ਕਰੋਨਾ ਸੰਕਟ 'ਚ ਪੰਜਾਬ ਅੰਦਰ ਰਿਜ਼ਿਸਟਰੀਆਂ ਤੇ ਸਟੈਂਪ ਡਿਊਟ 'ਚ ਹੋ ਸਕਦਾ ਵਾਧਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਰੋਨਾ ਵਾਇਰਸ ਕਾਰਨ ਜਿੱਥੇ ਅਰਥਵਿਵਿਸਥਾ ਵਿਚ ਭਾਰੀ ਗਿਰਾਵਟ ਆਈ ਹੈ, ਹੁਣ ਇਸ ਨੂੰ ਮੁੜ ਤੋ ਪਟੜੀ ਤੇ ਲਿਆਉਂਣ ਲਈ ਸਰਕਾਰਾਂ ਦੇ ਵੱਲੋਂ ਵੱਖ-ਵੱਖ ਕਦਮ ਚੁੱਕੇ ਜਾ ਰਹੇ ਹਨ।

Photo

ਚੰਡੀਗੜ੍ਹ : ਕਰੋਨਾ ਵਾਇਰਸ ਕਾਰਨ ਜਿੱਥੇ ਅਰਥਵਿਵਿਸਥਾ ਵਿਚ ਭਾਰੀ ਗਿਰਾਵਟ ਆਈ ਹੈ, ਹੁਣ ਇਸ ਨੂੰ ਮੁੜ ਤੋ ਪਟੜੀ ਤੇ ਲਿਆਉਂਣ ਲਈ ਸਰਕਾਰਾਂ ਦੇ ਵੱਲੋਂ ਵੱਖ-ਵੱਖ ਕਦਮ ਚੁੱਕੇ ਜਾ ਰਹੇ ਹਨ। ਇਸੇ ਤਹਿਤ ਹੁਣ ਪੰਜਾਬ ਸਰਕਾਰ ਵੱਲੋਂ ਪੰਜਾਬ ਵਿਚ ਰਜਿਸਟਰੀਆਂ ਅਤੇ ਸਟੈਂਪ ਡਿਊਟੀ ਵਧਾਉਂਣ ਤੇ ਚਰਚਾ ਹੋ ਰਹੀ ਹੈ। ਜਿਸ ਬਾਰੇ  ਜਾਣਕਾਰੀ ਗੁਰਪ੍ਰੀਤ ਕਾਂਗੜ ਵੱਲੋਂ ਵੀ ਦਿੱਤੀ ਗਈ ਹੈ।

ਦੱਸ ਦੱਈਏ  ਕਿ ਕਰੋਨਾ ਸੰਕਟ ਕਾਰਨ ਪੰਜਾਬ ਵਿਚ ਮਾਰਚ ਮਹੀਨੇ ਤੋਂ ਹੀ ਰਜਿਸਟਰੀਆਂ ਉਤੇ ਰੋਕ ਲੱਗ ਗਈ ਸੀ। ਜਿਸ ਤੋਂ ਬਾਅਦ ਮਈ ਵਿਚ ਜਾ ਕੇ ਮੁੜ ਤੋਂ ਸਰਕਾਰ ਨੇ 40 ਫੀਸਦੀ ਰਜਿਸਟਰੀਆਂ ਕਰਨ ਦੀ ਆਗਿਆ ਦਿੱਤੀ ਸੀ। ਰਜਿਸਟਰੀਆਂ ਘੱਟ ਹੋਣ ਕਰਕੇ ਸਰਕਾਰ ਨੂੰ ਮਾਲੀਆ ਘੱਟ ਇਕੱਠਾ ਹੋ ਰਿਹਾ ਸੀ। ਜਿਸ ਕਾਰਨ ਹੁਣ ਪੰਜਾਬ ਸਰਕਾਰ ਸਟੈਂਪ ਡਿਊਟੀ ਵਧਾ ਸਕਦੀ ਹੈ।

 ਇਸ ਤੋਂ ਇਲਾਵਾ ਅੱਜ ਵਿਰਾਸਤੀ ਰਜਿਸਟਰੀਆਂ ਨੂੰ ਵੀ ਮੁੜ ਤੋ ਸ਼ੁਰੂ ਕਰ ਦਿੱਤਾ ਹੈ।  ਕਰੋਨਾ ਸੰਕਟ ਕਰਕੇ ਮਾਰਚ ਤੋਂ ਹੀ ਬਲੱਡ ਰਿਲੇਸ਼ਨ ਦੀਆਂ ਰਜਿਸਟਰੀਆਂ ਤੇ ਰੋਕ ਲੱਗੀ ਹੋਈ ਸੀ, ਕਿਉਂਕਿ ਵਿਰਾਸਤੀ ਰਜਿਸਟਰੀਆਂ ਕਰਵਾਉਂਣ ਦੇ ਲਈ ਜ਼ਿਆਦਾਤਰ ਬਜ਼ੁਰਗ ਵਿਅਕਤੀ ਹੀ ਤਹਿਸੀਲ ਚ ਆਉਂਦੇ ਹਨ।

ਇਸ ਲਈ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖ ਕੇ ਹੀ ਪੰਜਾਬ ਸਰਕਾਰ ਦੇ ਵੱਲੋਂ ਇਨ੍ਹਾਂ ਰਜ਼ਿਸਟਰੀਆਂ ਨੂੰ ਬੰਦ ਕੀਤਾ ਗਿਆ ਸੀ, ਪਰ ਅੱਜ ਤੋਂ ਇਨ੍ਹਾਂ ਨੂੰ ਮੁੜ ਤੋਂ ਸ਼ੁਰੂ ਕਰ ਦਿੱਤਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।