ਪਨਬਸ ਮੁਲਾਜ਼ਮਾਂ ਵਲੋਂ ਸਰਕਾਰ ਨੂੰ ਅੰਦੋਲਨ ਦੀ ਚੇਤਾਵਨੀ
ਪੰਜਾਬ ਰੋਡਵੇਜ਼/ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਦੀ ਸੂਬਾ ਕਮੇਟੀ ਵਲੋਂ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ
ਚੰਡੀਗੜ੍ਹ, 2 ਮਈ (ਗੁਰਉਪਦੇਸ਼ ਭੁੱਲਰ) : ਪੰਜਾਬ ਰੋਡਵੇਜ਼/ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਦੀ ਸੂਬਾ ਕਮੇਟੀ ਵਲੋਂ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਪ੍ਰੈੱਸ ਨੋਟ ਜਾਰੀ ਕਰਦਿਆਂ ਸਰਕਾਰ ’ਤੇ ਦੋਸ਼ ਲਗਾਇਆ ਹੈ ਕਿ ਪਨਬਸ ਮੁਲਾਜ਼ਮਾਂ ਨੂੰ ਸਰਕਾਰ ਵਲੋਂ ਕੋਰੋਨਾ ਦੇ ਚਲਦਿਆਂ ਕਦੇ ਐਂਬੂਲੈਂਸਾਂ, ਦਿੱਲੀ, ਜੰਮੂ-ਕਸ਼ਮੀਰ ਪ੍ਰਵਾਸੀਆਂ ਨੂੰ ਛਡਣ, ਜੈਸਲਮੇਰ ਅਤੇ ਹਜ਼ੂਰ ਸਾਹਿਬ ਤੋਂ ਸ਼ਰਧਾਲੂਆਂ ਨੂੰ ਲਿਆਉਣ ਲਈ ਵਰਤਿਆ ਜਾਂਦਾ ਹੈ।
ਸਰਕਾਰ ਵਲੋਂ ਆਏ ਸ਼ਰਧਾਲੂਆਂ ਨੂੰ ਪਿੰਡਾਂ ਦੇ ਗੁਰਦੁਆਰਿਆਂ ਵਿਚ ਰੱਖਣਾ ਬਣਦਾ ਸੀ ਕਿਉਂਕਿ ਹਜ਼ੂਰ ਸਾਹਿਬ ਮਹਾਂਰਾਸ਼ਟਰ ਵਿਖੇ ਹਜ਼ਾਰਾਂ ਸ਼ਰਧਾਲੂਆਂ ਨੂੰ ਦੇ ਰਹਿਣ ਦਾ ਪ੍ਰਬੰਧ ਗੁਰਦੁਆਰੇ ਵਲੋਂ ਕੀਤਾ ਗਿਆ ਸੀ ਇਥੇ ਤਾਂ ਹਜ਼ਾਰਾਂ ਗੁਰਦੁਆਰੇ ਹਨ ਪਰ ਹੁਣ ਡਿਊਟੀਆਂ ਤੋਂ ਬਾਅਦ ਵਿਚ ਇਹਨ੍ਹਾਂ ਮੁਲਾਜ਼ਮਾਂ ਤੇ ਸ਼ਰਧਾਲੂਆਂ ਨੂੰ ਇੱਕਠੇ ਮਾੜੇ ਪ੍ਰਬੰਧਾਂ ਵਿਚ ਰਖਿਆ ਗਿਆ ਹੈ ਜੋ ਕਿ ਸਰਾਸਰ ਧੱਕਾ ਹੈ। ਜਦੋਂ ਕਿ ਮੁਲਾਜ਼ਮਾਂ ਨੂੰ ਕਿਸੇ ਵੱਖਰੀ ਜਗ੍ਹਾ ’ਤੇ ਰਖਣਾ ਤੇ ਤਰੁੰਤ ਟੈਸਟ ਲੈਣੇ ਬਣਦੇ ਸਨ ਅਤੇ ਟੈਸਟ ਸਹੀ ਆਉਣ ’ਤੇ ਇਹਨਾਂ ਨੂੰ ਘਰ ਵਿਚ ਇਕਾਂਤ ਰਹਿਣ ਲਈ ਕਿਹਾ ਜਾਣਾ ਬਣਦਾ ਹੈ
ਪਰ ਸਰਕਾਰ ਵਲੋਂ ਨਾ ਤਾਂ ਹੁਣ ਤਕ ਉਨ੍ਹਾਂ ਨੂੰ ਵੱਖਰਾ ਰਖਿਆ ਗਿਆ ਤੇ ਨਾ ਹੀ ਕੋਈ ਟੈਸਟ ਲਏ ਹਨ। ਕੁਝ ਕੁ ਥਾਵਾਂ ਤੇ ਟੈਸਟ ਹੋਏ ਹਨ ਜੋ ਵੱਖ ਵੱਖ ਥਾਵਾਂ ’ਤੇ ਵੱਖ ਵੱਖ ਟੈਸਟ ਹੋਏ ਹਨ ਜੋ ਕਿ ਇਕੋ ਥਾਂ ਹੋਣੇ ਚਾਹੀਦੇ ਸਨ।
ਉਨ੍ਹਾਂ ਮੰਗ ਕੀਤੀ ਕਿ ਸਰਕਾਰ ਤਰੁਤ ਮੁਲਾਜ਼ਮਾਂ ਦਾ ਸਾਰਥਕ ਹੱਲ (ਸ਼ਰਧਾਲੂਆਂ ਤੋਂ ਵੱਖ ਰੱਖੇ ਟੈਸਟ ਕਰ ਕੇ ਘਰ ਭੇਜੇ) ਕਰੇ ,ਕੋਵਿਡ 19 ਦੇ ਸ਼ਿਕਾਰ ਹੋਣ ਤੇ 50 ਲੱਖ ਰਾਸ਼ੀ ਤੇ ਸਰਕਾਰੀ ਨੋਕਰੀ ਦਾ ਪੱਤਰ ਜਾਰੀ ਕਰੇ ਜੇਕਰ ਸਰਕਾਰ ਨੇ ਕੱਲ ਤਕ ਹੱਲ ਨਾ ਕੀਤਾ ਤਾਂ ਮਿਤੀ 5/5/2020 ਨੂੰ ਕੈਪਟਨ ਸਰਕਾਰ ਵਿਰੁਧ ਤਿੱਖਾ ਸੰਘਰਸ਼ ਕਰਨਗੇ।