ਬਦਲ ਸਕਦੀ ਹੈ ਪੰਜਾਬ ਪੁਲਿਸ ਦੀ ਝਾਲਰ ਵਾਲੀ ਪਗੜੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਪੁਲਿਸ ਦੀ ਝਾਲਰ ਵਾਲੀ ਪਗੜੀ 'ਚ ਤਬਦੀਲੀ ਹੋ ਸਕਦੀ ਹੈ। ਇਸ ਦਿਸ਼ਾ 'ਚ ਸਰਕਾਰ ਵਲੋਂ ਕਾਰਵਾਈ ਸ਼ੁਰੂ

File Photo

ਚੰਡੀਗੜ੍ਹ, 2 ਜੂਨ (ਗੁਰਉਪਦੇਸ਼ ਭੁੱਲਰ): ਪੰਜਾਬ ਪੁਲਿਸ ਦੀ ਝਾਲਰ ਵਾਲੀ ਪਗੜੀ 'ਚ ਤਬਦੀਲੀ ਹੋ ਸਕਦੀ ਹੈ। ਇਸ ਦਿਸ਼ਾ 'ਚ ਸਰਕਾਰ ਵਲੋਂ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ। ਜ਼ਿਕਰਯੋਗ ਹੈ ਕਿ ਐਸ.ਜੀ.ਪੀ.ਸੀ. ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਂਗੋਵਾਲ ਨੇ ਅੰਗਰੇਜ਼ਾਂ ਦੇ ਸਮੇਂ ਤੋਂ ਚਲੀ ਆ ਰਹੀ ਝਾਲਰ ਵਾਲੀ ਪੰਜਾਬ ਪੁਲਿਸ ਦੀ ਪਗੜੀ 'ਚ ਤਬਦੀਲੀ ਕਰ ਕੇ ਕੋਈ ਹੋਰ ਰੰਗ ਦੀ ਪਗੜੀ ਬਾਰੇ ਫ਼ੈਸਲਾ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪਿਛਲੇ ਦਿਨਾਂ 'ਚ ਇਕ ਪੱਤਰ ਲਿਖਿਆ ਸੀ। ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਨੇ ਇਸ ਪੱਤਰ ਨੂੰ ਅਗਲੀ ਕਾਰਵਾਈ 'ਤੇ ਵਿਚਾਰ ਲਈ ਡੀ.ਜੀ.ਪੀ. ਨੂੰ ਭੇਜ ਦਿਤਾ ਹੈ।
ਜ਼ਿਕਰਯੋਗ ਹੈ ਕਿ ਪਿਛਲੀ ਸਰਕਾਰ ਸਮੇਂ ਵੀ ਪੰਜਾਬ ਪੁਲਿਸ ਦੀ ਪਗੜੀ ਵਰਦੀ 'ਚ ਤਬਦੀਲੀ ਦੇ ਯਤਨ ਹੋਏ ਸਨ ਪਰ ਸਿਰੇ ਨਹਂੀ ਚੜ੍ਹੇ ਸਨ।