮੱਧ ਅਪ੍ਰੈਲ ਅਤੇ ਮੱਧ ਮਈ ਵਿਚਾਲੇ ਜਤਾਇਆ ਗਿਆ ਹੈ |        (ਏਜੰਸੀ)