ਭਾਰਤ ਨੇ 156 ਜੰਗੀ ਵਾਹਨਾਂ ਦੀ ਖ਼ਰੀਦ ਲਈ ਆਰਡਰ ਦਿਤਾ

ਏਜੰਸੀ

ਖ਼ਬਰਾਂ, ਪੰਜਾਬ

ਭਾਰਤ ਨੇ 156 ਜੰਗੀ ਵਾਹਨਾਂ ਦੀ ਖ਼ਰੀਦ ਲਈ ਆਰਡਰ ਦਿਤਾ

1

ਨਵੀਂ ਦਿੱਲੀ, 3 ਜੂਨ : ਸਰਕਾਰ ਦੀ 'ਮੇਕ ਇਨ ਇੰਡੀਆ' ਪਹਿਲਕਦਮੀ ਨੂੰ ਹੁਲਾਰਾ ਦਿੰਦੇ ਹੋਏ, ਰੱਖਿਆ ਮੰਤਰਾਲੇ ਦੇ ਪ੍ਰਾਪਤੀ ਵਿੰਗ ਨੇ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਦੀ ਪ੍ਰਵਾਨਗੀ ਨਾਲ, ਅੱਜ ਅੱਪਗ੍ਰੇਡ ਕੀਤੀਆਂ ਵਿਸ਼ੇਸ਼ਤਾਵਾਂ ਨਾਲ 156 ਬੀਐਮਪੀ 2/2ਕੇ ਇਨਫ਼ੈਂਟਰੀ ਕੰਬੈਟ ਵਾਹਨਾਂ (ਆਈਸੀਵੀ) ਦੀ ਸਪਲਾਈ ਲਈ ਆਰਡਨੈਂਸ ਫ਼ੈਕਟਰੀ ਬੋਰਡ (ਓਐਫ਼ਬੀ) ਨੂੰ ਇੰਡੈਂਟ ਦਿਤਾ ਹੈ।


ਇਨ੍ਹਾਂ ਵਾਹਨਾਂ ਨੂੰ ਭਾਰਤੀ ਸੈਨਾ ਦੀਆਂ ਮੈਕਾਨਾਈਜ਼ਡ ਫ਼ੋਰਸਾਂ ਦੁਆਰਾ ਵਰਤਿਆ ਜਾਵੇਗਾ। ਇਸ ਇੰਡੈਂਟ ਦੇ ਤਹਿਤ ਆਈਸੀਵੀਜ਼ ਦਾ ਨਿਰਮਾਣ ਤੇਲੰਗਾਨਾ ਦੇ ਮੇਦਕ ਵਿਖੇ ਸਥਿਤ ਆਰਡਨੈਂਸ ਫ਼ੈਕਟਰੀ ਦੁਆਰਾ ਲਗਭਗ 1,094 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਜਾਵੇਗਾ। ਬੀਐਮਪੀ-2/2ਕੇ ਆਈਸੀਵੀ 285 ਹਾਰਸ ਪਾਵਰ ਇੰਜਣਾਂ ਦੁਆਰਾ ਸੰਚਾਲਿਤ ਕੀਤੇ ਜਾ ਰਹੇ ਹਨ ਅਤੇ ਇਨ੍ਹਾਂ ਦਾ ਭਾਰ ਘੱਟ ਹੈ ਜੋ ਜੰਗ ਦੇ ਮੈਦਾਨ ਵਿਚ ਗਤੀਸ਼ੀਲਤਾ ਦੀਆਂ ਸਾਰੀਆਂ ਰਣਨੀਤਕ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਉਨ੍ਹਾਂ ਨੂੰ ਬਹੁਤ ਜ਼ਿਆਦਾ ਗਤੀਸ਼ੀਲ ਬਣਾ ਦੇਵੇਗਾ। ਇਹ ਆਈਸੀਵੀ ਕ੍ਰਾਸ ਕੰਟਰੀ ਖੇਤਰ ਵਿਚ ਚਲਣ ਦੀ ਸੌਖੀ ਸਮਰਥਾ ਨਾਲ 65 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਫੜ ਸਕਣਗੇ। ਉਨ੍ਹਾਂ ਕੋਲ ਦੂਜੀ ਸਮਰਥਾ ਇਹ ਹੈ ਕਿ ਇਹ ਪਾਣੀ ਵਿਚ ਵੀ 07 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚਲਣ ਦੇ ਸਮਰਥ ਹਨ। ਇਹ 0.7 ਮੀਟਰ ਦੀਆਂ 35 ਢਲਾਣ ਨੂੰ ਪਾਰ ਕਰਨ ਦੀਆਂ ਰੁਕਾਵਟਾਂ ਨੂੰ ਪਾਰ ਕਰਨ ਲਈ ਤਿਆਰ ਕੀਤੇ ਗਏ ਹਨ ਅਤੇ ਇਹ ਘਾਤਕ ਅਸਲੇ ਦੀ ਸਮਰਥਾ ਰਖਦੇ ਹਨ।


ਇਨ੍ਹਾਂ 156 ਬੀਐਮਪੀ 2/2ਕੇ ਆਈਸੀਵੀ ਦੇ ਬਣਨ ਨਾਲ, ਜਿਨ੍ਹਾਂ ਦੇ 2023 ਤਕ ਮੁਕੰਮਲ ਹੋਣ ਦੀ ਯੋਜਨਾ ਬਣਾਈ ਗਈ ਹੈ, ਮੈਕਾਨਾਈਜ਼ਡ ਇਨਫ਼ੈਂਟਰੀ ਬਟਾਲੀਅਨਾਂ ਦੀ ਮੌਜੂਦਾ ਘਾਟ ਨੂੰ ਦੂਰ ਕੀਤਾ ਜਾਵੇਗਾ ਅਤੇ ਸੈਨਾ ਦੀ ਲੜਾਈ ਦੀ ਸਮਰਥਾ ਨੂੰ ਹੋਰ ਵਧਾ ਦਿਤਾ ਜਾਵੇਗਾ। (ਏਜੰਸੀ)