Ludhiana Encounter News : ਲੁਧਿਆਣਾ ਵਿਚ ਚੜ੍ਹਦੀ ਸਵੇਰ ਐਨਕਾਊਂਟਰ, ਮੁਕਾਬਲੇ ਵਿਚ ਗੈਂਗਸਟਰ ਜ਼ਖ਼ਮੀ
Ludhiana Encounter News: ਮੁਲਜ਼ਮ ਇਕ ਘਰ ਦੇ ਬਾਹਰ ਗੋਲੀਆਂ ਚਲਾਉਣ ਅਤੇ ਪੁਲਿਸ ਮੁਲਾਜ਼ਮ ਉਤੇ ਹਮਲਾ ਕਰਨ ਸਮੇਤ ਕਈ ਮਾਮਲਿਆਂ ਵਿਚ ਲੋੜੀਂਦਾ ਸੀ
Ludhiana Encounter News in punjabi
Ludhiana Encounter News in punjabi : ਲੁਧਿਆਣਾ ਵਿੱਚ ਅੱਜ ਸਵੇਰੇ ਪੁਲਿਸ ਦਾ ਇੱਕ ਗੈਂਗਸਟਰ ਨਾਲ ਮੁਕਾਬਲਾ ਹੋਇਆ। ਪੁਲਿਸ ਨੂੰ ਸੂਚਨਾ ਸੀ ਕਿ ਲੁਟੇਰਾ ਬੱਗਾ ਕਲਾਂ ਵਿੱਚ ਘੁੰਮ ਰਿਹਾ ਹੈ। ਜਿਵੇਂ ਹੀ ਪੁਲਿਸ ਨੇ ਉਸ ਨੂੰ ਘੇਰਿਆ, ਗੈਂਗਸਟਰ ਨੇ ਪੁਲਿਸ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ।
ਆਪਣਾ ਬਚਾਅ ਕਰਦੇ ਹੋਏ, ਪੁਲਿਸ ਮੁਲਾਜ਼ਮਾਂ ਨੇ ਵੀ ਕਰਾਸ ਫ਼ਾਇਰਿੰਗ ਕੀਤੀ। ਗੋਲੀਬਾਰੀ ਦੌਰਾਨ ਗੈਂਗਸਟਰ ਸੂਰਜ ਜ਼ਖ਼ਮੀ ਹੋ ਗਿਆ। ਫ਼ਿਲਹਾਲ ਜ਼ਖ਼ਮੀ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਕਮਿਸ਼ਨਰ ਜਲਦੀ ਹੀ ਇਸ ਮਾਮਲੇ ਸਬੰਧੀ ਮੀਡੀਆ ਨਾਲ ਗੱਲ ਕਰਨਗੇ।
(For more news apart from 'Ludhiana Encounter News in punjabi ' stay tuned to Rozana Spokesman)