ਬਲਬੀਰ ਸਿੱਧੂ ਦਾ ਵੱਡਾ ਬਿਆਨ, ਬਿਨ੍ਹਾਂ ਤਾਲਾਬੰਦੀ ਤੋਂ ਹਲਾਤ ਕਾਬੂ ਕਰਨਾ ਮੁਸ਼ਕਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੋਰੋਨਾ ਦੀ ਲਾਗ ਨੂੰ ਰੋਕਣ ਲਈ ਸਰਕਾਰ ਕਰ ਰਹੀ ਹਰ ਸੰਭਵ ਕੋਸ਼ਿਸ਼

Balbir Sidhu

 ਮੁਹਾਲੀ: ਪੰਜਾਬ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਦਿਨੋ ਦਿਨ ਵਧਦੀ ਜਾ ਰਹੀ ਹੈ। ਵੀਕੈਂਡ, ਨਾਈਟ ਕਰਫਿਊ ਲਗਾਉਣ  ਤੋਂ ਬਾਅਦ ਵੀ ਕੋਰੋਨਾ ਦੇ ਵੱਧ ਰਹੇ ਇਨਫੈਕਸ਼ਨ ਨੂੰ ਕੰਟਰੋਲ ਨਹੀਂ ਕੀਤਾ ਜਾ ਰਿਹਾ।

 ਕੋਰੋਨਾ ਦੀ ਲਾਗ ਨੂੰ ਰੋਕਣ ਲਈ ਸਰਕਾਰ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਇਸ ਦੌਰਾਨ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਵੱਡਾ ਬਿਆਨ ਦਿੱਤਾ ਹੈ।

ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਕੋਰੋਨਾ ਕਾਰਨ ਜਿਸ ਕਿਸਮ ਦੀ ਸਥਿਤੀ ਪੈਦਾ ਹੋਈ ਹੈ, ਉਸ ਨੂੰ ਬਿਨਾਂ ਤਾਲਾਬੰਦੀ ਤੋਂ ਕਾਬੂ ਕਰਨਾ ਮੁਸ਼ਕਲ ਹੈ। ਉਹਨਾਂ ਨੇ ਕਿਹਾ ਕਿ ਰਾਜ ਵਿਚ 10 ਦਿਨਾਂ ਦੀ ਤਾਲਾਬੰਦੀ  ਹੋਣੀ ਚਾਹੀਦੀ ਹੈ। 

ਪਿੰਡਾਂ ਦੀ ਸਥਿਤੀ ਸ਼ਹਿਰਾਂ ਨਾਲੋਂ ਵੀ ਭੈੜੀ ਹੈ, ਪਿੰਡ ਦੇ ਲੋਕ ਟੈਸਟ ਕਰਵਾਉਣ ਤੋਂ ਡਰਦੇ ਹਨ। ਅਸੀਂ ਆਦੇਸ਼ ਜਾਰੀ ਕੀਤੇ ਹਨ ਕਿ ਸਾਰੇ ਸਿਵਲ ਸਰਜਨ  ਆਪਣੇ ਅਧਿਕਾਰ ਖੇਤਰ ਅਧੀਨ ਆਉਂਦੇ ਖੇਤਰ ਦੇ ਸਾਰੇ ਆਰ ਐਮ ਪੀ ਡਾਕਟਰਾਂ ਨਾਲ ਸੰਪਰਕ ਕਰਨ ਅਤੇ ਉਨ੍ਹਾਂ ਤੋਂ ਡਾਟਾ ਲੈਣ ਕਿ ਉਨ੍ਹਾਂ ਕੋਲ ਕਿੰਨੇ ਬੁਖਾਰ, ਖਾਂਸੀ ਅਤੇ ਜ਼ੁਕਾਮ ਦੇ ਮਰੀਜ਼ ਆ ਰਹੇ ਹਨ।

ਉਨ੍ਹਾਂ ਕਿਹਾ ਕਿ ਸਰਕਾਰ ਪਹਿਲਾਂ ਹੀ ਆਖ ਚੁੱਕੀ ਹੈ ਕਿ ਕੋਰੋਨਾ ਖ਼ਤਰਨਾਕ ਹਾਲਾਤ ਵਿਚ ਹੈ ਅਤੇ ਲੋਕ ਇਸ ਨੂੰ ਹਲਕੇ ਵਿਚ ਨਾ ਲੈਣ। ਹੁਣ ਸਰਕਾਰ ਨੇ ਮਹਿਜ਼ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਨੂੰ ਛੋਟ ਦਿੱਤੀ ਹੈ ਪਰ ਸੰਭਵ ਹੈ ਕਿ ਸਰਕਾਰ ਮੁਕੰਮਲ ਲਾਕਡਾਊਨ ਵਰਗਾ ਸਖ਼ਤ ਫ਼ੈਸਲਾ ਲੈ ਸਕਦੀ ਹੈ