ਤੇਜ਼ ਰਫ਼ਤਾਰ ਬੱਸ ਤੇ ਟਰੱਕ ਦੀ ਹੋਈ ਟੱਕਰ : ਡਿਊਟੀ ’ਤੇ ਖੜ੍ਹੇ ਪੰਜਾਬ ਪੁਲਿਸ ਦੇ ਦੋ ਮੁਲਾਜ਼ਮਾਂ ਨੂੰ ਦਰੜਿਆ, ਦੋਵਾਂ ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਫ਼ਤਹਿਗੜ੍ਹ ਸਾਹਿਬ ਦੇ ਨਬੀਪੁਰ ਇਲਾਕੇ ’ਚ ਇਕ ਭਿਆਨਕ ਸੜਕੀ ਹਾਦਸਾ ਵਾਪਰਿਆ

photo

 


ਨਬੀਪੁਰ : ਫ਼ਤਹਿਗੜ੍ਹ ਸਾਹਿਬ ਦੇ ਨਬੀਪੁਰ ਇਲਾਕੇ ’ਚ ਇਕ ਭਿਆਨਕ ਸੜਕੀ ਹਾਦਸਾ ਵਾਪਰਿਆ। ਇਸ ਹਾਦਸੇ ’ਚ ਜਿੱਥੇ ਫ਼ੌਜ ਦੇ 4 ਜਵਾਨ ਜ਼ਖ਼ਮੀ ਹੋਏ ਉਥੇ ਹੀ ਪੰਜਾਬ ਪੁਲਿਸ ਦੇ ਇੱਕ ਏ ਐਸ ਆਈ ਅਤੇ ਹੋਮ ਗਾਰਡ ਜਵਾਨ ਦੀ ਮੌਤ ਹੋ ਗਈ। 

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਗੁਰਬੰਸ ਸਿੰਘ ਬੈਂਸ ਨੇ ਦੱਸਿਆ ਕਿ ਅੱਜ ਨਬੀਪੁਰ ਵਿਖੇ ਜਦੋਂ ਫ਼ੌਜ਼ ਦੀਆਂ ਗੱਡੀਆਂ ਦਾ ਕਾਫਲਾ ਜਾ ਰਿਹਾ ਸੀ ਤਾਂ ਇੱਕ ਬੱਸ ਨੇ ਫ਼ੌਜ਼ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ। ਸੜਕ ਹਾਦਸੇ ਦੀ ਜਾਂਚ ਕਰਨ ਲਈ ਨਬੀਪੁਰ ਚੌਂਕੀ ਤੋਂ ਏ ਐਸ ਆਈ ਨਾਜਰ ਸਿੰਘ ਅਤੇ ਹੋਮ ਗਾਰਡ ਜਵਾਨ ਕੁਲਦੀਪ ਸਿੰਘ ਮੌਕੇ ’ਤੇ ਗਏ ਸੀ। 

ਬੱਸ ਅੱਗੇ ਖੜ੍ਹੇ ਹੋ ਕੇ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਸੀ। ਇਸੇ ਦੌਰਾਨ ਪਿੱਛੋਂ ਤੇਜ਼ ਰਫ਼ਤਾਰ ਟਰੱਕ ਆਇਆ ਜਿਸ ਨੂੰ ਰੁਕਣ ਦਾ ਪੁਲਿਸ ਮੁਲਾਜ਼ਮਾਂ ਨੇ ਇਸ਼ਾਰਾ ਵੀ ਕੀਤਾ ਗਿਆ ਸੀ। ਪ੍ਰੰਤੂ ਇਸ ਟਰੱਕ ਡਰਾਈਵਰ ਨੇ ਲਾਪਰਵਾਹੀ ਨਾਲ ਲਿਆ ਕੇ ਟਰੱਕ ਬੱਸ ਵਿਚ ਮਾਰਿਆ। ਜਿਸ ਨਾਲ ਬੱਸ ਦੇ ਅੱਗੇ ਖੜ੍ਹੇ ਏ ਐਸ ਆਈ ਨਾਜਰ ਸਿੰਘ ਅਤੇ ਹੋਮ ਗਾਰਡ ਜਵਾਨ ਕੁਲਦੀਪ ਸਿੰਘ ਉਪਰ ਚੜ੍ਹ ਗਈ। ਦੋਵਾ ਦੀ ਮੌਕੇ ’ਤੇ ਹੀ ਮੌਤ ਹੋ ਗਈ।