ਸਿੱਖ ਧਰਮ ਤੋਂ ਪ੍ਰਭਾਵਿਤ ਹੋ ਕੇ ਗੁਰੂ ਘਰਾਂ ਦੇ ਦਰਸ਼ਨਾਂ ਲਈ 21 ਮੁਲਕਾਂ ਤੋਂ ਆਈ ਵਿਦੇਸ਼ੀ ਸੰਗਤ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿੱਖ ਧਰਮ ਅਪਨਾਉਣ ਦਾ ਕੀਤਾ ਫ਼ੈਸਲਾ; ਕਿਹਾ - ਸਿੱਖ ਗੁਰੂਆਂ ਅਤੇ ਉਨ੍ਹਾਂ ਦੇ ਇਤਿਹਾਸ ਬਾਰੇ ਜਾਣ ਕੇ ਖੁਸ਼ੀ ਮਹਿਸੂਸ ਹੋ ਰਹੀ

deligation came from 21 countries!

ਨਾਭਾ ਦੇ ਗੁਰਦੁਆਰਾ ਘੋੜਿਆਂ ਵਾਲਾ ਵਿਖੇ ਹੋਏ ਨਤਮਸਤਕ, ਕੀਤਾ ਵਾਹਿਗੁਰੂ ਦਾ ਜਾਪ

ਨਾਭਾ (ਕੋਮਲਜੀਤ ਕੌਰ) :
ਸਿੱਖ ਧਰਮ ਤੋਂ ਪ੍ਰਭਾਵਿਤ ਹੋ ਕੇ 21 ਮੁਲਕਾਂ ਤੋਂ ਸੰਗਤ ਅੱਜ ਪੰਜਾਬ ਪਹੁੰਚੀ ਜਿਥੇ ਉਨ੍ਹਾਂ ਨੇ ਨਾਭਾ ਸਥਿਤ ਗੁਰਦੁਆਰਾ ਘੋੜਿਆਂ ਵਾਲਾ ਵਿਖੇ ਮੱਥਾ ਟੇਕਿਆ ਅਤੇ ਵਾਹਿਗੁਰੂ ਦਾ ਸਿਮਰਨ ਕੀਤਾ।

ਦੱਸ ਦੇਈਏ ਕਿ ਇਸ ਡੈਲੀਗੇਸ਼ਨ ਵਿਚ ਅਮਰੀਕਾ, ਜਰਮਨ, ਕੈਨੇਡਾ, ਆਸਟ੍ਰੇਲੀਆ, ਰੂਸ, ਕੁਰੇਸ਼ੀਆ ਸਮੇਤ ਵੱਖ-ਵੱਖ ਦੇਸ਼ਾਂ ਤੋਂ ਲੋਕ ਆਏ ਹੋਏ ਸਨ। 100 ਮੈਂਬਰੀ ਇਸ ਡੈਲੀਗੇਸ਼ਨ ਨੇ ਦੱਸਿਆ ਕਿ ਉਹ ਸਿੱਖ ਧਰਮ ਤੋਂ ਬਹੁਤ ਪ੍ਰਭਾਵਿਤ ਹਨ ਅਤੇ ਉਹ ਸਿੱਖ ਧਰਮ ਨੂੰ ਅਪਣਾਉਣਾ ਚਾਹੁੰਦੇ ਹਨ। ਇਨ੍ਹਾਂ ਵਿਚੋਂ ਕਈਆਂ ਨੇ ਅੰਮ੍ਰਿਤ ਪਾਨ ਵੀ ਕਰ ਲਿਆ ਹੈ। 

ਇਹ ਵੀ ਪੜ੍ਹੋ: ਅਮਨ ਅਰੋੜਾ ਵੱਲੋਂ ਡਿਪਟੀ ਕਮਿਸ਼ਨਰਾਂ ਨੂੰ ਸੇਵਾ ਕੇਂਦਰਾਂ ਰਾਹੀਂ ਸਮਾਂਬੱਧ ਤਰੀਕੇ ਨਾਲ ਸੇਵਾਵਾਂ ਯਕੀਨੀ ਬਣਾਉਣ ਦੇ ਆਦੇਸ਼

ਗੁਰਦੁਆਰਾ ਸਾਹਿਬ ਮੱਥਾ ਟੇਕਣ ਮਗਰੋਂ ਉਹ ਨਾਭਾ ਦੇ ਪੁਰਾਣਾ ਕਿਲ੍ਹਾ ਅਤੇ ਹੀਰਾ ਮਹਿਲ ਵੀ ਗਏ ਜਿਥੇ ਗੁਰੂ ਸਾਹਿਬ ਦੇ ਸ਼ਾਸਤਰਾਂ ਅਤੇ ਬਸਤਰਾਂ ਦੇ ਦਰਸ਼ਨ ਕੀਤੇ ਅਤੇ ਸਿੱਖ ਇਤਿਹਾਸ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਦੱਸਿਆ ਕਿ ਉਹ ਹਰ ਸਾਲ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਆਉਂਦੇ ਹਨ। ਪਿਛਲੇ ਸਾਲ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕੀਤੇ ਸਨ ਅਤੇ ਇਸ ਵਾਰ ਪੰਜਾਬ ਫੇਰੀ 'ਤੇ ਆਏ ਹਨ।

ਡੈਲੀਗੇਸ਼ਨ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਿੱਖ ਇਤਿਹਾਸ ਬਾਰੇ ਜਾਨਣਾ ਉਨ੍ਹਾਂ ਲਈ ਬਹੁਤ ਹੀ ਵਡਮੁੱਲੀ ਚੀਜ਼ ਹੈ। ਸਿੱਖ ਗੁਰੂਆਂ ਅਤੇ ਉਨ੍ਹਾਂ ਦੇ ਮਹਾਨ ਇਤਿਹਾਸ ਬਾਰੇ ਜਾਣ ਕੇ ਅਤੇ ਇਸ ਨਾਲ ਜੁੜ ਕੇ ਉਹ ਖੁਸ਼ੀ ਮਹਿਸੂਸ ਕਰ ਰਹੇ ਹਨ। ਇਸ ਫੇਰੀ ਦੌਰਾਨ ਉਨ੍ਹਾਂ ਨੇ ਵਾਹਿਗੁਰੂ ਦਾ ਜਾਪ ਕੀਤਾ ਅਤੇ ਸਿਮਰਨ ਕੀਤਾ।