CM ਮਾਨ ਦੇ ਮੂਸੇਵਾਲਾ ਪਿੰਡ ਜਾਣ ਤੋਂ ਪਹਿਲਾਂ ਹੰਗਾਮਾ, ਦੌਰਾ ਰੱਦ ਹੋਣ ਦੀ ਸੰਭਾਵਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

CM ਮਾਨ ਦੇ ਲਈ ਪੁਲਿਸ ਛਾਉਣੀ ‘ਚ ਤਬਦੀਲ ਹੋਇਆ ਪਿੰਡ ਮੂਸਾ

photo

 

ਮਾਨਸਾ :  ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਦੁਖ ਪ੍ਰਗਟ ਕਰਨ ਲਈ ਮੂਸਾ ਪਿੰਡ ਆਉਣਾ ਹੈ ਪਰੰਤੂ ਭਗਵੰਤ ਮਾਨ ਦੀ ਆਮਦ ਤੋਂ ਪਹਿਲਾਂ ਹੀ ਸਿੱਧੂ ਮੂਸੇਵਾਲਾ ਦੇ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਭਗਵੰਤ ਮਾਨ ਦਾ ਵਿਰੋਧ ਕੀਤਾ।

ਲੋਕਾਂ ਦਾ ਦੋਸ਼ ਹੈ ਕਿ ਭਗਵੰਤ ਮਾਨ ਦੀ ਆਮਦ ਨੂੰ ਲੈ ਕੇ ਸੁਰੱਖਿਆ ਈ ਸਖ਼ਤ ਕਰ ਦਿੱਤੀ ਗਈ ਕਿ ਲੋਕਾਂ ਨੂੰ ਪਿੰਡ ਅੰਦਰ ਵੜਨ ਨਹੀਂ ਦੱਤਾ ਜਾ ਰਹਾ। ਇੱਥੋਂ ਤੱਕ ਕਿ ਗ੍ਰੰਥੀ ਸਿੰਘ ਨੂੰ ਪਿੰਡ ਅੰਦਰ ਨਹੀਂ ਵੜਨ ਦਿੱਤਾ ਗਿਆ। ਪਿੰਡ ਵਾਸੀਆਂ ਦੇ ਵਿਰੋਧ ਨੂੰ ਦੇਖਦੇ ਹੋਏ ਹਲਕਾ ਵਿਧਾਇਕ ਸਰਦੂਲਗੜ੍ਹ ਗੁਰਪ੍ਰੀਤ ਸਿੰਘ ਬਣਾਂਵਾਲੀ ਨੂੰ ਵਾਪਸ ਮੁੜਨਾ ਪਿਆ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਪਿੰਡ ਵਾਸੀਆਂ ਦੇ ਵਿਰੋਧ ਨੂੰ ਦੇਖਦੇ ਹੋਏ ਭਗਵੰਤ ਮਾਨ ਦਾ ਦੌਰਾ ਰੱਦ ਹੋ ਸਕਦਾ ਹੈ। 

 

ਜ਼ਿਕਰਯੋਗ ਹੈ ਕਿ 27 ਮਈ ਦੀ ਸ਼ਾਮ ਨੂੰ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਗਾਇਕ ਦੇ ਸਮਰਥਕਾਂ ਅਤੇ ਵਿਰੋਧੀ ਨੇਤਾਵਾਂ ਨੇ 'ਆਪ' ਸਰਕਾਰ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ।