ਸੈਕਟਰ-30 'ਚ ਕੋਰੋਨਾ ਨਾਲ 80 ਸਾਲਾ ਔਰਤ ਦੀ ਮੌਤ, ਹੁਣ 28 ਦਿਨ ਫਿਰ ਬਣਿਆ ਰਹੇਗਾ ਕੰਟੇਨਮੈਂਟ ਜ਼ੋਨ

ਏਜੰਸੀ

ਖ਼ਬਰਾਂ, ਪੰਜਾਬ

ਸ਼ਹਿਰ 'ਚ ਕੋਰੋਨਾ ਨਾਲ ਪੰਜਵੀਂ ਮੌਤ, ਪਾਜ਼ੇਟਿਵ ਕੇਸਾਂ ਦੀ ਗਿਣਤੀ 300 ਤੋਂ ਪਾਰ

Covid 19

ਚੰਡੀਗੜ੍ਹ- ਸੈਕਟਰ 30 ਵਿਚ 26 ਦਿਨ ਦੇ ਬਾਅਦ ਫਿਰ ਨਵਾਂ ਕੋਰੋਨਾ ਪਾਜ਼ੇਟਿਵ ਕੇਸ ਆਇਆ ਹੈ। ਇਸ ਸੈਕਟਰ ਦੀ 80 ਸਾਲਾ ਔਰਤ ਦੀ ਮੌਤ ਦੇ ਬਾਅਦ ਰਿਪੋਰਟ ਪਾਜ਼ੇਟਿਵ ਆਈ ਹੈ। ਔਰਤ ਕਿਡਨੀ ਅਤੇ ਲਿਵਰ ਦੀ ਬੀਮਾਰੀ ਦਾ ਇਲਾਜ ਖਰੜ ਅਤੇ ਸੈਕਟਰ-16 ਦੇ ਸਰਕਾਰੀ ਹਸਪਤਾਲ ਤੋਂ ਕਰਵਾ ਰਹੀ ਸੀ। ਇਹ ਕੇਸ ਆਉਂਦੇ ਹੀ ਪੂਰੇ ਸ਼ਹਿਰ ਵਿਚ ਹੜਕੰਪ ਮੰਚ ਗਿਆ।

ਇਸ ਨਾਲ ਸੱਭ ਤੋਂ ਵਧ ਝਟਕਾ ਸੈਕਟਰ-30ਬੀ ਦੇ ਰਹਿਣ ਵਾਲਿਆਂ ਨੂੰ ਲੱਗਾ ਹੈ, ਜੋ 28 ਦਿਨ ਬਾਅਦ ਵੀਰਵਾਰ ਨੂੰ ਕੰਟੇਨਮੈਂਟ ਜ਼ੋਨ ਤੋਂ ਆਜ਼ਾਦ ਹੋਣ ਦੀ ਉਡੀਕ ਕਰ ਰਹੇ ਸਨ। ਪਰ ਇਨ੍ਹਾਂ ਦੀ ਇਹ ਉਮੀਦ ਦੋ ਦਿਨ ਪਹਿਲਾਂ ਹੀ ਟੁੱਟ ਗਈ। ਇਸ ਸੈਕਟਰ ਦੇ ਲੋਕ ਢਾਈ ਮਹੀਨੇ ਤੋਂ ਕੰਟੇਨਮੈਂਟ ਜ਼ੋਨ ਵਿਚ ਹਨ। ਜਿਸ ਵਜ੍ਹਾ ਨਾਲ ਇਥੇ ਕਿਸੇ ਤਰ੍ਹਾਂ ਦੀ ਕੋਈ ਛੋਟ ਨਹੀਂ ਮਿਲ ਰਹੀ ਹੈ।

ਕੇਵਲ ਜ਼ਰੂਰੀ ਸੇਵਾਵਾਂ ਹੀ ਉਪਲੱਬਧ ਕਰਵਾਈ ਜਾ ਰਹੀ ਹਨ। ਇਸ ਬਲਾਕ ਦੇ ਆਉਣ-ਜਾਣ ਵਾਲੇ ਸਾਰੇ ਰਸਤਿਆਂ ਤੇ ਪੁਲਿਸ ਅਤੇ ਸੀਆਰਪੀਐਫ ਤੈਨਾਤ ਹੈ। ਸੈਕਟਰ 30-29 ਦੇ ਡਿਵਾਇਡਿੰਗ ਰੋਡ ਨੂੰ ਵੀ ਵਨ-ਵੇ ਕੀਤਾ ਹੋਇਆ ਹੈ। ਬਲਾਕ ਦੇ ਚਾਰੇ ਪਾਸੇ ਬੱਲੀਆਂ ਲੱਗੀ ਹਨ। ਜਿਸ ਦੇ ਨਾਲ ਲੋਕ ਬਾਹਰ ਨਹੀਂ ਆ ਜਾ ਸਕਦੇ। ਮਹਿਲਾ ਦੀ ਮੌਤ ਦੇ ਬਾਅਦ ਚੰਡੀਗੜ੍ਹ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਪੰਜ ਹੋ ਗਈ ਹੈ ਜਦਕਿ ਕੁਲ ਪਾਜੇਟਿਵ ਕੇਸ 301 ਹੋ ਗਏ ਹਨ।

ਮੰਗਲਵਾਰ ਰਾਤ ਤਕ ਇਸ ਦੇ ਹੋਰ ਵਧਣ ਦੀ ਪੂਰੀ ਸੰਭਾਵਨਾ ਜਤਾਈ ਜਾ ਰਹੀ ਹੈ।  ਇਸ ਦਾ ਕਾਰਨ ਇਹ ਵੀ ਹੈ ਕਿ ਬਹੁਤ ਸਾਰੇ ਸੈਂਪਲ ਅਜਿਹੇ ਹਨ, ਜਿਨ੍ਹਾਂ ਦੀ ਰਿਪੋਰਟ ਆਉਣੀ ਬਾਕੀ ਹੈ। ਔਰਤ ਦੇ ਪਰਵਾਰ ਨੂੰ ਕੀਤਾ ਇਕਾਂਤਵਾਸ- ਔਰਤ ਦੀ ਰਿਪੋਰਟ ਜਿਵੇਂ ਹੀ ਸੈਕਟਰ-16 ਦੇ ਸਰਕਾਰੀ ਹਸਪਤਾਲ ਵਿਚ ਪਾਜ਼ੇਟਿਵ ਆਈ। ਸਿਹਤ ਵਿਭਾਗ ਦੀ ਟੀਮ ਨੇ ਮਹਿਲਾ ਦੇ ਪਰਵਾਰ ਨੂੰ ਘਰ ਵਿਚ ਹੀ ਰੁਕਣ ਦੀ ਸਲਾਹ ਦਿਤੀ।

ਜਦੋਂ ਕਿ ਸੈਕਟਰ 38, 52 ਅਤੇ ਮਨੀਮਾਜਰਾ ਸ਼ਾਸਤਰੀ ਨਗਰ ਕੋਰੋਨਾ ਨੂੰ ਮਾਤ ਦੇਕੇ ਕੰਟੇਨਮੈਂਟ ਜੋਨ ਤੋਂ ਬਾਹਰ ਆ ਚੁੱਕੇ ਹਨ। ਆਉਣ ਵਾਲੇ ਵੀਰਵਾਰ ਤੋਂ ਸੈਕਟਰ- 30ਬੀ ਵੀ ਕੰਟੇਨਮੈਂਟ ਜ਼ੋਨ ਦੀਆਂ ਪਾਬੰਦੀਆਂ ਤੋਂ ਆਜ਼ਾਦ ਹੋਣ ਵਾਲਾ ਸੀ। ਪਰ ਮਹਿਲਾ ਦੇ ਪਾਜ਼ੇਟਿਵ ਆਉਣ ਨਾਲ ਸਾਰੀ ਉਮੀਦਾਂ ਤੇ ਪਾਣੀ ਫਿਰ ਗਿਆ ਹੈ। ਹੁਣ ਇਸ ਏਰਿਆ ਦੇ ਲੋਕਾਂ ਵਿਚ ਜਬਰਦਸਤ ਰੋਸ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।