Patiala News : ਕੇਕ ਖਾਣ ਨਾਲ ਬੱਚੀ ਮਾਨਵੀ ਦੀ ਮੌਤ ਦੇ ਮਾਮਲੇ 'ਚ ਨਵਾਂ ਮੋੜ, ਪੋਸਟਮਾਰਟਮ ਰਿਪੋਰਟ ਆਈ ਸਾਹਮਣੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Patiala News : ਕੇਕ ਖਾਣ ਨਾਲ 10 ਸਾਲਾ ਬੱਚੀ ਮਾਨਵੀ ਦੀ ਮੌਤ ਦੇ ਮਾਮਲੇ 'ਚ ਨਵਾਂ ਮੋੜ

File image

Patiala News : ਪਟਿਆਲਾ 'ਚ ਕੇਕ ਖਾਣ ਨਾਲ 10 ਸਾਲਾ ਬੱਚੀ ਮਾਨਵੀ ਦੀ ਹੋਈ ਮੌਤ ਦੇ ਮਾਮਲੇ ਸਬੰਧੀ ਪੋਸਟਮਾਰਟਮ ਰਿਪੋਰਟ ਆ ਗਈ ਹੈ। ਇਸ ਪੋਸਟਮਾਰਟਮ ਰਿਪੋਰਟ 'ਚ ਲੜਕੀ ਦੀ ਮੌਤ ਦੇ ਕਾਰਨਾਂ ਦੀ ਪੁਸ਼ਟੀ ਨਹੀਂ ਹੋਈ ਹੈ। ਜਿਸ ਤੋਂ ਬਾਅਦ ਹੁਣ ਪੈਥੋਲੋਜੀ ਲੈਬ ਵਿਚ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾਵੇਗਾ। ਮ੍ਰਿਤਕ ਲੜਕੀ ਮਾਨਵੀ ਦੇ ਪੇਟ ਵਿਚੋਂ ਲਏ ਗਏ ਸੈਂਪਲਾਂ ਨੂੰ ਪੈਥੋਲੋਜੀ ਲੈਬ ਵਿਚ ਭੇਜਿਆ ਗਿਆ ਹੈ। ਜਿਸਦੀ ਰਿਪੋਰਟ 3-4 ਹਫ਼ਤਿਆਂ 'ਚ ਆਏਗੀ।   

ਦਰਅਸਲ 'ਚ ਰਜਿੰਦਰਾ ਹਸਪਤਾਲ ਦੇ ਫੋਰੈਂਸਿਕ ਵਿਭਾਗ ਨੇ ਅੱਜ ਪੋਸਟਮਾਰਟਮ ਰਿਪੋਰਟ ਜਾਰੀ ਕਰ ਦਿੱਤੀ ਹੈ ਪਰ ਇਸ ਵਿਚ ਬੱਚੀ ਦੀ ਮੌਤ ਦੇ ਕਾਰਨਾਂ ਬਾਰੇ ਪਤਾ ਨਹੀਂ ਲੱਗ ਸਕਿਆ ਹੈ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਪੋਸਟਮਾਰਟਮ ਦੌਰਾਨ ਮਾਨਵੀ ਦੇ ਪੇਟ ਵਿਚੋਂ ਜੋ ਸੈਂਪਲ ਲਈ ਗਏ ਹਨ, ਉਨ੍ਹਾਂ ਨੂੰ 16 ਕਿਸਮ ਦੀਆਂ ਸੀਲਾਂ ਲਗਾ ਕੇ ਜਾਂਚ ਲਈ ਪੈਥੋਲੋਜੀ ਅਤੇ ਕੈਮੀਕਲ ਲੈਬ ਵਿਚ ਭੇਜਿਆ ਗਿਆ ਹੈ। 

 

ਜਿਸ ਦੀ ਰਿਪੋਰਟ ਆਉਣ ਵਿਚ ਦੋ ਤੋਂ ਤਿੰਨ ਮਹੀਨਿਆਂ ਦਾ ਸਮਾਂ ਲੱਗ ਸਕਦਾ ਹੈ। ਇਹ ਦੋਵੇਂ ਰਿਪੋਰਟਾਂ ਆਉਣ ਤੋਂ ਬਾਅਦ ਹੀ ਬੱਚੀ ਦੀ ਮੌਤ ਦੇ ਕਾਰਨਾਂ ਦਾ ਪਤਾ ਸਕੇਗਾ। ਪੋਸਟਮਾਰਟਮ ਕਰਨ ਵਾਲੇ ਡਾਕਟਰਾਂ ਅਨੁਸਾਰ ਮਾਨਵੀ ਦੇ ਪੇਟ, ਵੱਡੀ ਅੰਤੜੀ, ਛੋਟੀ ਅੰਤੜੀ, ਗੁਰਦਾ, ਲੀਵਰ ਸਮੇਤ ਕਈ ਹਿੱਸਿਆਂ ਦੇ ਸੈਂਪਲ ਲਏ ਗਏ ਹਨ। ਇਨ੍ਹਾਂ ਨੂੰ ਜਾਂਚ ਲਈ ਪੈਥੋਲੋਜੀ ਲੈਬ ਦੇ ਨਾਲ-ਨਾਲ ਕੈਮੀਕਲ ਐਗਜ਼ਾਮੀਨਰ ਨੂੰ ਭੇਜ ਦਿੱਤਾ ਗਿਆ ਹੈ। ਜੇਕਰ ਕੇਕ ਵਿੱਚ ਕਿਸੇ ਕਿਸਮ ਦਾ ਜ਼ਹਿਰ ਪਾਇਆ ਜਾਂਦਾ ਹੈ ਤਾਂ ਕੈਮੀਕਲ ਐਗਜ਼ਾਮੀਨਰ ਪੇਟ ਵਿੱਚੋਂ ਲਏ ਨਮੂਨੇ ਵਿੱਚ ਇਸ ਦਾ ਪਤਾ ਲਗਾ ਸਕਣਗੇ।

ਦੱਸ ਦੇਈਏ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੇ ਪੁੱਛਗਿੱਛ 'ਚ ਦੱਸਿਆ ਸੀ ਕਿ ਬੇਕਰੀ ਵਾਲਾ ਲੋਕਾਂ ਨੂੰ ਤਾਜ਼ਾ ਕੇਕ ਨਹੀਂ ਵੇਚਦਾ ਸੀ। ਉਹ ਪਹਿਲਾਂ ਹੀ 30 ਤੋਂ 40 ਅੱਧ ਪੱਕੇ ਕੇਕ ਬਣਾ ਕੇ ਰੱਖ ਲੈਂਦਾ ਸੀ ਅਤੇ ਫਿਰ ਇਨ੍ਹਾਂ ਕੇਕ ਨੂੰ 75 ਡਿਗਰੀ ਤਾਪਮਾਨ 'ਤੇ ਫਰਿੱਜ ਵਿਚ ਸਟੋਰ ਕਰ ਦਿੰਦਾ ਸੀ। ਅਜਿਹੇ 'ਚ ਜਦੋਂ ਉਨ੍ਹਾਂ ਨੂੰ ਆਨਲਾਈਨ ਆਰਡਰ ਆਉਂਦਾ ਸੀ ਤਾਂ ਉਹ ਇਨ੍ਹਾਂ ਕੇਕ ਨੂੰ ਸਜਾ ਕੇ ਲੋਕਾਂ ਨੂੰ ਭੇਜ ਦਿੰਦਾ ਸੀ। ਇਹ ਗੱਲ ਗ੍ਰਿਫ਼ਤਾਰ ਕੀਤੇ ਗਏ ਤਿੰਨ ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਸਾਹਮਣੇ ਆਈ ਹੈ।