ਪੰਜਾਬ ਪੁਲਿਸ ਦੇ ਮੁਲਾਜ਼ਮ ਨੇ ਵੱਖਰੇ ਢੰਗ ਨਾਲ ਸਾਂਝੀ ਕੀਤੀ ਤਰੱਕੀ ਮਿਲਣ ਦੀ ਖੁਸ਼ੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ- ਨਸ਼ੀਲੇ ਪਦਾਰਥਾਂ ਤੋਂ ਗੁਰੇਜ਼ ਕਰ ਕੇ ਸਿਹਤ ਲਈ ਚੰਗੀਆਂ ਚੀਜ਼ਾਂ ਨਾਲ ਕਰਨੀ ਚਾਹੀਦੀ ਖੁਸ਼ੀ ਸਾਂਝੀ

Punjab News

ਜਲੰਧਰ : ਪੰਜਾਬੀਆਂ ਵਿੱਚ ਖੁਸ਼ੀ ਮੌਕੇ ਇਜ਼ਹਾਰ ਕਰਨ ਦੇ ਵੱਖਰੇ ਵੱਖਰੇ ਤਰੀਕੇ ਹੁੰਦੇ ਨੇ ਜਿਸ ਵਿਚ ਗਲਾਸੀ ਨਾਲ ਗਲਾਸੀ ਖੜਕਾਉਣ ਦਾ ਮੌਕਾ ਆਮ ਹੈ। ਪਰ ਅਸੀਂ ਗੱਲ ਦੀ ਹਮਾਇਤ ਨਹੀਂ ਕਰਦਾ ਇਸੇ ਕਰ ਕੇ ਅਸੀਂ ਇਕ ਅਜਿਹੀ ਖ਼ਬਰ ਲੈ ਕੇ ਆਏ ਹਾਂ ਜੋ ਇੱਕ ਸਿਹਤਮੰਦ ਸਮਾਜ ਸਿਰਜਣ ਦਾ ਸੁਨੇਹਾ ਦੇਵੇਗੀ।

ਹੈਡ ਕਾਂਸਟੇਬਲ ਤੋਂ ASI ਪ੍ਰੋਮੋਟ ਹੋਏ ਸੁਰਿੰਦਰ ਸਿੰਘ ਨੇ ਤਰੱਕੀ ਮਿਲਣ ਦੀ ਖੁਸ਼ੀ ਜਲੰਧਰ ਦੇ ਵੇਸ੍ਟ ਹਲਕੇ ਦੇ ਪੁਲਿਸ ਥਾਣੇ ਬਸਤੀ ਬਾਵਾਖੇਲ ਦੇ ਅੰਦਰ ਸਾਥੀਆਂ ਨੂੰ ਦੁੱਧ ਪਿਲਾ ਕੇ ਅਤੇ ਮੂੰਹ ਮਿੱਠਾ ਕਰਵਾ ਕੇ ਸਾਂਝੀ ਕੀਤੀ । ਸੁਰਿੰਦਰ ਸਿੰਘ ਵਲੋਂ ਆਪਣੀ ਪ੍ਰੋਮੋਸ਼ਨ ਦੀ ਖੁਸ਼ੀ ਵਿਚ ਥਾਣੇ ਦੇ ਆਪਣੇ ਸਾਰੇ ਸਾਥੀਆਂ ਨੂੰ ਲੱਡੂਆਂ ਨਾਲ ਦੁੱਧ ਪਿਲਾ ਕੇ ਖੁਸ਼ੀ ਮਨਾਈ ਗਈ। 

ਇਹ ਵੀ ਪੜ੍ਹੋ: ਰੇਲਗੱਡੀ 'ਚ ਯਾਤਰੀ ਨੇ ਦੂਜੇ ਯਾਤਰੀ ਨੂੰ ਲਗਾਈ ਅੱਗ, ਔਰਤ ਅਤੇ ਬੱਚੇ ਸਮੇਤ 3 ਦੀ ਮੌਤ

ਮੀਡਿਆ ਨਾਲ ਗੱਲ ਕਰਦਿਆਂ ਸੁਰਿੰਦਰ ਸਿੰਘ ਨੇ ਕਿਹਾ ਕਿ ਜਿੱਥੇ ਲੋਕੀ ਖੁਸ਼ੀ ਮਨਾਉਣ ਲਈ ਕਈ ਨਸ਼ੀਲੀਆਂ ਚੀਜ਼ਾਂ ਨਾਲ ਪਾਰਟੀਆਂ ਕਰਦੇ ਹਨ ਉੱਥੇ ਹੀ ਉਹਨਾਂ ਨੇ ਸਾਡੇ ਢੰਗ ਨਾਲ ਦੁੱਧ ਅਤੇ ਮਿਠਾਈ ਵੰਡ ਕੇ ਖੁਸ਼ੀ ਮਨਾਈ ਹੈ ਅਤੇ ਸਮਾਜ ਨੂੰ ਚੰਗਾ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ। ਸੁਰਿੰਦਰ ਸਿੰਘ ਨੇ ਕਿਹਾ ਕਿ ਨਸ਼ੀਲੇ ਪਦਾਰਥਾਂ ਤੋਂ ਪਾਸ ਵੱਟ ਕੇ ਸਿਹਤ ਲਈ ਚੰਗੀਆਂ ਚੀਜ਼ਾਂ ਦਾ ਸੇਵਨ ਕਰਨਾ ਸਮੇਂ ਦੀ ਮੰਗ ਹੈ ਅਤੇ ਸਾਨੂੰ ਹਰ ਸਮੇਂ ਆਪਣੇ ਜੀਵਨ ਵਿੱਚ ਸੰਤੁਲਿਤ ਖੁਰਾਕ ਸ਼ਾਮਲ ਕਰਨੀ ਚਾਹੀਦੀ ਹੈ।

ਦੂਜੇ ਪਾਸੇ ਸੁਰਿੰਦਰ ਸਿੰਘ ਦੇ ਸਾਥੀ SI ਕੁਲਦੀਪ ਸਿੰਘ ਨੇ ਕਿਹਾ ਕਿ ASI ਸੁਰਿੰਦਰ ਸਿੰਘ ਵਲੋਂ ਥਾਣੇ ਦੇ ਸਾਰੇ ਅਫਸਰਾਂ ਅਤੇ ਮੁਲਾਜ਼ਮਾਂ ਨੂੰ ਆਪਣੀ ਹੱਥੀਂ ਸੇਵਾ ਕਰਦਿਆਂ ਵੇਖ ਬੇਹਦ ਚੰਗਾ ਮਹਿਸੂਸ ਹੋਇਆ ਹੈ। SI ਕੁਲਦੀਪ ਸਿੰਘ ਨੇ ਕਿਹਾ ਕਿ ਸਾਰੇ ਸਮਾਜ ਨੂੰ ਇਹੀ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਹਰ ਕਿਸੇ ਨੂੰ ਨਸ਼ੇ ਤਿਆਗ ਕੇ ਸਿਹਤ ਲਈ ਚੰਗੀਆਂ ਚੀਜ਼ਾਂ ਨਾਲ ਖੁਸ਼ੀ ਸਾਂਝੀ ਕਰਨੀ ਚਾਹੀਦੀ ਹੈ।