ਬੱਚਿਆਂ ਨੂੰ ਸਕੂਲ ਪੜ੍ਹਾਉਣ ਜਾ ਰਹੇ ਆਧਿਆਪਕਾਂ ਦੀ ਗੱਡੀ ਉਤੇ ਡਿੱਗਿਆ ਸਫ਼ੈਦਾ
3 ਅਧਿਆਪਕ ਗੰਭੀਰ ਜ਼ਖ਼ਮੀ
photo
ਜਲਾਲਾਬਾਦ - ਅਧਿਆਪਕਾਂ ਨੂੰ ਲੈ ਕੇ ਜਲਾਲਾਬਾਦ ਤੋਂ ਤਰਨਤਾਰਨ ਦੇ ਪਿੰਡ ਵਲਟੋਹਾ ਜਾ ਰਹੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਜਾਣਕਾਰੀ ਅਨੁਸਾਰ ਅਧਿਆਪਕਾਂ ਦੀ ਗੱਡੀ ਉਤੇ ਸਫੈਦਾ ਡਿੱਗ ਗਿਆ। ਇਸ ਹਾਦਸੇ ਵਿਚ 3 ਅਧਿਆਪਕ ਜ਼ਖ਼ਮੀ ਹੋ ਗਏ ਹਨ।
ਦੱਸਿਆ ਜਾ ਰਿਹਾ ਹੈ ਕਿ ਮੌਸਮ ਖ਼ਰਾਬ ਹੋਣ ਕਾਰਨ ਗੱਡੀ ਉੱਤੇ ਅਚਾਨਕ ਸਫੈਦਾ ਡਿੱਗ ਪਿਆ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਗੱਡੀ ਵਿਚ ਕੁੱਲ 11 ਅਧਿਆਪਕ ਮੌਜੂਦ ਸਨ ਤੇ ਇਹ ਸਾਰੇ ਤਰਨਤਾਰਨ ਦੇ ਪਿੰਡ ਵਲਟੋਹਾ ਦੇ ਸਕੂਲ ਬੱਚਿਆਂ ਨੂੰ ਪੜ੍ਹਾਉਣ ਜਾ ਰਹੇ ਸਨ।