ਰਾਹ ਜਾਂਦੀਆਂ ਔਰਤਾਂ ਨੂੰ ਲੁੱਟਣ ਵਾਲਾ ਗੈਂਗ ਕਾਬੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਥਾਨਕ ਪੁਲਿਸ ਨੇ ਸ਼ਹਿਰ 'ਚ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਨੂੰ ਕਾਬੂ ਕੀਤਾ ਹੈ। ਗਿਰੋਹ ਦੇ ਕੋਲੋ ਲੁੱਟਮਾਰ ਦਾ ਸਮਾਨ..........

Police with Culprits

ਬਠਿੰਡਾ : ਸਥਾਨਕ ਪੁਲਿਸ ਨੇ ਸ਼ਹਿਰ 'ਚ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਨੂੰ ਕਾਬੂ ਕੀਤਾ ਹੈ। ਗਿਰੋਹ ਦੇ ਕੋਲੋ ਲੁੱਟਮਾਰ ਦਾ ਸਮਾਨ ਵੀ ਬਰਾਮਦ ਕਰਵਾਇਆ ਗਿਆ ਹੈ। ਸੂਚਨਾ ਮੁਤਾਬਕ ਗਿਰੋਹ ਦੇ ਕਾਬੂ ਕੀਤੇ ਗਏ ਤਿੰਨ ਮੈਂਬਰਾਂ ਵਿਚੋਂ ਦੋ ਦੁਕਾਨਦਾਰ ਹਨ ਜਦੋਂ ਕਿ ਤੀਜਾ ਬੇਰੁਜਗਾਰ ਨੌਜਵਾਨ ਸ਼ਾਮਲ ਹੈ। ਇਹ ਤਿੰਨੋਂ ਮਿਲਕੇ ਨਸ਼ਾ ਕਰਨ ਦੇ ਆਦੀ ਦੱਸੇ ਜਾ ਰਹੇ ਹਨ, ਜਿਹੜੇ ਨਸ਼ੇ ਦੀ ਪੂਰਤੀ ਲਈ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਐਸ.ਐਸ.ਪੀ ਨਵੀਨ ਸਿੰਗਲਾਂ ਨੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਦਸਿਆ ਕਿ ਕਾਬੂ ਕੀਤੇ ਗਏ

ਗਿਰੋਹ ਦੇ ਮੈਂਬਰ ਸ਼ਹਿਰ ਬਠਿੰਡਾ ਵਿੱਚ ਮੋਟਰਸਾਈਕਲ ਜਾਂ ਐਕਵਿਟਾ 'ਤੇ ਸਵਾਰ ਹੋਕੇ ਇੱਕਲੀਆਂ ਔਰਤਾਂ ਤੋਂ ਰਾਹ ਵਿੱਚ ਜਾਦਿਆਂ ਝਪਟ ਮਾਰ ਕੇ ਉਹਨਾਂ ਦਾ ਪਰਸ ਖੋਹ ਕੇ ਲੈ ਜਾਂਦੇ ਸਨ। ਇਸ ਗਿਰੋਹ ਨੂੰ ਕਾਬੂ ਕਰਨ ਲਈ ਐਸ.ਪੀ ਡੀ ਸਵਰਨ ਸਿੰਘ ਖੰਨਾ ਦੀ ਅਗਵਾਈ ਹੇਠ ਟੀਮ ਬਣਾਈ ਗਈ ਸੀ। ਇਸ ਟੀਮ ਵਿਚ ਸ਼ਾਮਲ ਸੀ.ਆਈ.ਏ.ਸਟਾਫ ਦੀ ਟੀਮ ਵਲੋਂ ਅੱਜ ੰ ਏ.ਐਸ.ਆਈ ਕੌਰ ਸਿੰਘ ਦੀ ਅਗਵਾਈ ਹੇਠ ਦੀਪਕ ਕੁਮਾਰ ਉਰਫ ਦੀਪਕ ਵਾਸੀ ਗਲੀ ਨੰਬਰ 02 ਪਰਸ ਰਾਮ ਨਗਰ ਬਠਿੰਡਾ, ਰਾਹੁਲ ਕੁਮਾਰ ਵਾਸੀ ਹੰਸ ਨਗਰ ਬਠਿੰਡਾ ਅਤੇ ਰਾਜੀਵ ਕੁਮਾਰ ਉਰਫ ਟੀਨਾ ਵਾਸੀ ਪ੍ਰਤਾਪ ਨਗਰ ਨੂੰ ਕਾਬੂ ਕੀਤਾ ਹੈ।

ਪੁਲਿਸ ਨੇ ਪੁਛਗਿਛ ਤੋਂ ਬਾਅਦ ਦੀਪਕ ਕੁਮਾਰ ਉਰਫ ਦੀਪਕ ਤੋਂ ਖੋਹ ਕੀਤਾ ਹੋਇਆ ਇੰਟੈਕਸ ਦਾ ਮੋਬਾਇਲ ਤੇ ਇਸਦੀ ਦੁਕਾਨ ਤੋਂ 1500 ਰੁਪਏ ਅਤੇ ਰਾਜੀਵ ਕੁਮਾਰ ਉਰਫ ਟੀਨਾ ਕੋਲੋ ਵੀ ਖੋਹੇ 1500 ਰੁਪਏ ਬਰਾਮਦ ਹੋਏ। ਇਸੇ ਤਰ੍ਹਾਂ ਇੰਨ੍ਹਾਂ ਦੇ ਤੀਜ਼ੇ ਸਾਥੀ ਰਾਹੁਲ ਕੁਮਾਰ ਦੇ ਕਬਜੇ ਵਿੱਚੋ ਖੋਹਿਆ ਹੋਇਆ ਇੱਕ ਜਨਾਨਾਂ ਪਰਸ ਬਰਾਮਦ ਹੋਇਆ।ਪੁਲਿਸ ਅਧਿਕਾਰੀਆਂ ਮੁਤਾਬਕ ਦੀਪਕ ਕੁਮਾਰ ਉਰਫ ਦੀਪਕ , ਰਾਜੀਵ ਕੁਮਾਰ ਉਰਫ ਟੀਨਾ ਅਤੇ ਰਾਹੁਲ ਕੁਮਾਰ ਤਿੰਨੇ ਮਿਡਲ ਕਲਾਸ ਪਾਸ ਹਨ ਅਤੇ ਇਕੋ ਇਲਾਕੇ ਦੇ ਹੋਣ ਕਾਰਨ ਆਪਸ ਵਿੱਚ ਦੋਸਤ ਹਨ।ਦੀਪਕ ਅਤੇ ਰਾਜੀਵ ਦੋਨੇ ਸ਼ਾਦੀ ਸੁਦਾ ਹਨ।

ਦੀਪਕ ਪ੍ਰਤਾਪ ਨਗਰ ਵਿੱਚ ਬਿਜਲੀ ਦੀ ਦੁਕਾਨ ਕਰਦਾ ਹੈ। ਉਸ ਤੋਂ ਥੋੜੀ ਦੂਰ ਹੀ ਰਾਜੀਵ ਕੁਮਾਰ ਰੇਤਾ ਬਜਰੀ ਦੀ ਦੁਕਾਨ ਕਰਦਾ ਹੈ ਅਤੇ ਰਾਹੁਲ ਹਾਲੇ ਤੱਕ ਕੁਆਰਾ ਹੈ। ਇਹ ਤਿੰਨੇ ਨਸ਼ਾ ਕਰਨ ਦੇ ਆਦੀ ਹਨ ਅਤੇ ਨਸ਼ੇ ਦੀ ਪੁਰਤੀ ਲਈ ਹੀ  ਨਸ਼ੇ ਦੀ ਲੌਰ ਵਿੱਚ ਆ ਕੇ ਲੁੱਟ ਖੋਹ ਕਰਦੇ ਸਨ। ਇਹਨਾਂ ਨੇ ਕੁਝ ਦਿਨ ਪਹਿਲਾਂ ਮਿਲਕੇ ਸ਼ਾਮ ਦੇ ਸਮੇਂ ਕਲਕੱਤੇ ਵਾਲੀ ਗਲੀ ਅਮਰੀਕ ਸਿੰਘ ਰੋਡ

ਅਤੇ 27 ਜੂਨ ਨੂੰ ਦੁਪਿਹਰੇ ਠੰਡੀ ਸੜਕ ਉੱਤੇ ਪੈਦਲ ਜਾਂਦੀਆਂ ਇੱਕਲੀਆਂ-ਇਕੱਲੀਆਂ ਔਰਤਾਂ ਤੋ ਝੱਪਟ ਮਾਰ ਕੇ ਪਰਸ ਖੋਹੇ ਸਨ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਕਥਿਤ ਦੋਸ਼ੀਆਨ ਨੂੰ ਕੱਲ੍ਹ ਪੇਸ਼ ਅਦਾਲਤ ਕਰਕੇ ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਇਹਨਾਂ ਪਾਸੋ ਹੋਰ ਪੁੱਛਗਿਛ ਕੀਤੀ ਜਾ ਸਕੇ।