ਉਡੀਸਾ ਦੇ ਮੁੱਖ ਮੰਤਰੀ ਨੇ ਪੱਤਰਕਾਰਾਂ ਨੂੰ ਐਲਾਨਿਆ ਫ਼ਰੰਟ ਲਾਈਨ ਦੇ ਕੋਵਿਡ ਯੋਧੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

 ਮੁੱਖ ਮੰਤਰੀ ਦਫ਼ਤਰ ਵਲੋਂ ਜਾਰੀ ਬਿਆਨ ’ਚ ਕਿਹਾ ਗਿਆ,‘‘ਕੋਰੋਨਾ ਵਿਰੁਧ ਸਾਡੀ ਜੰਗ ’ਚ ਉਹ ਬਹੁਤ ਵੱਡੇ ਸਹਿਯੋਗੀ ਹਨ।’’

Odisha Chief Minister

ਭੁਵਨੇਸ਼ਵਰ : ਉਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਸੂਬੇ ਦੇ ਪੱਤਰਕਾਰਾਂ ਨੂੰ ਮੋਹਰੀ ਮੋਰਚੇ ਦੇ ਕੋਵਿਡ ਯੋਧੇ ਐਲਾਨ ਕੀਤਾ ਹੈ। ਇਸ ਸਬੰਧ ’ਚ ਇਕ ਪ੍ਰਸਤਾਵ ਨੂੰ ਮਨਜ਼ੂਰੀ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪੱਤਰਕਾਰ ਬਿਨਾਂ ਰੁਕੇ ਖਬਰਾਂ ਦੇ ਕੇ ਅਤੇ ਲੋਕਾਂ ਨੂੰ ਕੋਰੋਨਾ ਵਾਇਰਸ ਨਾਲ ਸਬੰਧਤ ਮੁੱਦਿਆਂ ਤੋਂ ਜਾਣੂੰ ਕਰਵਾ ਕੇ ਸੂਬੇ ਦੀ ਬਹੁਤ ਸੇਵਾ ਕਰ ਰਹੇ ਹਨ।  ਮੁੱਖ ਮੰਤਰੀ ਦਫ਼ਤਰ ਵਲੋਂ ਜਾਰੀ ਬਿਆਨ ’ਚ ਕਿਹਾ ਗਿਆ,‘‘ਕੋਰੋਨਾ ਵਿਰੁਧ ਸਾਡੀ ਜੰਗ ’ਚ ਉਹ ਬਹੁਤ ਵੱਡੇ ਸਹਿਯੋਗੀ ਹਨ।’’

ਬਿਆਨ ’ਚ ਕਿਹਾ ਗਿਆ,‘‘ਸੂਬੇ ਦੇ 6,944 ਕਾਰਜਸ਼ੀਲ ਪੱਤਰਕਾਰ ਗੋਪਬੰਧੂ ਸੰਬਾਦਿਕਾ ਸਿਹਤ ਬੀਮਾ ਯੋਜਨਾ ਦੇ ਅਧੀਨ ਸ਼ਾਮਲ ਕੀਤੇ ਗਏ ਹਨ। ਉਨ੍ਹਾਂ ਨੂੰ 2 ਲੱਖ ਰੁਪਏ ਦਾ ਸਿਹਤ ਬੀਮਾ ਮਿਲ ਰਿਹਾ ਹੈ।’’ ਇਸ ’ਚ ਕਿਹਾ ਗਿਆ ਕਿ ਉਡੀਸ਼ਾ ਨੇ ਅਪਣੀ ਡਿਊਟੀ ਕਰਦੇ ਹੋਏ ਕੋਰੋਨਾ ਨਾਲ ਜਾਨ ਗੁਆਉਣ ਵਾਲੇ ਪੱਤਰਕਾਰਾਂ ਦੇ ਪ੍ਰਵਾਰ ਨੂੰ 15 ਲੱਖ ਰੁਪਏ ਮਦਦ ਦੇਣ ਦਾ ਐਲਾਨ ਕੀਤਾ ਹੈ। ਸੂਤਰਾਂ ਨੇ ਦਸਿਆ ਕਿ ਸੂਬਾ ਸਰਕਾਰ ਵਲੋਂ ਫ਼ਰੰਟ ਮੋਰਚੇ ਦੇ ਕਾਮੇ ਐਲਾਨ ਕੀਤੇ ਜਾਣ ਤੋਂ ਬਾਅਦ ਪੱਤਰਕਾਰਾਂ ਨੂੰ ਟੀਕਾਕਰਨ ਪ੍ਰੋਗਰਾਮ ’ਚ ਪਹਿਲ ਮਿਲੇਗੀ। ਸੂਤਰਾਂ ਅਨੁਸਾਰ, ਵਿਸ਼ਵ ਪੱਧਰੀ ਮਹਾਂਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤਕ ਉਡੀਸ਼ਾ ’ਚ 11 ਪੱਤਰਕਾਰਾਂ ਦੀ ਜਾਨ ਜਾ ਚੁਕੀ ਹੈ।