ਪੜੌਲ 'ਚ ਗੰਦਾ ਪਾਣੀ ਪੀਣ ਕਾਰਨ ਕਈ ਬੀਮਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿੰਡ ਪੜੌਲ 'ਚ ਲੋਕੀ ਲਗਾਤਾਰ ਬੀਮਾਰ ਹੋ ਰਹੇ ਹਨ। ਅੱਜ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਗਦੇਵ ਸਿੰਘ ਮਲੋਆ.........

Dr. Daler Singh Told Methods of Avoiding Multitaly Disease

ਮੁੱਲਾਂਪੁਰ ਗ਼ਰੀਬਦਾਸ : ਪਿੰਡ ਪੜੌਲ 'ਚ ਲੋਕੀ ਲਗਾਤਾਰ ਬੀਮਾਰ ਹੋ ਰਹੇ ਹਨ। ਅੱਜ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਗਦੇਵ ਸਿੰਘ ਮਲੋਆ ਨੂੰ ਇਸ ਸਬੰਧੀ ਜਾਣੂ ਕਾਰਵਾਇਆ। ਇਸ ਮੌਕੇ ਜਗਦੇਵ ਮਲੋਆ ਅਤੇ ਉਨ੍ਹਾਂ ਦੇ ਸਾਥੀਆ ਨੇ ਪਿੰਡ ਵਿਚ ਆ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਮੌਕੇ ਦਾ ਜਾਇਜ਼ ਲਿਆ। ਜਗਦੇਵ ਸਿੰਘ ਮਲੋਆ ਨੇ ਸੀਨੀਅਰ ਮੈਡੀਕਲ ਅਫ਼ਸਰ ਡਾ. ਦਲੇਰ ਸਿੰਘ ਮੁਲਤਾਨੀ ਨੂੰ ਅਪੀਲ ਕੀਤੀ ਕਿ ਉਹ ਪਿੰਡ ਵਿਚ ਆ ਕੇ ਚਲ ਰਹੀ ਬੀਮਾਰੀ ਦਾ ਕਾਰਨ ਪਤਾ ਕਰਨ ਤਾਂ ਜੋ ਲੋਕਾ ਨੂੰ ਬੀਮਾਰ ਹੋਣ ਤੋਂ ਬਚਾਇਆ ਜਾ ਸਕੇ। 

ਪਿੰਡ ਵਾਸੀਆਂ ਨੇ ਕਿਹਾ ਕਿ ਪੀਣ ਵਾਲੇ ਪਾਣੀ ਦੀਆਂ ਪਾਇਪ ਲਾਇਨਾਂ ਟੁੱਟੀਆਂ ਹੋਣ ਕਾਰਨ ਪਾਣੀ ਵਿਚ ਗੰਦਗੀ ਆ ਰਹੀ ਹੈ, ਜਿਸ ਕਾਰਨ ਲੋਕਾਂ ਨੂੰ ਬੀਮਾਰੀਆ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਪਿੰਡ ਵਾਸੀ ਪ੍ਰਮਜੀਤ ਸਿੰਘ ਨੇ ਦਸਿਆ ਕਿ ਉਨ੍ਹਾਂ ਦੀ ਪਤਨੀ ਲਖਵੀਰ ਕੌਰ ਕਈ ਦਿਨਾਂ ਤੋਂ ਸਰਕਾਰੀ ਹਸਪਤਾਲ ਸੈਕਟਰ-16 ਤੋਂ ਅਪਣਾ ਇਲਾਜ ਕਰਵਾ ਰਹੀ ਹੈ। ਡਾਕਟਰਾਂ ਵਲੋਂ ਦਸਿਆ ਗਿਆ ਸੀ ਕਿ ਇਹ ਬੀਮਾਰੀ ਦੂਸ਼ਿਤ ਪਾਣੀ ਕਾਰਨ ਹੋ ਰਹੀ ਹੈ। 

ਇਸ ਤੋਂ ਇਲਾਵਾ ਕਈ ਹੋਰ ਵਿਅਕਤੀ ਵੀ ਲਗਾਤਾਰ ਬੀਮਾਰ ਹੋ ਰਹੇ ਹਨ। ਇਸ ਮੌਕੇ ਡਾ. ਮੁਲਤਾਨੀ ਵਲੋਂ ਪਿੰਡ ਦਾ ਦੌਰਾ ਕੀਤਾ ਅਤੇ ਪਿੰਡ ਵਿਚ ਬੀਮਾਰ ਮਰੀਜ਼ਾਂ ਦਾ ਨਿਰੀਖਣ ਵੀ ਕੀਤਾ। ਉਨ੍ਹਾਂ ਦਸਿਆ ਕੀ ਅਗਲੇ ਦਿਨ ਬੂਥਗੜ੍ਹ ਹਸਪਤਾਲ ਵਲੋਂ ਡਾਕਟਰਾਂ ਦੀ ਟੀਮ ਵਲੋਂ ਪੂਰੇ ਪਿੰਡ ਦਾ ਦੌਰਾ ਕੀਤਾ ਜਾਵੇਗਾ ਅਤੇ ਬੀਮਾਰ ਵਿਅਕਤੀਆਂ ਨੂੰ ਦਵਾਈ ਦਿਤੀ ਜਾਵੇਗੀ ਪਰ ਜੇ ਕਿਸੇ ਤਰ੍ਹਾਂ ਦੀ ਕੋਈ ਵੀ ਐਮਰਜੈਂਸੀ ਆਉਂਦੀ ਹੈ ਤਾਂ ਉਹ ਕਦੇ ਵੀ ਬੂਥਗੜ੍ਹ ਹਸਪਤਾਲ ਵਿਖੇ ਆ ਕੇ ਇਲਾਜ ਕਰਵਾ ਸਕਦੇ ਹਨ। 

ਇਸ ਸਬੰਧੀ ਜਦ ਵਾਟਰ ਸਪਲਾਈ ਦੇ ਐਸ.ਡੀ.ਓ. ਦਲਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਸਿਆ ਕਿ ਪਿੰਡ ਪੜੌਲ ਬਾਰੇ ਉਨ੍ਹਾਂ ਨੂੰ ਅੱਜ ਹੀ ਜਾਣਕਾਰੀ ਮਲੀ ਹੈ ਅਤੇ ਉੁਹ ਸਵੇਰ ਪਿੰਡ ਵਿਚ ਜਾ ਕੇ ਦੇਖਣਗੇ। ਜੇ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਹੋਈ ਤਾਂ ਉਸ ਨੂੰ ਹੱਲ ਕਰਨਗੇ।