ਲੁਧਿਆਣਾ 'ਚ ਪ੍ਰੇਮੀ ਨੇ ਕੀਤਾ ਪ੍ਰੇਮਿਕਾ ਦਾ ਕਤਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਪਾ ਸੈਂਟਰ 'ਚ ਕੰਮ ਕਰਦੀ ਸੀ ਮਹਿਲਾ

Boyfriend kills girlfriend in Ludhiana

ਲੁਧਿਆਣਾ: ਲੁਧਿਆਣਾ ਦੇ ਹਿੰਮਤ ਸਿੰਘ ਨਗਰ ਵਿੱਚ ਸਪਾ ਸੈਂਟਰ ਵਿੱਚ ਕੰਮ ਕਰਨੀ ਵਾਲੀ ਮਹਿਲਾ ਦੇ ਪ੍ਰੇਮੀ ਨੇ ਚਾਕੂ ਮਾਰ ਕੇ ਕਤਲ ਕਰ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਰਾਹਗੀਰ ਨੇ ਜ਼ਖ਼ਮੀ ਮਹਿਲਾ ਨੂੰ ਹਸਪਤਾਲ ਵਿਖੇ ਭਰਤੀ ਕਰਵਾਇਆ ਅਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਫਿਲਹਾਲ ਮਾਮਲਾ ਸ਼ੱਕੀ ਬਣਿਆ ਹੋਇਆ ਹੈ। ਸਪਾ ਸੈਂਟਰ ਦੇ ਬਾਹਰ ਵੀ ਕਾਫੀ ਖੂਨ ਖਿਲਰਿਆ ਪਿਆ ਹੈ। ਇਲਾਕੇ ਦੇ ਲੋਕਾਂ ਨੇ ਤੁਰੰਤ ਥਾਣਾ ਦੁੱਗਰੀ ਦੀ ਪੁਲਸ ਨੂੰ ਸੂਚਨਾ ਦਿੱਤੀ। ਪੁਲਿਸ ਸਪਾ ਸੈਂਟਰ ਦੇ ਸੀਸੀਟੀਵੀ ਨੂੰ ਸਕੈਨ ਕਰ ਰਹੀ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਅਜੇ ਤੱਕ ਚੁੱਪ ਧਾਰ ਰੱਖੀ ਹੈ। ਦੱਸਿਆ ਜਾਂਦਾ ਹੈ ਕਿ ਦੋਵੇਂ ਲਿਵ-ਇਨ ਰਿਲੇਸ਼ਨਸ਼ਿਪ 'ਚ ਰਹਿੰਦੇ ਸਨ।