ਆੜ੍ਹਤੀ ਐਸੋਸੀਏਸ਼ਨ ਵਲੋਂ ਕਣਕ ਦੀ ਲਿਫਟਿੰਗ ਨਾ ਹੋਣ ਕਾਰਨ ਧਰਨਾ ਪ੍ਰਦਰਸ਼ਨ
ਚੁੰਨੀ ਰੋੜ ਮੋਰਿੰਡਾ ਵਿਖੇ ਆੜ੍ਹਤੀ ਐਸੋਸੀਏਸ਼ਨ ਵਲੋਂ ਕਣਕ ਦੀ ਲਿਫਟਿੰਗ ਨਾ ਹੋਣ ਕਾਰਨ ਵੇਅਰ ਹਾਉਸ ਦੇ ਗੋਦਾਮ...
ਮੋਰਿੰਡਾ, (ਮੋਹਨ ਸਿੰਘ ਅਰੋੜਾ) ਚੁੰਨੀ ਰੋੜ ਮੋਰਿੰਡਾ ਵਿਖੇ ਆੜ੍ਹਤੀ ਐਸੋਸੀਏਸ਼ਨ ਵਲੋਂ ਕਣਕ ਦੀ ਲਿਫਟਿੰਗ ਨਾ ਹੋਣ ਕਾਰਨ ਵੇਅਰ ਹਾਉਸ ਦੇ ਗੋਦਾਮ ਅੱਗੇ ਧਰਨਾ ਦਿੱਤਾ ਗਿਆ ਅਤੇ ਵੇਅਰ ਹਾਉਸ ਦੇ ਨਾਲ-ਨਾਲ ਮਾਰਕਫੈਡ ਤੇ ਪਨਗਰੇਨ ਏਜੰਸੀਆਂ ਵਿਰੁਧ ਨਾਅਰੇਬਾਜੀ ਕੀਤੀ ਗਈ। ਇਸ ਮੌਕੇ 'ਤੇ ਸੰਬੋਧਨ ਕਰਦਿਆਂ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਜੁਝਾਰ ਸਿੰਘ ਮਾਵੀ, ਨੇ ਕਿਹਾ ਕਿ ਸਰਕਾਰ ਅਨਾਜ ਮੰਡੀ ਵਿਚ ਸਹੂਲਤਾਂ ਦੇਣ ਤੋਂ ਨਾਕਾਮ ਰਹੀ ਹੈ।
ਉਨ੍ਹਾਂ ਕਿਹਾ ਕਿ ਅਨਾਜ ਮੰਡੀ ਮੋਰਿੰਡਾ ਵਿਚ ਤਕਰੀਬਨ ਇਕ ਲੱਖ ਤੋਂ ਜ਼ਿਆਦਾ ਕਣਕ ਦੀਆਂ ਬੋਰੀਆਂ ਦੀ ਲਿਫਟਿੰਗ ਨਹੀਂ ਹੋ ਰਹੀ ਜਿਸ ਨਾਲ ਕਿਸਾਨਾਂ ਤੇ ਆੜ੍ਹੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਮੋਰਿੰਡਾ ਅਨਾਜ ਮੰਡੀ ਤੋਂ ਕਣਕ ਖਰੜ ਤੇ ਕੁਰਾਲੀ ਭੇਜੀ ਜਾ ਰਹੀ ਹੈ ਜਦਕਿ ਮੋਰਿੰਡਾ ਵਿਖੇ ਵੇਅਰ ਹਾਉਸ ਦਾ ਗੋਦਾਮ ਹੈ ਅਤੇ ਇੱਥੇ ਅਨੰਦਪੁਰ ਸਾਹਿਬ ਦੀਆਂ ਮੰਡੀਆਂ ਤੋਂ ਕਣਕ ਆ ਰਹੀ ਹੈ।
ਉਨ੍ਹਾਂ ਮੰਗ ਕੀਤੀ ਕਿ ਮੋਰਿੰਡਾ ਵਿਖੇ ਕਣਕ ਦੀ ਲਿਫਟਿੰਗ ਤੁਰੰਤ ਸ਼ੁਰੂ ਕੀਤੀ ਜਾਵੇ। ਇਸ ਮੌਕੇ ਮੈਡਮ ਮਧੂ ਡੀ.ਐਫ.ਐਸ. ਸੀ. ਰੋਪੜ ਅਤੇ ਵੇਅਰ ਹਾਉਸ ਦੇ ਡੀ.ਐਮ. ਸ: ਗੁਰਪ੍ਰੀਤ ਸਿੰਘ ਨੇ ਮੋਰਿੰਡਾ ਪਹੁੰਚਕੇ ਆੜ੍ਹੀਆਂ ਨੂੰ ਦੋ ਦਿੰਨ ਵਿਚ ਲਿਫਟਿੰਗ ਦਾ ਭਰੋਸਾ ਦਿੱਤਾ ਜਿਸ ਤੋਂ ਬਾਅਦ ਹੀ ਆੜ੍ਹੀਆਂ ਨੇ ਧਰਨਾ ਹਟਾਇਆ।
ਇਸ ਮੌਕੇ 'ਤੇ ਹੋਰਨਾਂ ਤੋਂ ਇਲਾਵਾ ਬੰਤ ਸਿੰਘ ਕਲਾਰਾ ਬਾਈਸ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ ਪੰਜਾਬ, ਬਲਦੇਵ ਸਿੰਘ ਚੱਕਲ, ਜਵਾਹਰ ਲਾਲ, ਤੇ ਗੁਰਮੀਤ ਸਿੰਘ ਸਿੱਧੂ, ਜਸਵਿੰਦਰ ਸਿੰਘ ਛੋਟੂ, ਬਲਦੇਵ ਸਿੰਘ ਚੱਕਲ, ਗੁਰਮੀਤ ਸਿੰਘ ਸਿੱਧੂ, ਬਲਜਿੰਦਰ ਸਿੰਘ ਢਿੱਲੋਂ, ਗੁਰਪ੍ਰੀਤ ਸਿੰਘ ਗੋਪਲਪੁਰ, ਜਵਾਹਰ ਲਾਲ, ਅਜੀਤ ਸਿੰਘ ਸੋਨੂ, ਜਗਬੀਰ ਸਿੰਘ ਤੇ ਜਰਨੈਲ ਸਿੰਘ ਆਦਿ ਵੀ ਸ਼ਾਮਲ ਸਨ।