ਦੋਹਰੇ ਕਤਲ ਵਿਚ ਲੱਡੂ ਕਾਬੂ, ਚਾਰ ਦਿਨ ਦਾ ਮਿਲਿਆ ਅਦਾਲਤੀ ਰੀਮਾਂਡ

ਏਜੰਸੀ

ਖ਼ਬਰਾਂ, ਪੰਜਾਬ

ਦੋਹਰੇ ਕਤਲ ਵਿਚ ਲੱਡੂ ਕਾਬੂ, ਚਾਰ ਦਿਨ ਦਾ ਮਿਲਿਆ ਅਦਾਲਤੀ ਰੀਮਾਂਡ

image

ਤਰਨਤਾਰਨ, 2 ਜੂਨ (ਅਜੀਤ ਸਿੰਘ ਘਰਿਆਲਾ) : ਪੱਟੀ ਦੇ ਨਦੋਹਰ ਚੌਕ ਵਿਖੇ  27 ਮਈ ਨੂੰ ਦੋ ਕਾਰ ਸਵਾਰਾਂ ਵਲੋਂ ਗੋਲੀਆਂ ਮਾਰ ਕੇ ਅਮਨਦੀਪ ਫ਼ੌਜੀ ਤੇ ਪੂਰਨ ਦਾ ਕਤਲ ਕਰ ਦਿਤਾ ਸੀ ਤੇ ਸ਼ੇਰਾ ਨੂੰ ਜ਼ਖ਼ਮੀ ਕਰ ਦਿਤਾ ਸੀ ਜਿਸ ’ਤੇ ਪੁਲਿਸ ਵਲੋਂ ਗੰਭੀਰਤਾ ਨਾਲ ਇਸ ਮਾਮਲੇ ਦੀ ਸਿਟ ਬਣਾ ਕੇ ਜਾਂਚ ਕੀਤੀ ਜਾ ਰਹੀ ਸੀ ਜਿਸ ਵਿਚ ਐਸ ਪੀ ਗੁਰਬਾਜ਼ ਸਿੰਘ, ਡੀ ਐਸਪੀ ਡੀ ਕਮਲਜੀਤ ਸਿੰਘ ਅਤੇ ਬਲਵਿੰਦਰ ਸਿੰਘ ਇੰਚ: ਸੀ ਆਈ ਏ 2 ਪੱਟੀ ਨੂੰ ਸ਼ਾਮਲ ਕੀਤਾ ਗਿਆ ਸੀ। ਇਸ ਸਬੰਧੀ ਪੁਲਿਸ ਜ਼ਿਲ੍ਹਾ ਮੁਖੀ ਧਰੂਮਨ ਐਚ ਨਿੰਬਾਲੇ ਨੇ ਦਸਿਆ ਕਿ ਉਕਤ ਟੀਮ ਵਲੋਂ ਦਰਜ ਮੁਕੱਦਮੇ ਦੌਰਾਨ ਟੈਕਨੀਕਲ ਸੈੱਲ ਦੀਆਂ 6 ਟੀਮਾਂ ਬਣਾ ਕੇ ਵੱਖ-ਵੱਖ ਥਾਵਾਂ ਤੋਂ ਫੁਟੇਜ ਇਕੱਠੀ ਕਰ ਕੇ ਘਟਨਾ ਦੇ ਪਹਿਲੂਆਂ ਬਾਰੇ ਸਬੂਤ ਇਕੱਠੇ ਕੀਤੇ। ਉਨ੍ਹਾਂ ਦਸਿਆ ਕਿ ਇਸ ਘਟਨਾ ਨੂੰ ਰੰਜਿਸ਼, ਗੈਂਗਵਾਰ ਤੇ ਨਸ਼ਾ ਤਸਕਰੀ ਨਾਲ ਜੋੜਿਆਂ ਜਾਦਾ ਰਿਹਾ ਸੀ ਜਿਸ ਤੇ ਟੀਮ ਨੇ ਜਾਂਚ ਕੀਤੀ ਅਤੇ ਇਕ ਸ਼ੱਕੀ ਵਿਅਕਤੀ ਮਲਕੀਅਤ ਸਿੰਘ ਲੱਡੂ ਨੂੰ ਇਕ ਸਕਾਰਪਿਉ ਗੱਡੀ ਸਮੇਤ ਕਾਬੂ ਕੀਤਾ ਹੈ। ਧਰੂਮਨ ਐਚ ਨਿੰਬਾਲੇ ਨੇ ਕਿਹਾ ਕਿ ਪੁਲਿਸ ਵਲੋਂ ਲੱਡੂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿਸ ਦਾ ਚਾਰ ਦਿਨ ਦਾ ਪੁਲਿਸ ਰਿਮਾਂਡ ਮਿਲਿਆ ਹੈ। 

ਜਾਣਕਾਰੀ ਅਨੁਸਾਰ ਮਲਕੀਅਤ ਸਿੰਘ ਲੱਡੂ ਕੋਲੋਂ ਬਰਾਮਦ ਮੋਬਾਇਲ ਵਿਚ ਮਿਲੇ ਕੁੱਝ ਸ਼ੱਕੀ ਨੰਬਰਾਂ ਦੀ ਟੈਕਨੀਕਲ ਟੀਮ ਵਲੋਂ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
02-01 ਏ --------------------------
02-01 ਬੀ: ਦੋਸ਼ੀ ਮਲਕੀਅਤ ਸਿੰਘ ਲੱਡੂ ਨੂੰ ਅਦਾਲਤ ਵਿੱਚ ਪੇਸ਼ ਕਰਨ ਸਮੇਂ।