ਸੌਦਾ ਸਾਧ ਦੇ ਕਥਿਤ ਅਪਮਾਨ ਦਾ ਬਦਲਾ ਲੈਣ ਲਈ ਬੇਅਦਬੀ ਕਾਂਡ ਦੀ ਘਟਨਾ ਨੂੰ  ਦਿਤਾ ਗਿਆ ਅੰਜਾਮ!

ਏਜੰਸੀ

ਖ਼ਬਰਾਂ, ਪੰਜਾਬ

ਸੌਦਾ ਸਾਧ ਦੇ ਕਥਿਤ ਅਪਮਾਨ ਦਾ ਬਦਲਾ ਲੈਣ ਲਈ ਬੇਅਦਬੀ ਕਾਂਡ ਦੀ ਘਟਨਾ ਨੂੰ  ਦਿਤਾ ਗਿਆ ਅੰਜਾਮ!

image


ਬੇਅਦਬੀ ਕਾਂਡ, ਡੇਰਾ ਪ੍ਰੇਮੀਆਂ ਦਾ ਦੋ ਦਿਨ ਦਾ ਪੁਲਿਸ ਰਿਮਾਂਡ 'ਚ ਵਾਧਾ

ਕੋਟਕਪੂਰਾ, 2 ਜੂਨ (ਗੁਰਿੰਦਰ ਸਿੰਘ) : ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਐਸਆਈਟੀ (ਸਿੱਟ) ਦੀ ਪੜਤਾਲ ਵਿਚ ਸਾਹਮਣੇ ਆਇਆ ਹੈ ਕਿ ਡੇਰਾ ਸਿਰਸਾ ਦੇ ਪੈਰੋਕਾਰਾਂ ਅਰਥਾਤ ਡੇਰਾ ਪੇ੍ਰਮੀਆਂ ਨੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੇ ਕਥਿਤ ਅਪਮਾਨ ਦਾ ਬਦਲਾ ਲੈਣ ਲਈ ਬੇਅਦਬੀ ਕਾਂਡ ਦੀ ਘਟਨਾ ਨੂੰ  ਅੰਜਾਮ ਦਿਤਾ ਸੀ | 
ਅੱਜ ਭੜਕਾਊ ਪੋਸਟਰਾਂ ਦੇ ਮਾਮਲੇ ਵਿਚ ਰਿਮਾਂਡ ਖ਼ਤਮ ਹੋਣ 'ਤੇ ਜੁਡੀਸ਼ੀਅਲ ਮੈਜਿਸਟੇ੍ਰਟ ਮੈਡਮ ਤਰਜਾਨੀ ਦੀ ਅਦਾਲਤ ਵਿਚ ਪੇਸ਼ ਕੀਤੇ ਗਏ ਦੋ ਡੇਰਾ ਪੇ੍ਰਮੀਆਂ ਸੰਨੀ ਕੰਡਾ ਅਤੇ ਬਲਜੀਤ ਸਿੰਘ ਦਾ ਦੋ ਦਿਨ ਦਾ ਹੋਰ ਪੁਲਿਸ ਰਿਮਾਂਡ ਤਾਂ ਮਿਲ ਗਿਆ ਪਰ ਅੱਜ ਡੇਰੇ ਵਲੋਂ ਚੰਡੀਗੜ੍ਹ ਤੋਂ ਉਚੇੇਚੇ ਤੌਰ 'ਤੇ ਆਏ ਹਾਈ ਕੋਰਟ ਦੇ ਵਕੀਲ ਆਰ.ਕੇ. ਹਾਂਡਾ ਨੇ ਕਾਫ਼ੀ ਬਹਿਸ ਕੀਤੀ | ਐਸਆਈਟੀ ਦੀ ਪੜਤਾਲ ਮੁਤਾਬਕ ਡੇਰਾ ਸਿਰਸਾ ਦੀ ਕੌਮੀ ਕਮੇਟੀ ਦੇ ਮੈਂਬਰਾਂ ਹਰਸ਼ ਧੂਰੀ, ਸੰਦੀਪ ਬਰੇਟਾ ਅਤੇ ਪ੍ਰਦੀਪ ਕਲੇਰ ਦੀਆਂ ਹਦਾਇਤਾਂ ਤੋਂ ਬਾਅਦ ਮਹਿੰਦਰਪਾਲ ਬਿੱਟੂ ਦੀ ਅਗਵਾਈ ਹੇਠ ਡੇਰਾ ਪੇ੍ਰਮੀਆਂ ਨੇ ਬੇਅਦਬੀ ਕਾਂਡ ਦੀ ਘਟਨਾ ਨੂੰ  ਅੰਜਾਮ ਦੇਣ ਦੀ ਸ਼ਰਮਨਾਕ ਕਰਤੂਤ ਕੀਤੀ | 
ਜ਼ਿਕਰਯੋਗ ਹੈ ਕਿ ਇਸ ਸਾਲ ਜਨਵਰੀ ਵਿਚ ਹਾਈ ਕੋਰਟ ਨੇ ਡੀਆਈਜੀ ਰਣਬੀਰ ਸਿੰਘ ਖੱਟੜਾ ਦੀ ਅਗਵਾਈ ਵਾਲੀ ਐਸਆਈਟੀ ਨੂੰ  ਭੰਗ ਕਰ ਦਿਤਾ ਤਾਂ ਪੰਜਾਬ ਸਰਕਾਰ ਨੇ ਆਈ.ਜੀ. ਐਸਪੀਐਸ ਪਰਮਾਰ ਨੂੰ  ਉਕਤ ਟੀਮ ਦਾ ਮੁਖੀ ਨਿਯੁਕਤ ਕੀਤਾ | ਇਥੇ ਇਹ ਦਸਣਾ ਵੀ ਜ਼ਰੂਰੀ ਹੈ ਕਿ ਸੀਬੀਆਈ ਨੇ ਡੇਰਾ ਪੇ੍ਰਮੀਆਂ ਦੀ ਬੇਅਦਬੀ ਕਾਂਡ ਵਿਚ ਸ਼ਮੂਲੀਅਤ ਤੋਂ ਇਨਕਾਰ ਕਰਦਿਆਂ ਕਲੋਜ਼ਰ ਰਿਪੋਰਟ ਦਾਇਰ ਕਰ ਦਿਤੀ ਸੀ ਪਰ ਡੀਆਈਜੀ ਰਣਬੀਰ ਸਿੰਘ ਖੱਟੜਾ ਦੀ ਅਗਵਾਈ ਵਾਲੀ ਪਹਿਲੀ ਐਸਆਈਟੀ 
ਨੇ ਵੀ ਡੇਰਾ ਪੇ੍ਰਮੀਆਂ ਦੀ ਸ਼ਮੂਲੀਅਤ ਦਾ ਜ਼ਿਕਰ ਕੀਤਾ ਸੀ ਅਤੇ ਹੁਣ ਪੜਤਾਲ ਦੌਰਾਨ ਵੀ ਸਾਹਮਣੇ ਆਇਆ ਹੈ ਕਿ ਸੰਨੀ ਕੰਡਾ, ਸ਼ਕਤੀ ਸਿੰਘ, ਰਣਜੀਤ ਭੋਲਾ, ਬਲਜੀਤ ਸਿੰਘ, ਨਿਸ਼ਾਨ ਸਿੰਘ, ਪ੍ਰਦੀਪ ਕੁਮਾਰ ਨੂੰ  ਮੌਜੂਦਾ ਐਸਆਈਟੀ ਨੇ ਬੀਤੀ 16 ਮਈ ਨੂੰ  ਸਰਜੀਕਲ ਸਟਰਾਈਕ ਨਾਂਅ ਦੀ ਇਕ ਮੁਹਿੰਮ ਤਹਿਤ ਗਿ੍ਫ਼ਤਾਰ ਕੀਤਾ ਸੀ | ਐਸਆਈਟੀ ਦੀ ਪੜਤਾਲ ਮੁਤਾਬਕ ਉਕਤ ਡੇਰਾ ਪੇ੍ਰਮੀਆਂ ਦੀਆਂ ਹਾਲ ਹੀ ਵਿਚ ਹੋਈਆਂ ਗਿ੍ਫ਼ਤਾਰੀਆਂ ਐਨੀਆਂ ਸੌਖੀਆਂ ਨਹੀਂ ਸਨ, ਕਿਉਂਕਿ ਮੁਲਜ਼ਮ ਪਹਿਲਾਂ ਹੀ ਵੱਖ ਵੱਖ ਜਾਂਚ ਏਜੰਸੀਆਂ ਦੀਆਂ ਜਾਂਚਾਂ ਵਿਚੋਂ ਲੰਘ ਚੁੱਕੇ ਸਨ ਅਤੇ ਪਿਛਲੇ 6 ਸਾਲਾਂ ਦੌਰਾਨ ਗਿ੍ਫ਼ਤਾਰੀ ਤੋਂ ਬਚਣ ਲਈ ਵੱਖ ਵੱਖ ਕਾਨੂੰਨੀ ਚੈਨਲਾਂ ਨਾਲ ਸੰਪਰਕ ਕਰ ਰਹੇ ਸਨ | ਐਸਆਈਟੀ 'ਤੇ ਦਬਾਅ ਇਸ ਲਈ ਵੀ ਸੀ ਕਿ ਸੱਤਾਧਾਰੀ ਧਿਰ ਦੇ ਵਿਰੋਧੀਆਂ ਤੋਂ ਇਲਾਵਾ ਕਈ ਚੋਟੀ ਦੇ ਨੇਤਾ ਅਪਣੀ ਹੀ ਸਰਕਾਰ ਵੱਲ ਇਸ਼ਾਰਾ ਕਰ ਕੇ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ  ਬਚਾਉਣ ਦੇ ਦੋਸ਼ ਲਾ ਰਹੇ ਸਨ | 
ਅੱਜ ਐਸਆਈਟੀ ਨੇ ਡੇਰਾ ਪ੍ਰੇਮੀ ਸੰਨੀ ਕੰਡਾ ਦੇ ਹੱਥ ਲਿਖਤ ਦੇ ਨਮੂਨੇ ਇਲਾਕਾ ਮੈਜਿਸਟ੍ਰੇਟ ਦੀ ਹਾਜ਼ਰੀ ਵਿਚ ਪ੍ਰਾਪਤ ਕੀਤੇ ਜੋ ਇਤਰਾਜ਼ਯੋਗ ਪੋਸਟਰ ਨਾਲ ਮਿਲਾਏ ਜਾਣਗੇ | ਇਸ ਸਬੰਧੀ ਜਾਂਚ ਟੀਮ ਹੱਥ ਲਿਖਤ ਅਤੇ ਵਿਵਾਦਤ ਪੋਸਟਰ ਨੂੰ  ਲੈਬਾਰਟਰੀ ਵਿਚ ਲੈ ਕੇ ਜਾਵੇਗੀ | ਮੁਲਜ਼ਮਾਂ ਦੇ ਵਕੀਲ ਵਿਨੋਦ ਕੁਮਾਰ ਮਾੌਗਾ ਵਲੋਂ ਕੋਰੋਨਾ ਰੀਪੋਰਟ ਨੈਗੇਟਿਵ ਆਉਣ ਤੋਂ ਪਹਿਲਾਂ ਬਾਜਾਖ਼ਾਨਾ ਥਾਣੇ ਵਿਚ ਡੇਰਾ ਪੇ੍ਰਮੀਆਂ ਨੂੰ  ਲਿਜਾਣ ਵਿਰੁਧ ਦਿਤੀ ਗਈ ਅਰਜੀ ਦੀ ਸੁਣਵਾਈ 4 ਜੂਨ ਨੂੰ  ਹੋਵੇਗੀ |


ਫੋਟੋ :- ਕੇ.ਕੇ.ਪੀ.-ਗੁਰਿੰਦਰ-2-9ਆਈ