ਸਿੱਖ ਕੌਮ ਦਾ ਮਜ਼ਾਕ ਉਡਾਉਣ ਵਾਲਿਆਂ ਦੀ ਗ੍ਰਿਫ਼ਤਾਰੀ ਨਾ ਹੋਣ 'ਤੇ ਲਗਾਇਆ ਧਰਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਿਸ ਨੇ ਐਫ਼.ਆਈ.ਆਰ ਤਾਂ ਦਰਜ ਕਰ ਦਿਤੀ ਪਰ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ

Sikh Organizations

ਲੁਧਿਆਣਾ (ਆਰ. ਪੀ. ਸਿੰਘ): ਪਿਛਲੇ ਦਿਨੀਂ ਫੇਸਬੁਕ ਤੇ ਕੁੱਝ ਸ਼ਰਾਰਤੀ ਅਨਸਰਾਂ ਵਲੋਂ ਸ਼ਰਾਬ ਨੂੰ ਪਲਾਸਟਿਕ ਦੇਂ ਬਾਟੇ ਵਿਚ ਪਾ ਅੰਮ੍ਰਿਤ ਵਜੋਂ ਵਿਖਾ ਕੇ ਸਿੱਖ ਧਰਮ ਦੀ ਬੇਅਦਬੀ ਕਰਦਿਆਂ ਫੇਸਬੁਕ 'ਤੇ ਵੀਡੀਓ ਪਾਈ ਗਈ  ਜੋ ਕਿ ਸਿੱਖ ਧਰਮ ਦੇ ਅੰਮ੍ਰਿਤ ਸੰਚਾਰ ਕਰ ਕੇ ਸਿੱਖਾਂ ਨੂੰ ਖੰਡੇ ਦੀ ਪਾਹੁਲ ਦੇਣ ਦੇ ਸਿਧਾਂਤ ਨਾਲ ਕੋਝਾ ਮਜ਼ਾਕ ਹੈ।

ਸ਼ਰਾਰਤੀ ਅਨਸਰਾਂ ਵਲੋਂ ਇਸ ਨੂੰ ਅੰਮ੍ਰਿਤ ਖੰਡੇ ਕੀ ਪਾਹੁਲ ਕਹਿ ਕੇ ਅਤੇ ਸ਼ਰਾਬ ਦੀਆਂ ਬੋਤਲਾਂ ਚੁਕ ਕੇ ਪਵਿੱਤਰ ਜੈਕਾਰੇ ਬੁਲਾ ਕੇ ਇਸ ਦੀ ਬੇਅਦਬੀ ਕੀਤੀ ਵੀਡੀਉ ਵਿਚ ਸਾਫ਼ ਦਿਖਾਈ ਦਿੰਦਾ ਹੈ ਕੀ ਮੁੰਡੇ ਦਾਰੂ ਦੀ ਬੋਤਲ ਖੋਲ੍ਹ ਜੈਕਾਰੇ ਲਾ ਕੇ ਸ਼ਰਾਬ ਨੂੰ ਭਾਂਡੇ ਵਿਚ ਪਾ ਕੇ ਇਸ ਨੂੰ ਘੁਟ ਭਰ ਭਰ ਇਸ ਨੂੰ ਅੰਮ੍ਰਿਤ ਕਹਿ ਰਹੇ ਨੇ ਅਤੇ ਜੈਕਾਰੇ ਲਗਾ ਰਹੇ ਨੇ ਜਿਸ ਨਾਲ ਸਾਰੀ ਸਿੱਖ ਕੌਮ ਦੇ ਹਿਰਦੇ ਵਲੂੰਧਰੇ ਗਏ ਅਤੇ ਇਸ ਦੇ ਰੋਸ ਵਜੋਂ ਸਿੱਖ ਨੌਜਵਾਨ ਲੁਧਿਆਣਾ ਵਿਖੇ ਇਕੱਠੇ ਹੋਏ ਅਤੇ ਇਕ ਸਿੱਖ ਪ੍ਰਦੀਪ ਸਿਂਘ ਨੇ ਸ਼ਿਕਾਇਤ ਕਰਤਾ ਬਣ ਕੇ ਉਨ੍ਹਾਂ ਮੁੰਡਿਆਂ 'ਤੇ ਪਰਚਾ ਦਰਜ ਕਰਵਾਇਆ।

ਪੁਲਿਸ ਨੇ ਐਫ਼.ਆਈ.ਆਰ ਤਾਂ ਦਰਜ ਕਰ ਦਿਤੀ ਪਰ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ। ਤਿੰਨ ਚਾਰ ਦਿਨ ਬੀਤਣ ਤੋਂ ਬਾਅਦ ਵੀ ਕਿਸੇ ਦੀ ਗ੍ਰਿਫ਼ਤਾਰੀ ਨਾ ਹੋਣ ਕਰ ਕੇ ਰੋਸ ਵਜੋਂ ਨੌਜਵਾਨਾਂ ਇਕੱਠੇ ਹੋ ਕੇ ਲੁਧਿਆਣਾ ਪੁਲਿਸ ਕਮਿਸ਼ਨਰ ਕੋਲ ਪੇਸ਼ ਹੋਏ ਪਰ ਉਲਟਾ ਪੁਲਿਸ ਨੇ ਉਨ੍ਹਾਂ ਨੌਜਵਾਨਾਂ ਨੂੰ ਹੀ ਚੁਕ ਲਿਆ ਅਤੇ  ਵੱਖ ਵੱਖ ਥਾਣਿਆਂ ਵਿਚ ਬੰਦ ਕਰ ਦਿਤਾ। ਅੱਜ ਇਸ ਵਿਸ਼ੇ 'ਤੇ ਐਡਵੋਕੇਟ ਜੀ.ਐਸ.ਸਾਹਨੀ ਵੱਖ ਵੱਖ ਅਧਿਕਾਰੀਆਂ ਨੂੰ ਮਿਲੇ ਅਤੇ ਸਿੱਖਾਂ ਨੂੰ ਛਡਣ ਲਈ ਕਿਹਾ। ਪੁਲਿਸ ਨੇ ਸਾਰਿਆਂ ਨੂੰ ਛੱਡ ਤਾਂ ਦਿਤਾ ਪਰ ਅਸਲ ਦੋਸ਼ੀ ਹਾਲੇ ਤਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ।