ਸਰਕਾਰੀ ਸਕੂਲਾਂ ਦੇ ਆਨਲਾਈਨ ਸਮਰ ਕੈਂਪ ’ਚ ਵਿਦਿਆਰਥੀਆਂ ਵੱਲੋਂ ਭਾਰੀ ਉਤਸ਼ਾਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੈਂਪ ਪਿਛਲੇ ਹਫਤੇ ਸ਼ੁਰੂ ਹੋਏ ਸਨ ਅਤੇ ਅਧਿਆਪਕਾਂ ਵੱਲੋਂ ਇਹ ਸਵੈ-ਇੱਛਾ ਨਾਲ ਲਗਾਏ ਜਾ ਰਹੇ ਹਨ।

School Students

ਚੰਡੀਗੜ: ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ (Students) ਵਿੱਚ ਰਚਨਾਤਮਿਕ ਰੁਚੀਆਂ ਪੈਦਾ ਕਰਨ ਲਈ ਅਧਿਆਪਕਾਂ ਵੱਲੋਂ ਸਿੱਖਿਆ ਸਕੱਤਰ  ਕ੍ਰਿਸ਼ਨ ਕੁਮਾਰ ਦੀ ਅਗਵਾਈ ਵੱਖ ਵੱਖ ਸਰਕਾਰੀ ਸਕੂਲਾਂ ਆਨ ਲਾਈਨ ਸਮਰ ਕੈਂਪਾਂ ਦੀ ਸ਼ੁਰੂਆਤ ਕਰ ਦਿੱਤੀ ਹੈ।

ਇਸ ਦੀ ਜਾਣਕਾਰੀ ਦਿੰਦੇ ਹੋਏ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਨਾਂ ਕੈਂਪਾਂ ਦਾ ਉਦੇਸ਼ ਵਿਦਿਆਰਥੀਆਂ (Students)  ਵਿੱਚ ਰਚਨਾਮਿਕ ਰੁਚੀਆਂ ਪੈਦਾ ਕਰਨ ਦੇ ਨਾਲ ਨਾਲ ਕੋਵਿਡ 19 ਦੀ ਮਹਾਂਮਾਰੀ ਦੌਰਾਨ ਉਨਾਂ ਨੂੰ ਵੱਖ ਵੱਖ ਗਤੀਵਿਧੀਆਂ ਵਿੱਚ ਸਰਗਰਮ ਵੀ ਰੱਖਣਾ ਹੈ।

ਭਾਵੇਂ ਸਰਕਾਰੀ ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਹੋ ਚੁੱਕੀਆਂ ਹਨ ਪਰ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਕੋਵਿਡ 19 ਦੀ ਮਹਾਂਮਾਰੀ ਦੇ ਮੱਦੇਨਜ਼ਰ ਵਰਚੂਅਲ ਸਮਰ ਕੈਂਪ ਲਗਾਏ ਜਾ ਰਹੇ ਹਨ। ਇਨਾਂ ਕੈਂਪਾਂ ਵਿੱਚ ਜਿੱਥੇ ਵਿਦਿਆਰਥੀਆਂ (Students)  ਨੂੰ ਮਹਾਂਮਾਰੀ ਤੋਂ ਬਚਣ ਦੇ ਢੰਗ ਤਰੀਕਿਆਂ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ

ਓਥੇ ਇਸ ਦੇ ਨਾਲ ਹੀ ਨਾਲ ਵਿਦਿਆਰਥੀਆਂ (Students)  ਨੂੰ ਕੋਲਾਜ਼ ਬਣਾਉਣਾ, ਯੋਗਾ, ਫ਼ੈਂਸੀ ਡਰੈੱਸ ਮੁਕਾਬਲੇ, ਕਵਿਤਾ ਉਚਾਰਨ ਮੁਕਾਬਲੇ, ਡਾਂਸ ਮੁਕਾਬਲੇ, ਬੈਸਟ ਆਊਟ ਆਫ਼ ਵੇਸਟ, ਕਲੇਅ ਮਾਡਲਿੰਗ, ਪੇਪਰ ਕਰਾਫ਼ਟ, ਨੋਟ ਬੁੱਕ ਡੈਕੋਰੇਸ਼ਨ, ਨਾਨ-ਫ਼ਾਇਰ ਕੁਕਿੰਗ, ਸਲਾਦ ਡੈਕੋਰੇਸ਼ਨ,  ਪੇਂਟਿੰਗ (ਥ੍ਰੈੱਡ ਅਤੇ ਵੈਜੀਟੇਬਲ) ਆਦਿ ਦੀ ਸਿਖਲਾਈ ਦਿੱਤੀ ਜਾ ਰਹੀ ਹੈ।

 ਇਹ ਵੀ ਪੜ੍ਹੋ:  ਫ਼ੌਜ ਦੀ ਗੋਲੀਬਾਰੀ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ 37 ਸਾਲ ਬਾਅਦ ਹੋਏ ਬਿਰਾਜਮਾਨ

ਬੁਲਾਰੇ ਅਨੁਸਾਰ ਇਹ ਕੈਂਪ ਪਿਛਲੇ ਹਫਤੇ ਸ਼ੁਰੂ ਹੋਏ ਸਨ ਅਤੇ ਅਧਿਆਪਕਾਂ ਵੱਲੋਂ ਇਹ ਸਵੈ-ਇੱਛਾ ਨਾਲ ਲਗਾਏ ਜਾ ਰਹੇ ਹਨ। ਸਮੂਹ ਸੈਂਟਰ ਸਕੂਲ ਮੁਖੀ , ਸਕੂਲ ਮੁਖੀ ਅਤੇ ਜ਼ਿਲਿਆਂ ਦੀਆਂ ‘ਪੜੋ ਪੰਜਾਬ ਪੜਾਓ ਪੰਜਾਬ’ ਟੀਮਾਂ ਦੇ ਜ਼ਿਲਾ ਕੋਆਰਡੀਨੇਟਰਾਂ ਵੱਲੋਂ ਵੀ ਸ਼ਮੂਲੀਅਤ ਕੀਤੀ ਜਾ ਰਹੀ ਹੈ।

 ਇਹ ਵੀ ਪੜ੍ਹੋ:  ਪੱਤਰਕਾਰ ਵਿਨੋਦ ਦੂਆ ਨੂੰ ਮਿਲੀ ਰਾਹਤ, ਦੇਸ਼ ਧ੍ਰੋਹ ਦਾ ਮਾਮਲਾ ਹੋਇਆ ਰੱਦ