ਡਿਪਟੀ ਕਮਿਸ਼ਨਰ ਵਲੋਂ ਜ਼ਿਲ੍ਹੇ ਨੂੰ ਗਰੀਨ ਜ਼ੋਨ 'ਚ ਬਰਕਰਾਰ ਰੱਖਣ ਲਈ ਜ਼ਿਲ੍ਹਾ ਵਾਸੀਆਂ ਅਪੀਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰੋਜ਼ਾਨਾ ਦੀ ਜ਼ਿੰਦਗੀ ਅੰਦਰ ਹੱਥ ਥੋਣ, ਮਾਸਕ ਪਹਿਨਣ ਅਤੇ ਸਫ਼ਾਈ ਦਾ ਰਖਿਆ ਜਾਵੇ ਧਿਆਨ

1

ਫ਼ਾਜ਼ਿਲਕਾ, 3 ਜੂਨ (ਅਨੇਜਾ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੋਵਿਡ-19 'ਤੇ ਕਾਬੂ ਪਾਉਣ ਲਈ ਸ਼ੁਰੂ ਕੀਤੀ। ਮਿਸ਼ਨ ਫ਼ਤਿਹ ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੇ ਅੱਜ ਪ੍ਰੈੱਸ ਕਾਨਫ਼ੰਰਸ ਰਾਹੀ ਜ਼ਿਲ੍ਹੇ ਨੂੰ ਗਰੀਨ ਜ਼ੋਨ 'ਚ ਬਰਕਰਾਰ ਰੱਖਣ ਲਈ ਜ਼ਿਲ੍ਹਾ ਵਾਸੀਆਂ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ। ਸ. ਸੰਧੂ ਨੇ ਦਸਿਆ ਕਿ ਜ਼ਿਲ੍ਹੇ ਅੰਦਰ ਹੁਣ ਤਕ 46 ਕੋਰੋਨਾ ਪਾਜ਼ੇਟਿਵ ਕੇਸ ਆਏ ਸਨ, ਜਿਨ੍ਹਾਂ 'ਚੋਂ 44 ਮਰੀਜ਼ ਠੀਕ ਹੋ ਕੇ ਅਪਣੇ ਘਰਾਂ ਨੂੰ ਪਰਤ ਗਏ ਹਨ ਅਤੇ ਬੀਤੇ ਦੋ ਦਿਨ ਪਹਿਲਾਂ ਆਏ 2 ਪਾਜ਼ੇਟਿਵ ਕੇਸ ਆਏ ਸੀ ਜੋ ਜਲਦ ਠੀਕ ਹੋ ਕੇ ਅਪਣੇ ਪਰਵਾਰਾਂ 'ਚ ਚਲੇ ਜਾਣਗੇ।
  ਡਿਪਟੀ ਕਮਿਸ਼ਨਰ ਸ. ਸੰਧੂ ਨੇ ਜ਼ਿਲ੍ਹਾ ਵਾਸੀਆ ਦੇ ਨਾਮ ਸੰਦੇਸ਼ ਦਿੰਦਿਆਂ ਕਿਹਾ ਕਿ ਅਪਣੇ ਅਤੇ ਅਪਣੇ ਆਲੇ ਦੀ ਸਿਹਤ ਸੁਰੱਖਿਆ ਲਈ ਹੱਥ ਥੋਣਾ, ਮਾਸਕ ਪਾਉਣਾ ਅਤੇ ਸਾਫ਼ ਸਫ਼ਾਈ ਦਾ ਵਿਸੇਸ ਧਿਆਨ ਰੱਖਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪਸ਼ਾਸਨ ਅਤੇ ਸਿਹਤ ਵਿਭਾਗ ਜ਼ਿਲ੍ਹਾ ਵਾਸੀਆਂ ਦੀ ਸਿਹਤ ਸੇਵਾਵਾਂ ਲਈ ਹਰ ਵੇਲੇ ਕਾਰਜ਼ਸੀਲ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਬਾਜ਼ਾਰ ਅਤੇ ਹੋਰ ਆਵਾਜਾਈ ਸਾਧਨ ਖੁੱਲਣ ਦੇ ਨਾਲ ਪਹਿਲਾ ਤੋਂ ਹੋਰ ਵਧੇਰੇ ਸੁਚੇਤ ਰਹਿਣਾ ਚਾਹੀਦਾ ਹੈ।


  ਉਨ੍ਹਾਂ ਕਿਹਾ ਕਿ ਹਰੇਕ ਵਿਅਕਤੀ ਦਾ ਨੈਤਿਕ ਫ਼ਰਜ਼ ਹੈ ਕਿ ਅਪਣੇ ਘਰ, ਗਲੀ, ਮੁਹੱਲੇ ਅੰਦਰ ਆਉਣ ਜਾਣ ਵਾਲੇ ਬਾਹਰੀ ਵਿਅਕਤੀ ਬਾਰੇ ਸਿਹਤ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਲਾਜ਼ਮੀ ਸੂਚਿਤ ਕਰੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਾਮਾਜਕ ਦੂਰੀ ਦਾ ਵਿਸ਼ੇਸ਼ ਖਿਆਲ ਰੱਖਣਾ ਚਾਹੀਦਾ ਹੈ, ਜਿਸ ਦੇ ਲਈ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ। ਇਕ ਸਵਾਲ ਦਾ ਜਵਾਬ ਦਿੰਦਿਆਂ ਸ. ਸੰਧੂ ਨੇ ਕਿਹਾ ਕਿ ਜ਼ਿਲ੍ਹੇ ਅੰਦਰ ਹੁਣ ਤੱਕ ਟਿੱਡੀ ਦਲ ਦਾ ਕੋਈ ਖ਼ਤਰਾ ਨਹੀਂ ਹੈ ਕਿਸਾਨ ਭਰਾਵਾਂ ਨੂੰ ਅਫ਼ਵਾਹਾਂ ਤੋਂ ਸੁਚੇਤ ਰਹਿਣ ਲੋੜ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਤਾਇਨਾਤ ਟੀਮਾਂ ਵਲੋਂ ਸੰਭਾਵਿਤ ਟਿੱਡੀ ਦਲ ਦੇ ਹਮਲੇ ਦੀ ਰੋਕਥਾਮ ਲਈ ਪਹਿਲਾ ਤੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ।


   ਉਨ੍ਹਾਂ ਕਿਹਾ ਕਿ ਖੇਤਬਾੜੀ ਵਿਭਾਗ ਅਤੇ ਹੋਰਨਾਂ ਸਬੰਧਤ ਵਿਭਾਗਾਂ ਵਲੋਂ ਸਮੇਂ ਸਮੇਂ ਕਿਸਾਨਾਂ ਨੂੰ ਪਹਿਲਾ ਤੋਂ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਤਾਲਮੇਲ ਰੱਖ ਕੇ ਵਿਸ਼ੇਸ ਕਰਕੇ ਬਾਰਡਰ ਏਰੀਏ ਦੇ ਪਿੰਡਾਂ 'ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਦਸਿਆ ਕਿ ਸੰਭਾਵਿਤ ਟਿੱਡੀ ਦਲ ਦੀ ਸਮੱਸਿਆ ਲਈ ਲੋੜੀਂਦੇ ਸਪਰੇਅ ਪੰਪ, ਕੀਟਨਾਸ਼ਕ ਮੌਜੂਦ ਹੈ, ਅਤੇ ਹੋਰ ਜ਼ਿਆਦਾ ਵੱਡੀ ਮਾਤਰਾ 'ਚ ਦੂਰ ਤੱਕ ਪਹੁੰਚ ਕਰਨ ਵਾਲੇ ਸਪਰੇਅ ਪੰਪਾਂ ਅਤੇ ਹੋਰ ਸਮੱਗਰੀ ਲਈ ਸਰਕਾਰ ਨੂੰ ਲਿਖਤੀ ਭੇਜਿਆ ਗਿਆ ਹੈ। ਇਸ ਮੌਕੇ ਸਹਾਇਕ ਕਮਿਸ਼ਨਰ (ਜ) ਕੰਵਰਜੀਤ ਸਿੰਘ ਵੀ ਮੌਜੂਦ ਸਨ।