ਫਰੀਦਕੋਟ ਦੀ ਕੋਮਲਪ੍ਰੀਤ ਕੈਨੇਡਾ 'ਚ ਬਣੀ ਪੁਲਿਸ ਅਫਸਰ, ਪਰਿਵਾਰ ਨੂੰ ਵਧਾਈਆਂ ਦੇਣ ਵਾਲਿਆਂ ਦਾ ਲੱਗਾ ਤਾਂਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਉਹ 2014 ਵਿੱਚ ਸਟੱਡੀ ਵੀਜੇ `ਤੇ ਗਈ ਸੀ

Komalpreet

Faridkot News : ਫਰੀਦਕੋਟ ਦੀ ਧੀ ਕੋਮਲਪ੍ਰੀਤ ਕੌਰ ਕੈਨੇਡਾ ਪੁਲਿਸ ਵਿੱਚ ਕਰੈਕਸ਼ਨ ਅਫਸਰ ਬਣ ਗਈ ਹੈ ਅਤੇ ਉਸਨੂੰ ਉਥੋਂ ਦੀ ਸਰਕਾਰ ਨੇ ਸਕੈਚਵੰਨ ਵਿੱਚ ਤਾਇਨਾਤ ਕੀਤਾ ਹੈ। ਕੋਮਲਪ੍ਰੀਤ ਫਰੀਦਕੋਟ ਦੀ ਡੋਗਰ ਬਸਤੀ ਗਲੀ ਨੰ: 9 ਦੇ ਰਹਿਣ ਵਾਲੇ ਪੰਜਾਬ ਪੁਲਿਸ ਵਿੱਚ ਏਐਸਆਈ ਦਿਲਬਾਗ ਸਿੰਘ ਅਤੇ ਹਰਜਿੰਦਰ ਕੌਰ ਦੀ ਧੀ ਹੈ। 

 ਜਾਣਕਾਰੀ ਮੁਤਾਬਕ ਉਹ 2014 ਵਿੱਚ ਸਟੱਡੀ ਵੀਜੇ `ਤੇ ਗਈ ਸੀ।ਜਾਣਕਾਰੀ ਮੁਤਾਬਕ ਉਹ ਸਾਲ 2014 'ਚ ਸਟੱਡੀ ਵੀਜੇ `ਤੇ ਗਈ ਸੀ। ਬੇਟੀ ਦੀ ਇਸ ਪ੍ਰਾਪਤੀ ਲਈ ਪਿਤਾ ਦਿਲਬਾਗ ਸਿੰਘ ਅਤੇ ਪਰਿਵਾਰ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ। 

ਕੋਮਲਪ੍ਰੀਤ ਦੇ ਪਿਤਾ ਦਿਲਬਾਗ ਸਿੰਘ ਨੇ ਦੱਸਿਆ ਕਿ ਕੋਮਲਪ੍ਰੀਤ ਬਾਬਾ ਫਰੀਦ ਪਬਲਿਕ ਸਕੂਲ ਫਰੀਦਕੋਟ ਦੀ ਵਿਦਿਆਰਥਣ ਰਹੀ ਹੈ। ਕੈਨੇਡਾ ਪੀਆਰ ਹੋਣ ਮਗਰੋਂ ਉਸਨੇ ਕਰੈਕਸ਼ਨ ਅਫਸਰ ਲਈ ਇੰਟਰਵਿਊ ਦਿੱਤਾ ਸੀ। ਜਿਸ ਵਿੱਚ ਕੁੱਲ 20 ਉਮੀਦਵਾਰਾਂ ਦੀ ਚੋਣ ਕੀਤੀ ਗਈ, ਜਿਨ੍ਹਾਂ ਵਿੱਚ ਕੋਮਲਪ੍ਰੀਤ ਵੀ ਸ਼ਾਮਲ ਸੀ।ਧੀ ਦੀ ਇਸ ਪ੍ਰਾਪਤੀ `ਤੇ ਪਰਿਵਾਰ ਬਾਗੋਬਾਗ ਹੈ ਅਤੇ ਉਸ `ਤੇ ਫਰਖ ਮਹਿਸੂਸ ਕਰ ਰਿਹਾ ਹੈ।