Ludhiana News : ਸਿਆਸੀ ਗਤੀਵਿਧੀਆਂ ’ਚ ਸ਼ਾਮਲ ਹੋਣ ਵਾਲੇ ਨਗਰ ਨਿਗਮ ਮੁਲਾਜ਼ਮਾਂ ਦੇ ਖ਼ਿਲਾਫ਼ ਕਮਿਸ਼ਨਰ ਦਾ ਐਕਸ਼ਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Ludhiana News : ਸਫਾਈ ਕਰਮਚਾਰੀ ਦੇ ਖ਼ਿਲਾਫ਼ ਮਿਲੀ ਸੀ ਸ਼ਿਕਾਇਤ, ਕੀਤਾ ਸਸਪੈਂਡ

suspended

Ludhiana News : - ਲੋਕ ਸਭਾ ਚੋਣ ਦੇ ਦੌਰਾਨ ਸਿਆਸੀ ਗਤੀਵਿਧੀਆਂ ’ਚ ਸ਼ਾਮਲ ਹੋਣ ਵਾਲੇ ਨਗਰ ਨਿਗਮ ਮੁਲਾਜ਼ਮਾਂ ਦੇ ਖ਼ਿਲਾਫ਼ ਕਮਿਸ਼ਨਰ ਦਾ ਐਕਸ਼ਨ ਲਗਾਤਾਰ ਜਾਰੀ ਹੈ, ਜਿਸ ਦੇ ਤਹਿਤ ਬਿਲਡਿੰਗ ਇੰਸਪੈਕਟਰ ਦੇ ਬਾਅਦ ਇਕ ਸਫ਼ਾਈ ਕਰਮਚਾਰੀ ਸਸਪੈਂਡ ਕਰ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਕਮਿਸ਼ਨਰ ਨੇ ਪਹਿਲਾਂ ਚੋਣ ਕਮਿਸ਼ਨ ਕੋਲ ਪੁੱਜੀ ਸ਼ਿਕਾਇਤ ਦੇ ਆਧਾਰ ’ਤੇ ਜ਼ੋਨ ਬੀ ਦੇ ਬਿਲਡਿੰਗ ਇੰਸਪੈਕਟਰ ਰਣਧੀਰ ਸਿੰਘ ਨੂੰ ਇਕ ਸਿਆਸੀ ਪਾਰਟੀ ਦੀ ਕੰਪੇਨ ਕਮੇਟੀ ਦੇ ਚੇਅਰਮੈਨ ਨੂੰ ਸਨਮਾਨਿਤ ਕਰਨ ਲਈ ਬੁਲਾਈ ਗਈ ਮੀਟਿੰਗ ’ਚ ਸ਼ਾਮਲ ਹੋਣ ਦੇ ਦੋਸ਼ ਵਿਚ ਸਸਪੈਂਡ ਕੀਤਾ ਗਿਆ ਹੈ। ਹੁਣ ਇਸ ਤਰ੍ਹਾਂ ਦਾ ਹੀ ਇਕ ਮਾਮਲਾ ਜ਼ੋਨ ਸੀ ਦੇ ਇਕ ਸਫਾਈ ਕਰਮਚਾਰੀ ਦੀਪਕ ਨੂੰ ਲੈ ਕੇ ਸਾਹਮਣਾ ਆਇਆ ਹੈ। ਇਸ ਸਫਾਈ ਕਰਮਚਾਰੀ ਦੇ ਖਿਲਾਫ ਕੀਤੀ ਗਈ ਸ਼ਿਕਾਇਤ ਵਿਚ ਸਿਆਸੀ ਪਾਰਟੀ ਦੀ ਰੈਲੀ ਵਿਚ ਸ਼ਾਮਲ ਹੋਣ ਦੇ ਨਾਲ ਹੀ ਲੋਕਸਭਾ ਚੋਣ ਦੇ ਦੌਰਾਨ ਪੋਲਿੰਗ ਬੂਥ ’ਤੇ ਮੌਜੂਦ ਹੋਣ ਦੀ ਸ਼ਿਕਾਇਤ ਹੋਈ ਹੈ, ਜਿਸ ਦੀ ਫੋਟੋ ਅਤੇ ਫੇਸਬੁਕ ਪੋਸਟ ਦੇ ਮੱਦੇਨਜ਼ਰ ਕਮਿਸ਼ਨਰ ਵੱਲੋਂ ਉਕਤ ਸਫਾਈ ਕਰਮਚਾਰੀ ਨੂੰ ਕੋਡ ਆਫ ਕੰਡਕਟ ਦੇ ਉਲੰਘਣ ਦੇ ਦੋਸ਼ ’ਚ ਸਸਪੈਂਡ ਕਰਨ ਦਾ ਫੈਸਲਾ ਕੀਤਾ ਗਿਆ ਹੈ।

(For more news apart from Commissioner action against municipal employees involved in political activities News in Punjabi, stay tuned to Rozana Spokesman)