ਪੁਲਿਸ ਨੇ 4 ਕਿਲੋ ਅਫ਼ੀਮ ਸਮੇਤ 2 ਨੂੰ ਕੀਤਾ ਗ੍ਰਿਫ਼ਤਾਰ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਦਾਲਤ ਵਿਚ ਪੇਸ਼ ਕਰ ਲਿਆ ਜਾਵੇਗਾ ਰਿਮਾਂਡ 

police arrested 2 people along with 4 kg of opium

ਤਰਨ ਤਾਰਨ : ਪੰਜਾਬ ਵਿਚ ਨਸ਼ੇ ਵਿਰੁੱਧ ਵਿੱਢੀ ਮੁਹਿੰਮ ਤਹਿਤ ਅੱਜ ਤਰਨ ਤਾਰਨ ਪੁਲਿਸ ਨੇ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਕੋਲੋਂ 4 ਕਿਲੋ ਅਫ਼ੀਮ ਵੀ ਬਰਾਮਦ ਕੀਤੀ ਹੈ।

ਜਾਣਕਾਰੀ ਅਨੁਸਾਰ ਵਿਸ਼ਾਲਜੀਤ ਸਿੰਘ ਪੀ.ਪੀ.ਐਸ ਐਸ.ਪੀ ਇੰਨਵੈਸਟੀਗੇਸ਼ਨ ਤਰਨ ਤਾਰਨ ਅਤੇ ਜਸਪਾਲ ਸਿੰਘ ਪੀ.ਪੀ.ਐਸ ਡੀ.ਐਸ.ਪੀ. ਸਬ ਡਵੀਜ਼ਨ ਤਰਨ ਤਾਰਨ ਦੀ ਨਿਗਰਾਨੀ ਹੇਠ ਐਸ.ਆਈ ਸਲਵੰਤ ਸਿੰਘ ਮੁੱਖ ਅਫਸਰ ਥਾਣਾ ਸਰਾਏ ਅਮਾਨਤ ਖਾਂ ਵੱਲੋਂ ਮਾੜੇ ਅਨਸਰਾਂ ਨੂੰ ਨੱਥ ਪਾਉਣ ਸਬੰਧੀ ਇਲਾਕੇ ਵਿੱਚ ਵੱਖ- ਵੱਖ ਟੀਮਾਂ ਬਣਾ ਕੇ ਭੇਜੀਆਂ ਗਈਆਂ ਸਨ। 

ਇਹ ਵੀ ਪੜ੍ਹੋ:  ਜ਼ਮੀਨੀ ਲੋੜਾਂ ਨੂੰ ਪੂਰਾ ਕਰਦੀ ਖੇਡ ਨੀਤੀ ਪੰਜਾਬ ਨੂੰ ਮੁੜ ਨੰਬਰ ਇਕ ਸੂਬਾ ਬਣਾਏਗੀ: ਮੀਤ ਹੇਅਰ

ਐਸ.ਆਈ ਹਰਦੀਪ ਸਿੰਘ ਦੀ ਟੀਮ ਵਲੋਂ ਗਸ਼ਤ ਕੀਤੀ ਜਾ ਰਹੀ ਸੀ ਕਿ ਗੁਰਦੁਆਰਾ ਸਾਹਿਬ ਸ਼ਹੀਦਾਂ ਪਿੰਡ ਗੰਡੀਵਿੰਡ ਨੇੜੇ ਪਹੁੰਚਣ 'ਤੇ ਮੁਖਬਰ ਵਲੋਂ ਸ਼ੱਕੀ ਵਿਅਕਤੀਆਂ ਬਾਰੇ ਜਾਣਕਾਰੀ ਹਾਸਲ ਹੋਈ। ਜਿਸ 'ਤੇ ਪੁਲਿਸ ਵਲੋਂ ਦੱਸੀ ਜਾਣਕਾਰੀ ਮੁਤਾਬਕ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਮੁਲਜ਼ਮਾਂ ਨੇ ਪੁਲਿਸ ਨੂੰ ਦੇਖ ਕੇ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ। 

ਜਿਸਤੇ ਪੁਲਿਸ ਪਾਰਟੀ ਵੱਲੋਂ ਘੇਰਾ ਪਾ ਕੇ ਸ਼ੱਕ ਦੀ ਬਿਨਾਹ 'ਤੇ ਇਹਨਾਂ ਨੂੰ ਕਾਬੂ ਕਰ ਕੇ ਨਾਮ ਪਤਾ ਪੁੱਛਿਆ, ਜੋ ਕਾਰ ਚਾਲਕ ਨੇ ਆਪਣਾ ਨਾਮ ਜਾਬਿਰ ਪੁੱਤਰ ਸਾਹਦੀਨ ਵਾਸੀ ਭੂਰਾ ਥਾਣਾ ਕੇਰਨਾ ਜ਼ਿਲ੍ਹਾ ਸ਼ਾਮਲੀ ਯੂ.ਪੀ ਅਤੇ ਨਾਲ ਬੈਠੇ ਵਿਅਕਤੀ ਨੇ ਆਪਣਾ ਨਾਮ ਅਮਜਦ ਪੁੱਤਰ ਜਿੰਦਾ ਵਾਸੀ ਭੂਰਾ ਥਾਣਾ ਕੇਰਨਾ ਜ਼ਿਲ੍ਹਾ ਸ਼ਾਮਲੀ ਯੂ.ਪੀ ਦੱਸਿਆ।

ਤਾਲਾਸ਼ੀ ਦੌਰਾਨ ਇੰਡੀਗੋ ਕਾਰ ਦੀ ਡਰਾਇਵਰ ਸੀਟ ਥੱਲਿਉਂ ਇੱਕ ਮੋਮੀ ਲਿਫਾਫੇ ਵਿਚੋਂ 4 ਕਿਲੋ
ਅਫ਼ੀਮ ਬ੍ਰਾਮਦ ਹੋਈ। ਜਿਸ 'ਤੇ ਦੋਹਾਂ ਮੁਲਜ਼ਮਾਂ ਨੂੰ ਕਾਬੂ ਕਰ ਕੇ ਐਨ.ਡੀ.ਪੀ.ਐਸ ਐਕਟ ਤਹਿਤ ਥਾਣਾ ਸਰਾਏ ਅਮਾਨਤ ਖਾਂ ਵਿਖੇ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ਪੇਸ਼ ਕਰ ਕੇ ਰਿਮਾਡ ਹਾਸਲ ਕਰ ਕੇ ਹੋਰ ਪੁੱਛ-ਗਿੱਛ ਕੀਤੀ ਜਾਵੇਗੀ।