ਪੰਜਾਬ ਚ ਪਿਛਲੇ 24 ਘੰਟੇ ਚ ਆਏ 123 ਮਾਮਲੇ, 4 ਮੌਤਾਂ, ਇਹ ਸ਼ਹਿਰਾਂ ਚ ਕਰੋਨਾ ਦਾ ਸਭ ਤੋ ਵੱਧ ਕਹਿਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਚ ਕਰੋਨਾ ਵਾਇਰਸ ਦੇ ਕੇਸ ਤੇਜ਼ੀ ਨਾਲ ਵੱਧਣ ਲੱਗੇ ਹਨ। ਇਸੇ ਤਹਿਤ ਕੱਲ ਸੂਬੇ ਵਿਚ 123 ਨਵੇਂ ਮਾਮਲੇ ਦਰਜ਼ ਹੋਏ ਅਤੇ ਚਾਰ ਲੋਕਾਂ ਦੀ ਕਰੋਨਾ ਨਾਲ ਮੌਤ ਹੋਈ ਹੈ।

Covid19

ਚੰਡੀਗੜ੍ਹ : ਪੰਜਾਬ ਵਿਚ ਕਰੋਨਾ ਵਾਇਰਸ ਦੇ ਕੇਸ ਤੇਜ਼ੀ ਨਾਲ ਵੱਧਣ ਲੱਗੇ ਹਨ। ਇਸੇ ਤਹਿਤ ਕੱਲ ਸੂਬੇ ਵਿਚ 123 ਨਵੇਂ ਮਾਮਲੇ ਦਰਜ਼ ਹੋਏ ਅਤੇ ਚਾਰ ਲੋਕਾਂ ਦੀ ਕਰੋਨਾ ਮਹਾਂਮਾਰੀ ਨਾਲ ਮੌਤ ਹੋਈ ਹੈ। ਜਿਸ ਤੋਂ ਬਾਅਦ ਸੂਬੇ ਵਿਚ ਕਰੋਨਾ ਵਾਇਰਸ ਦੇ ਕੁੱਲ ਮਾਮਲਿਆਂ ਦੀ ਗਿਣਤੀ 5,908 ਤੱਕ ਪਹੁੰਚ ਗਈ ਹੈ। ਇਸ ਤੋਂ ਇਲਾਵਾ ਹੁਣ ਤੱਕ 156 ਲੋਕਾਂ ਦੀ ਕਰੋਨਾ ਨਾਲ ਮੌਤ ਵੀ ਹੋ ਚੁੱਕੀ ਹੈ।

ਸੋਮਵਾਰ ਅੰਮ੍ਰਿਤਸਰ 'ਚ 71 ਸਾਲਾ ਮਨਜੀਤ ਕੌਰ, ਮਲੇਰਕੋਟਲਾ 'ਚ 60 ਸਾਲਾ ਰਜ਼ੀਆ ਬੇਗ਼ਮ, ਗੁਰਦਾਸਪੁਰ ਨਿਵਾਸੀ 23 ਸਾਲਾ ਲੜਕੀ ਦੀ ਮੌਤ ਹੋ ਗਈ। ਵੀਰਵਾਰ ਸਭ ਤੋਂ ਜ਼ਿਆਦਾ ਲੁਧਿਆਣਾ 'ਚ 36 ਨਵੇਂ ਕੇਸ ਦਰਜ ਕੀਤੇ ਗਏ। ਲੁਧਿਆਣਾ 'ਚ ਐਕਟਿਵ ਕੇਸ 444 ਹਨ ਅਤੇ ਜਲੰਧਰ 'ਚ 225 ਕੇਸ ਐਟਿਵ ਹਨ। ਜ਼ਿਕਰਯੋਗ ਹੈ ਕਿ ਇਕ ਵਾਰ ਪੰਜਾਬ ਨੇ ਕਰੋਨਾ ਕੇਸਾਂ ਤੇ ਕਾਬੂ ਪਾ ਲਿਆ ਸੀ

ਪਰ ਹੁਣ ਫਿਰ ਤੋਂ ਸੂਬੇ ਵਿਚ ਇਨ੍ਹਾਂ ਕੇਸਾਂ ਨੇ ਰਫਤਾਰ ਫੜੀ ਹੈ। ਵੱਧ ਰਹੇ ਕੇਸਾਂ ਦਾ ਮੁੱਖ ਕਾਰਨ ਇਹ ਵੀ ਹੈ ਕਿ ਬਾਹਰੇ ਰਾਜਾਂ ਤੋਂ ਆ ਰਹੇ ਲੋਕਾਂ ਨਾਲ ਲਗਾਤਾਰ ਕਰੋਨਾ ਕੇਸਾਂ ਵਿਚ ਵਾਧਾ ਹੋ ਰਿਹਾ ਹੈ। ਇਸ ਤੋਂ ਇਲਾਵਾ ਲੋਕ ਵੀ ਹੁਣ ਪਹਿਲਾਂ ਦੇ ਮੁਕਾਬਲੇ ਕਰੋਨਾ ਸੰਕਟ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ ਜਿਸ ਕਾਰਨ ਬਿਨਾ ਮਾਸਕ

ਅਤੇ ਸੋਸ਼ਲ ਡਿਸਟੈਸਿੰਗ ਦੀਆਂ ਧੱਜੀਆਂ ਆਏ ਦਿਨ ਸ਼ਰੇਆਮ ਉਡਦੀਆਂ ਦੇਖੀਆਂ ਜਾਂਦੀਆਂ ਹਨ। ਇਸ ਤੇ ਕਾਬੂ ਪਾਉਂਣ ਲਈ ਹੁਣ ਸਰਕਾਰ ਵਿਚ ਇਕ ਅਹਿਮ ਫੈਸਲਾ ਲਿਆ ਗਿਆ ਹੈ ਜਿਸ ਅਧੀਨ ਹੁਣ ਸਰਕਾਰ ਕੰਨਟੇਨਮੈਂਟ ਜੋਨ ਵਿਚ ਡਰੋਨ ਦੇ ਜ਼ਰੀਏ ਲੋਕਾਂ ਤੇ ਨਜ਼ਰ ਰੱਖ ਰਹੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।